ਪੰਜਾਬ

punjab

ETV Bharat / bharat

Ind vs Eng: ਖ਼ਰਾਬ ਰੌਸ਼ਨੀ 'ਤੇ ਕੋਹਲੀ ਗੁੱਸੇ' ਚ - ਜੋ ਰੂਟ

ਭਾਰਤੀ ਕਪਤਾਨ ਵਿਰਾਟ ਕੋਹਲੀ ਇੰਗਲੈਂਡ ਦੇ ਖਿਲਾਫ ਲਾਰਡਸ ਮੈਦਾਨ 'ਤੇ ਦੂਜੇ ਟੈਸਟ ਦੇ ਚੌਥੇ ਦਿਨ ਐਤਵਾਰ ਨੂੰ ਅੰਪਾਇਰਾਂ ਦੇ ਫੈਸਲੇ ਤੋਂ ਨਾਖੁਸ਼ ਸਨ।

By

Published : Aug 16, 2021, 7:12 PM IST

ਲੰਡਨ:ਭਾਰਤੀ ਕਪਤਾਨ ਵਿਰਾਟ ਕੋਹਲੀ ਐਤਵਾਰ ਨੂੰ ਲਾਰਡਸ ਵਿਖੇ ਇੰਗਲੈਂਡ ਵਿਰੁੱਧ ਦੂਜੇ ਟੈਸਟ ਦੇ ਚੌਥੇ ਦਿਨ ਅੰਪਾਇਰਾਂ ਦੇ ਫੈਸਲੇ ਤੋਂ ਨਾਖੁਸ਼ ਨਜ਼ਰ ਆਏ। ਦਰਅਸਲ, ਖੇਡ ਦੇ ਆਖਰੀ ਸੈਸ਼ਨ ਦੌਰਾਨ ਅੰਪਾਇਰਾਂ ਨੇ ਖ਼ਰਾਬ ਰੌਸ਼ਨੀ ਦੇ ਬਾਵਜੂਦ ਖੇਡ ਨੂੰ ਜਾਰੀ ਰੱਖਣ ਲਈ ਕਿਹਾ, ਜਿਸ ਤੋਂ ਬਾਅਦ ਕੋਹਲੀ ਨੇ ਆਪਣੇ ਬੱਲੇਬਾਜ਼ਾਂ ਨੂੰ ਪਵੇਲੀਅਨ ਤੋਂ ਹੀ ਵਾਪਸੀ ਦਾ ਸੰਕੇਤ ਦਿੱਤਾ।

ਤੁਹਾਨੂੰ ਦੱਸ ਦਈਏ, ਇੱਕ ਵੀਡੀਓ ਵਿੱਚ, ਇਹ ਵੇਖਿਆ ਗਿਆ ਸੀ ਕਿ ਕਪਤਾਨ ਕੋਹਲੀ ਲਾਰਡਸ ਦੀ ਬਾਲਕੋਨੀ ਵਿੱਚ ਬੈਠੇ, ਆਪਣੇ ਦੋਵੇਂ ਹੱਥ ਉਠਾਉਂਦੇ ਹੋਏ, ਆਪਣੇ ਖਿਡਾਰੀਆਂ ਨੂੰ ਰੌਸ਼ਨੀ ਘੱਟ ਹੋਣ ਤੇ ਸ਼ਿਕਾਇਤ ਕਰਨ ਦਾ ਇਸ਼ਾਰਾ ਕਰਦੇ ਹੋਏ ਦਿਖਾਈ ਦਿੱਤੇ।ਕੋਹਲੀ ਦੀ ਪ੍ਰਤੀਕਿਰਿਆ ਤੋਂ ਬਾਅਦ ਵੀ ਅੰਪਾਇਰਾਂ ਨੇ ਖੇਡ ਜਾਰੀ ਰੱਖਣ ਦਾ ਫੈਸਲਾ ਕੀਤਾ, ਜਿਸ ਤੋਂ ਬਾਅਦ ਕੋਹਲੀ ਨੇ ਪਿੱਛੇ ਮੁੜ ਕੇ ਦੇਖਿਆ ਅਤੇ ਰੋਹਿਤ ਸ਼ਰਮਾ ਨਾਲ ਗੱਲ ਕੀਤੀ। ਬਾਅਦ ਵਿੱਚ ਰੋਹਿਤ ਨੇ ਵੀ ਇਸ ਮੁੱਦੇ ਉੱਤੇ ਹੈਰਾਨੀ ਪ੍ਰਗਟ ਕੀਤੀ।

ਹਾਲਾਂਕਿ, ਬਾਅਦ ਵਿੱਚ ਜਿਵੇਂ ਹੀ ਇੰਗਲੈਂਡ ਦੇ ਕਪਤਾਨ ਜੋ ਰੂਟ ਨਵੀਂ ਗੇਂਦ ਲੈਣ ਲਈ ਸਹਿਮਤ ਹੋਏ, ਅੰਪਾਇਰਾਂ ਨੇ ਦਿਨ ਦਾ ਖੇਡ ਖਤਮ ਕਰਨ ਦਾ ਫੈਸਲਾ ਕੀਤਾ। ਖੇਡ ਦੇ ਚੌਥੇ ਦਿਨ ਦੇ ਸਟੰਪ ਤੱਕ ਭਾਰਤ ਨੇ ਦੂਜੀ ਪਾਰੀ ਵਿੱਚ ਛੇ ਵਿਕਟਾਂ ਦੇ ਨੁਕਸਾਨ 'ਤੇ 181 ਦੌੜਾਂ ਬਣਾਈਆਂ ਸਨ ਅਤੇ 154 ਦੌੜਾਂ ਦੀ ਲੀਡ ਲੈ ਲਈ ਸੀ। ਅੱਜ ਖੇਡ ਦਾ ਪੰਜਵਾਂ ਅਤੇ ਆਖ਼ਰੀ ਦਿਨ ਹੈ।

ABOUT THE AUTHOR

...view details