ਹੈਦਰਾਬਾਦ ਡੈਸਕ: ਹਰਦੀਪ ਸਿੰਘ ਨਿੱਝਰ ਦਾ ਜਨਮ 11 ਅਕਤੂਬਰ 1977 ਨੂੰ ਹੋਇਆ ਸੀ। ਉਸ ਦੇ ਪਿਤਾ ਪਿਆਰਾ ਸਿੰਘ ਮੂਲ ਰੂਪ ਵਿੱਚ ਜ਼ਿਲ੍ਹਾ ਜਲੰਧਰ ਦੇ ਭਾਰਸਿੰਘਪੁਰ ਦੇ ਵਸਨੀਕ ਸਨ। ਨਿੱਝਰ KTF ਮੋਡੀਊਲ ਦੇ ਮੈਂਬਰ ਵਜੋਂ ਸਰਗਰਮ ਰਿਹਾ ਅਤੇ ਇਸਦੀ ਨੈੱਟਵਰਕਿੰਗ, ਸਿਖਲਾਈ ਅਤੇ ਵਿੱਤ ਵਿੱਚ ਸਰਗਰਮ ਭੂਮਿਕਾ ਨਿਭਾਈ। ਸਾਲ 2020 ਵਿੱਚ, ਗ੍ਰਹਿ ਮੰਤਰਾਲੇ ਨੇ ਉਸਨੂੰ ਯੂਏਪੀਏ (UAPA) ਦੇ ਤਹਿਤ ਅੱਤਵਾਦੀ ਘੋਸ਼ਿਤ ਕੀਤਾ। ਕੈਨੇਡਾ 'ਚ ਖਾਲਿਸਤਾਨੀ ਅੱਤਵਾਦੀ ਹਰਦੀਪ ਨਿੱਝਰ ਦੇ ਕਤਲ ਤੋਂ ਬਾਅਦ ਭਾਰਤ ਅਤੇ ਕੈਨੇਡਾ ਦੇ ਰਿਸ਼ਤਿਆਂ 'ਚ ਖਟਾਸ ਆ ਗਈ ਹੈ। ਕੈਨੇਡਾ ਨੇ ਅਜੇ ਤੱਕ ਨਿੱਝਰ ਦੇ ਕਤਲ ਵਿੱਚ ਭਾਰਤ ਦੀ ਸ਼ਮੂਲੀਅਤ ਬਾਰੇ ਕੋਈ ਸਬੂਤ ਪੇਸ਼ ਨਹੀਂ ਕੀਤਾ ਹੈ। ਕੈਨੇਡਾ ਨਿੱਝਰ ਨੂੰ ਬੇਕਸੂਰ ਸਾਬਤ ਕਰਨ 'ਤੇ ਤੁਲਿਆ ਹੋਇਆ ਹੈ। ਪਰ ਭਾਰਤੀ ਖੁਫੀਆ ਏਜੰਸੀਆਂ ਦੇ ਡੋਜ਼ੀਅਰ ਤੋਂ ਉਸ ਦੇ ਕਾਲੇ ਰਾਜ਼ ਖੁੱਲ੍ਹ ਕੇ ਸਾਹਮਣੇ ਆ ਜਾਂਦੇ ਹਨ।
ਹਰਦੀਪ ਸਿੰਘ ਨਿੱਝਰ ਦੀ ਹੱਤਿਆ: ਖਾਲਿਸਤਾਨੀ ਅੱਤਵਾਦੀ ਹਰਦੀਪ ਸਿੰਘ ਨਿੱਝਰ ਦੀ 8 ਜੂਨ, 2023 ਦੀ ਸ਼ਾਮ ਨੂੰ ਸਥਾਨਕ ਸਮੇਂ ਅਨੁਸਾਰ ਕਰੀਬ 8:25 ਵਜੇ ਕੈਨੇਡਾ ਦੇ ਸਰੀ, ਬੀ.ਸੀ. ਵਿੱਚ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਦੇ ਬਾਹਰ ਅਣਪਛਾਤੇ ਹਮਲਾਵਰਾਂ ਨੇ ਗੋਲੀ ਮਾਰ ਕਿ ਹੱਤਿਆ ਕਰ ਦਿੱਤੀ ਸੀ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਦੋਸ਼ ਲਾਇਆ ਹੈ ਕਿ ਨਿੱਝਰ ਦੀ ਹੱਤਿਆ ਵਿੱਚ ਭਾਰਤੀ ਏਜੰਟ ਸ਼ਾਮਿਲ ਹਨ।
ਭਾਰਤ ਨੇ ਕੈਨੇਡਾ ਨੂੰ ਸੌਂਪਿਆ ਸੀ ਡੋਜ਼ੀਅਰ: ਭਾਰਤ ਨੇ ਸਾਲ 2018 ਵਿੱਚ ਨਿੱਝਰ ਬਾਰੇ ਡੋਜ਼ੀਅਰ ਕੈਨੇਡੀਅਨ ਸਰਕਾਰ ਨੂੰ ਸੌਂਪਿਆ ਸੀ। ਨਿੱਝਰ 1996 ਵਿੱਚ ਭਾਰਤ ਤੋਂ ਕੈਨੇਡਾ ਭੱਜ ਗਿਆ ਸੀ, ਜਿੱਥੇ ਉਸਨੇ ਨਸ਼ਾ ਤਸਕਰੀ ਵਿੱਚ ਸ਼ਾਮਲ ਹੋ ਕੇ ਅੱਤਵਾਦੀ ਗਤੀਵਿਧੀਆਂ ਲਈ ਪੈਸਾ ਇਕੱਠਾ ਕਰਨਾ ਸ਼ੁਰੂ ਕਰ ਦਿੱਤਾ। ਨਿੱਝਰ ਸਾਲ 2012 ਵਿੱਚ ਪਾਕਿਸਤਾਨ ਵੀ ਗਿਆ, ਜਿੱਥੇ ਉਹ ਅੱਤਵਾਦੀ ਜਗਤਾਰ ਸਿੰਘ ਤਾਰਾ ਦੇ ਸੰਪਰਕ ਵਿੱਚ ਆਇਆ। ਪਾਕਿਸਤਾਨ ਵਿੱਚ ਉਸ ਨੇ ਜਗਤਾਰ ਸਿੰਘ ਦੀ ਮਦਦ ਨਾਲ ਹਥਿਆਰਾਂ ਅਤੇ ਆਈਈਡੀ ਧਮਾਕਿਆਂ ਦੀ ਸਿਖਲਾਈ ਲਈ। ਨਿੱਝਰ ਗੁਰਦੀਪ ਸਿੰਘ ਦਾ ਸਾਥੀ ਸੀ ਜੋ ਪੰਜਾਬ ਵਿੱਚ 200 ਤੋਂ ਵੱਧ ਕਤਲਾਂ ਵਿੱਚ ਸ਼ਾਮਲ ਸੀ।
2020 ਵਿੱਚ ਕੀਤਾ ਗਿਆ ਅੱਤਵਾਦੀ ਘੋਸ਼ਿਤ: ਨਿੱਝਰ KTF ਮੋਡੀਊਲ ਦੇ ਮੈਂਬਰ ਵਜੋਂ ਸਰਗਰਮ ਰਿਹਾ ਅਤੇ ਇਸਦੀ ਨੈੱਟਵਰਕਿੰਗ, ਸਿਖਲਾਈ ਅਤੇ ਵਿੱਤ ਵਿੱਚ ਸਰਗਰਮ ਭੂਮਿਕਾ ਨਿਭਾਈ। ਸਾਲ 2020 ਵਿੱਚ ਗ੍ਰਹਿ ਮੰਤਰਾਲੇ ਨੇ ਨਿੱਝਰ ਨੂੰ ਯੂਏਪੀਏ (UAPA) ਦੇ ਤਹਿਤ ਅੱਤਵਾਦੀ ਘੋਸ਼ਿਤ ਕੀਤਾ ਸੀ। ਨਿੱਝਰ ਨੇ ਕੈਨੇਡਾ ਵਿੱਚ ਹਥਿਆਰਾਂ ਦਾ ਸਿਖਲਾਈ ਕੈਂਪ ਲਗਾਇਆ, ਜਿੱਥੇ ਉਸਨੇ ਲੋਕਾਂ ਨੂੰ AK-47, ਸਨਾਈਪਰ ਰਾਈਫਲਾਂ ਅਤੇ ਪਿਸਤੌਲਾਂ ਦੀ ਵਰਤੋਂ ਕਰਨੀ ਸਿਖਾਈ। ਨਿੱਝਰ ਨੇ ਕਥਿਤ ਤੌਰ 'ਤੇ ਰਾਜਨੀਤਿਕ ਅਤੇ ਧਾਰਮਿਕ ਸ਼ਖਸੀਅਤਾਂ 'ਤੇ ਹਮਲੇ ਅਤੇ ਹੱਤਿਆਵਾਂ ਕਰਨ ਲਈ ਸੁਪਾਰੀ ਦੇ ਕਿਲਰ ਭਾਰਤ ਭੇਜੇ ਸਨ।
- India-Canada Dispute: ਭਾਰਤ ਸਰਕਾਰ ਦੀ ਸਖ਼ਤੀ, ਜਲੰਧਰ 'ਚ ਅੱਤਵਾਦੀ ਨਿੱਝਰ ਦੇ ਘਰ ਦੇ ਬਾਹਰ NIA ਨੇ ਚਿਪਕਾਇਆ ਨੋਟਿਸ, 'ਅਦਾਲਤ 'ਚ ਪੇਸ਼ ਹੋਵੋ, ਨਹੀਂ ਤਾਂ ਜਾਇਦਾਦ ਹੋਵੇਗੀ ਜ਼ਬਤ'
- Sukhbir Badal Target on Govt: ਰਾਜਪਾਲ ਦੀ ਚਿੱਠੀ ਨੂੰ ਲੈ ਕੇ ਘਿਰੀ 'ਆਪ' ਸਰਕਾਰ, ਸੁਖਬੀਰ ਬਾਦਲ ਨੇ ਕਿਹਾ- ਲੋਕਾਂ ਦੇ ਪੈਸੇ ਨਾਲ ਕੇਜਰੀਵਾਲ ਦੇ ਬਿੱਲ ਭਰੇ
- Punjab Principal Leaves For Singapore: ਪੰਜਾਬ ਦੇ 72 ਪ੍ਰਿੰਸੀਪਲ ਸਿੰਗਾਪੁਰ ਲਈ ਰਵਾਨਾ, 5 ਦਿਨਾਂ 'ਚ ਸਿੱਖਣਗੇ ਸਕੂਲ ਪ੍ਰਬੰਧਨ ਦੇ ਨੁਕਤੇ, ਪ੍ਰਾਇਮਰੀ ਅਧਿਆਪਕਾਂ ਨੂੰ ਫਿਨਲੈਂਡ ਭੇਜਣ ਦੀ ਤਿਆਰੀ
ਨਿੱਝਰ ਦਾ ਪਾਕਿਸਤਾਨ ਨਾਲ ਕਨੈਕਸ਼ਨ: ਹਰਦੀਪ ਸਿੰਘ ਨਿੱਝਰ ਬੱਬਰ ਖਾਲਸਾ ਇੰਟਰਨੈਸ਼ਨਲ (BKI) ਦਾ ਸੰਚਾਲਕ ਸੀ, ਜੋ 2013 ਵਿੱਚ ਜਗਤਾਰ ਸਿੰਘ ਉਰਫ਼ ਤਾਰਾ ਦੇ ਸੰਗਠਨ ਦਾ ਮੁਖੀ ਬਣਨ ਤੋਂ ਬਾਅਦ KTF ਵਿੱਚ ਸ਼ਾਮਲ ਹੋਇਆ। ਇਸ ਤੋਂ ਬਾਅਦ, ਨਿੱਝਰ ਨੇ ਕੇਟੀਐਫ (KTF) ਨੂੰ ਮਜ਼ਬੂਤ ਕਰਨ ਅਤੇ ਪੰਜਾਬ ਵਿੱਚ ਅੱਤਵਾਦੀ ਗਤੀਵਿਧੀਆਂ ਨੂੰ ਅੰਜ਼ਾਮ ਦੇਣ ਲਈ 2013 ਅਤੇ 2014 ਵਿੱਚ ਤਾਰਾ ਅਤੇ ਆਈਐਸਆਈ ਅਧਿਕਾਰੀਆਂ ਨਾਲ ਕਈ ਮੀਟਿੰਗਾਂ ਕੀਤੀਆਂ। ਇਸ ਦੇ ਲਈ ਉਹ ਪਾਕਿਸਤਾਨ ਵੀ ਗਿਆ।