ਚੰਡੀਗੜ੍ਹ: ਵਾਨਖੇੜੇ ਸਟੇਡੀਅਮ ਮੁੰਬਈ ਚ ਖੇਡੇ ਜਾ ਰਹੇ ਭਾਰਤ ਅਤੇ ਨਿਉਜ਼ੀਲੈਂਡ (IND vs NZ Test Match) ਦੇ ਵਿਚਾਲੇ ਦੂਜੇ ਟੈਸਟ ਮੈਚ ’ਚ ਪਹਿਲੇ ਬੱਲੇਬਾਜ਼ੀ ਕਰਦੇ ਹੋਏ ਭਾਰਤ 325 ਦੌੜਾਂ ਪਰ ਆਲ ਆਉਟ ਹੋਇਆ। ਮਯੰਕ ਅਗਰਵਾਲ ਨੇ 150 ਦੌੜਾਂ ਬਣਾਈਆਂ। ਏਜਾਜ਼ ਪਟੇਲ ਨੇ ਨਿਉਜ਼ੀਲੈਂਡ ਦੇ ਲਈ 10 ਵਿਕਟਾਂ ਲਈਆਂ।
ਦੱਸ ਦਈਏ ਕਿ ਪਟੇਲ ਦਾ ਜਨਮ ਮੁੰਬਈ 'ਚ ਹੋਇਆ ਹੈ ਅਤੇ ਨਿਊਜ਼ੀਲੈਂਡ ਲਈ ਖੇਡਦੇ ਹੋਏ ਭਾਰਤ ਦੇ ਖਿਲਾਫ 10 ਵਿਕਟਾਂ ਲਈਆਂ ਹਨ। ਏਜਾਜ਼ ਪਟੇਲ ਅੰਤਰਰਾਸ਼ਟਰੀ ਪੱਧਰ 'ਤੇ ਅਜਿਹਾ ਕਰਨ ਵਾਲੇ ਦੁਨੀਆ ਦੇ ਤੀਜੇ ਗੇਂਦਬਾਜ਼ ਬਣ ਗਏ ਹਨ, ਜਦਕਿ ਆਸਟ੍ਰੇਲੀਆ ਦੇ ਜਿਮ ਲੇਕਰ ਅਤੇ ਭਾਰਤ ਦੇ ਅਨਿਲ ਕੁੰਬਲੇ ਵਿਰੋਧੀ ਟੀਮ ਦੇ 10 ਵਿਕਟਾਂ ਲੈ ਚੁੱਕੇ ਹਨ।