ਢਾਕਾ (ਬੰਗਲਾਦੇਸ਼) : ਕੋਲਕਾਤਾ ਤੋਂ ਢਾਕਾ ਜਾਣ ਵਾਲਿਆਂ ਨੂੰ ਹੁਣ ਸਫਰ ਕਰਨ ਦਾ ਇਕ ਹੋਰ ਵਿਕਲਪ ਮਿਲ ਗਿਆ ਹੈ। ਸ਼ੁੱਕਰਵਾਰ ਨੂੰ, ਬੰਗਲਾਦੇਸ਼ ਵਿੱਚ ਭਾਰਤੀ ਹਾਈ ਕਮਿਸ਼ਨ ਦੇ ਅਧਿਕਾਰੀਆਂ ਨੇ ਭਾਰਤ ਅਤੇ ਬੰਗਲਾਦੇਸ਼ ਵਿਚਕਾਰ ਢਾਕਾ-ਕੋਲਕਾਤਾ-ਢਾਕਾ ਬੱਸ ਸੇਵਾ ਨੂੰ ਹਰੀ ਝੰਡੀ ਦਿਖਾਈ। ਬੰਗਲਾਦੇਸ਼ ਰੋਡ ਟਰਾਂਸਪੋਰਟ ਕਾਰਪੋਰੇਸ਼ਨ (ਬੀਆਰਟੀਸੀ) ਦੇ ਚੇਅਰਮੈਨ ਤਾਜ਼ੁਲ ਇਸਲਾਮ ਨੇ ਵੀ ਵੀਰਵਾਰ ਨੂੰ ਇਸ ਦੀ ਪੁਸ਼ਟੀ ਕੀਤੀ। ਉਨ੍ਹਾਂ ਦੱਸਿਆ ਕਿ ਢਾਕਾ-ਸਿਲਹਟ-ਸ਼ਿਲਾਂਗ-ਗੁਹਾਟੀ-ਢਾਕਾ ਰੂਟ ਨੂੰ ਛੱਡ ਕੇ ਚਾਰ ਹੋਰ ਰੂਟਾਂ 'ਤੇ ਸੇਵਾਵਾਂ ਸ਼ੁੱਕਰਵਾਰ ਤੋਂ ਮੁੜ ਸ਼ੁਰੂ ਹੋ ਜਾਣਗੀਆਂ।
ਪਹਿਲੀ ਬੱਸ ਮੋਤੀਝੀਲ ਤੋਂ ਸਵੇਰੇ 7:00 ਵਜੇ ਰਵਾਨਾ ਹੋਵੇਗੀ। ਤੁਹਾਨੂੰ ਦੱਸ ਦੇਈਏ ਕਿ ਕੋਲਕਾਤਾ ਅਤੇ ਢਾਕਾ ਵਿਚਕਾਰ ਰੇਲ ਸੇਵਾ 29 ਮਈ ਤੋਂ ਮੁੜ ਸ਼ੁਰੂ ਹੋ ਗਈ ਹੈ। ਦੋਵਾਂ ਦੇਸ਼ਾਂ ਵਿਚਾਲੇ ਚੱਲਣ ਵਾਲੀ ਮੈਤਰੀ ਐਕਸਪ੍ਰੈੱਸ ਵੀ ਕੋਰੋਨਾ ਦੇ ਦੌਰ ਦੌਰਾਨ ਬੰਦ ਕਰ ਦਿੱਤੀ ਗਈ ਸੀ। ਭਾਰਤ ਤੋਂ ਚੱਲਣ ਵਾਲੀ ਇਹ ਬੱਸ ਕੋਲਕਾਤਾ ਤੋਂ ਢਾਕਾ ਦੇ ਰਸਤੇ ਅਗਰਤਲਾ ਜਾਵੇਗੀ। ਇਹ ਬੱਸ ਸੇਵਾ ਨਾ ਸਿਰਫ਼ ਯਾਤਰੀਆਂ ਦੀ ਆਵਾਜਾਈ ਲਈ ਪ੍ਰਸਿੱਧ ਹੈ, ਸਗੋਂ ਵਪਾਰਕ ਤੌਰ 'ਤੇ ਵੀ ਸਫਲ ਹੈ। ਯਾਤਰੀਆਂ ਵਿੱਚ ਬੱਸ ਦੀ ਮੰਗ ਵੀ ਬਹੁਤ ਜ਼ਿਆਦਾ ਹੈ।ਪੱਛਮੀ ਬੰਗਾਲ ਸਟੇਟ ਟਰਾਂਸਪੋਰਟ ਕਾਰਪੋਰੇਸ਼ਨ (ਡਬਲਯੂ.ਬੀ.ਐੱਸ.ਟੀ.ਸੀ.) ਮੁਤਾਬਕ ਇਸ ਰੂਟ 'ਤੇ ਕਾਫੀ ਕੰਮ ਕੀਤਾ ਗਿਆ ਹੈ। ਤ੍ਰਿਪੁਰਾ ਦੀ ਰਾਜਧਾਨੀ ਅਗਰਤਲਾ ਤੋਂ ਖੁੱਲ੍ਹੇਗੀ।