ਜੰਮੂ-ਕਸ਼ਮੀਰ:ਕੁਲਗਾਮ ਜ਼ਿਲ੍ਹੇ ਤੋਂ ਸ਼ਨੀਵਾਰ ਸ਼ਾਮ ਤੋਂ ਫੌਜ ਦਾ ਇਕ ਜਵਾਨ ਲਾਪਤਾ ਦੱਸਿਆ ਜਾ ਰਿਹਾ ਹੈ। ਫੌਜੀ ਜਵਾਨ ਦੇ ਪਰਿਵਾਰ ਨੇ ਜਾਣਕਾਰੀ ਦਿੱਤੀ ਹੈ ਕਿ ਕੁਲਗਾਮ ਜ਼ਿਲ੍ਹੇ ਦੇ ਅਚਥਲ ਪਿੰਡ ਦਾ ਰਹਿਣ ਵਾਲਾ ਜਾਵੇਦ ਅਹਿਮਦ ਵਾਨੀ ਸ਼ਨੀਵਾਰ ਸ਼ਾਮ ਨੂੰ ਲਾਪਤਾ ਹੋ ਗਿਆ ਹੈ। ਜਾਣਕਾਰੀ ਮੁਤਾਬਕ ਲੱਦਾਖ ਖੇਤਰ 'ਚ ਤਾਇਨਾਤ ਵਾਨੀ ਛੁੱਟੀ 'ਤੇ ਸੀ। ਉਸ ਦੀ ਕਾਰ ਕੁਲਗਾਮ ਜ਼ਿਲ੍ਹੇ ਦੇ ਪਿੰਡ ਪਰਹਾਲ ਤੋਂ ਮਿਲੀ।
ਜਵਾਨ ਦੀ ਭਾਲ ਲਈ ਤੇ ਤਲਾਸ਼ੀ ਮੁਹਿੰਮ ਸ਼ੁਰੂ : ਜੰਮੂ-ਕਸ਼ਮੀਰ ਪੁਲਿਸ ਨੇ ਅਜੇ ਤੱਕ ਇਸ ਘਟਨਾ ਦੀ ਪੁਸ਼ਟੀ ਨਹੀਂ ਕੀਤੀ ਹੈ, ਪਰ ਫ਼ੌਜ ਦੇ ਅਧਿਕਾਰੀਆਂ ਨੇ ਇਸ ਸਬੰਧੀ ਜਾਣਕਾਰੀ ਦਿੱਤੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਸੁਰੱਖਿਆ ਬਲਾਂ ਨੇ ਲਾਪਤਾ ਸੈਨਿਕ ਦਾ ਪਤਾ ਲਗਾਉਣ ਲਈ ਵੱਡੇ ਪੱਧਰ 'ਤੇ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਵਾਨੀ ਦੇ ਮਾਪਿਆਂ ਨੇ ਉਸ ਨੂੰ ਜਲਦੀ ਤੋਂ ਜਲਦੀ ਲੱਭਣ ਦੀ ਅਪੀਲ ਕੀਤੀ ਹੈ।