ਨਵੀਂ ਦਿੱਲੀ: ਭਾਰਤ ਵਿੱਚ ਕੋਰੋਨਾ ਵਾਇਰਸ ਦਾ ਪ੍ਰਕੋਪ ਘੱਟਣ ਲੱਗ ਗਿਆ ਹੈ। ਸਿਹਤ ਮੰਤਰਾਲੇ ਵੱਲੋਂ ਵੀਰਵਾਰ ਨੂੰ ਜਾਰੀ ਅੰਕੜਿਆਂ ਮੁਤਾਬਕ ਪਿਛਲੇ 24 ਘੰਟਿਆ ਦੌਰਾਨ 45 ਹਜ਼ਾਰ 576 ਮਾਮਲੇ ਸਾਹਮਣੇ ਆਏ ਹਨ। ਉੱਥੇ ਹੀ 585 ਲੋਕਾਂ ਦੀ ਮੌਤ ਹੋਈ ਹੈ ਅਤੇ 493 ਮਰੀਜ਼ ਸਿਹਤਯਾਬ ਹੋ ਗਏ ਹਨ। 10 ਲੱਖ 28 ਹਜ਼ਾਰ 203 ਸੈਂਪਲ ਟੈਸਟ ਹੋਏ ਹਨ।
24 ਘੰਟਿਆਂ 'ਚ 45 ਹਜ਼ਾਰ ਤੋਂ ਵੱਧ ਨਵੇਂ ਕੇਸਾਂ ਦੀ ਹੋਈ ਪੁਸ਼ਟੀ, 585 ਲੋਕਾਂ ਦੀ ਮੌਤ
ਸਿਹਤ ਮੰਤਰਾਲੇ ਵੱਲੋਂ ਵੀਰਵਾਰ ਨੂੰ ਜਾਰੀ ਅੰਕੜਿਆਂ ਮੁਤਾਬਕ ਪਿਛਲੇ 24 ਘੰਟਿਆ ਦੌਰਾਨ 45 ਹਜ਼ਾਰ 576 ਮਾਮਲੇ ਸਾਹਮਣੇ ਆਏ ਹਨ। ਉੱਥੇ 585 ਲੋਕਾਂ ਦੀ ਮੌਤ ਹੋ ਗਈ ਹੈ ਅਤੇ 493 ਮਰੀਜ਼ ਸਿਹਤਯਾਬ ਹੋ ਗਏ ਹਨ।
ਫ਼ੋਟੋ
ਦੇਸ਼ ਵਿੱਚ ਹੁਣ ਤੱਕ ਕੁੱਲ 89 ਲੱਖ 59 ਹਜ਼ਾਰ 484 ਮਾਮਲੇ ਸਾਹਮਣੇ ਦਰਜ ਕੀਤੇ ਜਾ ਚੁੱਕੇ ਹਨ। ਹੁਣ ਤੱਕ ਕੁੱਲ ਇੱਕ ਲੱਖ 31 ਹਜ਼ਾਰ 578 ਲੋਕਾਂ ਦੀ ਮੌਤ ਹੋਈ ਹੈ। ਕੁੱਲ 83 ਲੱਖ 83 ਹਜ਼ਾਰ 603 ਮਰੀਜ਼ ਠੀਕ ਹੋ ਗਏ ਹਨ। ਹੁਣ ਤੱਕ 12 ਕਰੋੜ 85 ਲੱਖ 389 ਸੈਂਪਲ ਟੈਸਟ ਹੋਏ ਹਨ।
ਸਿਹਤ ਮੰਤਰਾਲੇ ਮੁਤਾਬਕ ਐਕਟਿਵ ਕੇਸ ਘੱਟ ਕੇ 4 ਲੱਖ 43 ਹਜ਼ਾਰ 303 ਰਹਿ ਗਏ ਹਨ। ਪਿਛਲੇ 24 ਘੰਟਿਆ ਦੌਰਾਨ ਐਕਟਿਵ ਕੇਸ ਘੱਟ ਕੇ 4.95 ਫੀਸਦ ਹੋ ਗਏ ਹਨ। ਰਿਕਵਰੀ ਰੇਟ 93.58 ਫੀਸਦ ਅਤੇ ਮੌਤ ਰੇਟ 1.47 ਫੀਸਦੀ ਹੋ ਗਈ ਹੈ।