ਪੰਜਾਬ

punjab

ETV Bharat / bharat

ਇੰਗਲੈਂਡ ਤੇ ਭਾਰਤ ਵਿਚਕਾਰ 5ਵਾਂ ਟੈਸਟ ਮੈਚ ਰੱਦ

"ਬੀਸੀਸੀਆਈ (BCCI) ਨਾਲ ਚੱਲ ਰਹੀ ਵਿਚਾਰ-ਵਟਾਂਦਰੇ ਤੋਂ ਬਾਅਦ, ਈਸੀਬੀ ਇਸ ਗੱਲ ਦੀ ਪੁਸ਼ਟੀ ਕਰ ਸਕਦਾ ਹੈ ਕਿ ਇੰਗਲੈਂਡ ਅਤੇ ਭਾਰਤ (IND vs ENG) ਵਿੱਚ 5ਵਾਂ ਟੈਸਟ, ਜੋ ਅਮੀਰਾਤ ਓਲਡ ਟ੍ਰੈਫੋਰਡ (Emirates Old Trafford) ਵਿੱਚ ਸ਼ੁਰੂ ਹੋ ਰਿਹਾ ਹੈ, ਨੂੰ ਰੱਦ ਕਰ ਦਿੱਤਾ ਜਾਵੇਗਾ।"

ਇੰਗਲੈਂਡ ਤੇ ਭਾਰਤ ਵਿਚਕਾਰ 5ਵਾਂ ਟੈਸਟ ਮੈਚ ਰੱਦ
ਇੰਗਲੈਂਡ ਤੇ ਭਾਰਤ ਵਿਚਕਾਰ 5ਵਾਂ ਟੈਸਟ ਮੈਚ ਰੱਦ

By

Published : Sep 10, 2021, 4:50 PM IST

ਮਾਨਚੈਸਟਰ:ਭਾਰਤ ਅਤੇ ਇੰਗਲੈਂਡ (IND vs ENG) ਵਿਚਾਲੇ ਪੰਜਵਾਂ ਅਤੇ ਆਖਰੀ ਟੈਸਟ ਭਾਰਤੀ ਕੈਂਪ ਦੇ ਅੰਦਰ “ਕੋਵਿਡ ਮਾਮਲਿਆਂ ਦੀ ਗਿਣਤੀ ਵਿੱਚ ਹੋਰ ਵਾਧੇ” ਕਾਰਨ ਰੱਦ ਕਰ ਦਿੱਤਾ ਗਿਆ ਹੈ।

ਈਸੀਬੀ ਨੇ ਇੱਕ ਬਿਆਨ ਵਿੱਚ ਕਿਹਾ, "ਬੀਸੀਸੀਆਈ (BCCI) ਨਾਲ ਚੱਲ ਰਹੀ ਵਿਚਾਰ -ਵਟਾਂਦਰੇ ਤੋਂ ਬਾਅਦ, ਈਸੀਬੀ ਇਸ ਗੱਲ ਦੀ ਪੁਸ਼ਟੀ ਕਰ ਸਕਦਾ ਹੈ ਕਿ ਇੰਗਲੈਂਡ ਅਤੇ ਭਾਰਤ ਦੇ ਪੁਰਸ਼ਾਂ ਦੇ ਵਿੱਚ ਪੰਜਵਾਂ ਟੈਸਟ, ਜੋ ਅਮੀਰਾਤ ਓਲਡ ਟ੍ਰੈਫੋਰਡ (Emirates Old Trafford)ਵਿੱਚ ਸ਼ੁਰੂ ਹੋ ਰਿਹਾ ਹੈ, ਨੂੰ ਰੱਦ ਕਰ ਦਿੱਤਾ ਜਾਵੇਗਾ।"

“ਕੈਂਪ ਦੇ ਅੰਦਰ ਕੋਵਿਡ ਦੇ ਕੇਸਾਂ ਦੀ ਗਿਣਤੀ ਵਿੱਚ ਹੋਰ ਵਾਧੇ ਦੇ ਖਦਸ਼ੇ ਦੇ ਕਾਰਨ, ਭਾਰਤ ਇੱਕ ਟੀਮ ਨੂੰ ਮੈਦਾਨ ਵਿੱਚ ਉਤਾਰਨ ਵਿੱਚ ਅਸਮਰੱਥ ਹੈ।

ਬਿਆਨ ਵਿੱਚ ਕਿਹਾ ਗਿਆ ਹੈ, "ਅਸੀਂ ਇਸ ਖ਼ਬਰ ਲਈ ਪ੍ਰਸ਼ੰਸਕਾਂ ਅਤੇ ਸਹਿਭਾਗੀਆਂ ਤੋਂ ਦਿਲੋਂ ਮੁਆਫੀ ਮੰਗਦੇ ਹਾਂ, ਜੋ ਅਸੀਂ ਜਾਣਦੇ ਹਾਂ ਕਿ ਬਹੁਤ ਸਾਰੇ ਲੋਕਾਂ ਨੂੰ ਨਿਰਾਸ਼ਾ ਅਤੇ ਅਸੁਵਿਧਾ ਦਾ ਕਾਰਨ ਬਣੇਗੀ।"

ਇੰਗਲੈਂਡ ਵਿਰੁੱਧ ਪੰਜਵੇਂ ਅਤੇ ਆਖਰੀ ਟੈਸਟ ਤੋਂ ਪਹਿਲਾਂ, ਫਿਜ਼ੀਓ ਯੋਗੇਸ਼ ਪਰਮਾਰ ਨੇ ਕੋਵਿਡ -19 ਲਈ ਸਕਾਰਾਤਮਕ ਟੈਸਟ ਕੀਤਾ। ਇਸ ਕਾਰਨ ਵੀਰਵਾਰ ਦੁਪਹਿਰ ਨੂੰ ਟੀਮ ਇੰਡੀਆ (IndiaTeam) ਦਾ ਸਿਖਲਾਈ ਸੈਸ਼ਨ ਰੱਦ ਕਰ ਦਿੱਤਾ ਗਿਆ।

ਇਸ ਮੁਕਾਬਲੇ ਲਈ ਦੋਨਾਂ ਟੀਮਾਂ ਦੀ ਗਿਣਤੀ ਇਸ ਪ੍ਰਕਾਰ ਹੈ।

ਇੰਗਲੈਂਡ: ਜੋ ਰੂਟ (ਕਪਤਾਨ), ਮੋਇਨ ਅਲੀ, ਜੇਮਸ ਐਡਰਸਨ , ਜੋਨਾਥਨ ਬੇਇਰਸਟੋ, ਰੋਰੀ ਬਰਨ‍ਸ, ਜੋਸ ਬਟਲਰ , ਸੈਮ ਕਰੇਨ, ਹਸੀਬ ਹਮੀਦ, ਡੈਨ ਲਾਰੇਂਸ , ਜੈਕ ਲੀਚ , ਡੇਵਿਡ ਮਾਲਨ, ਕਰੇਗ ਓਵਰਟੋਨ , ਓਲੀ ਪੋਪ , ਓਲੀ ਰਾਬਿੰਸਨ, ਕਰਿਸ ਵੋਕਸ ਅਤੇ ਮਾਰਕ ਵੁਡ।

ਭਾਰਤ: ਬ੍ਰਹਮਾ ਰਾਹੁਲ, ਮਇੰਕ ਅਗਰਵਾਲ , ਚੇਤੇਸ਼ਵਰ ਪੁਜਾਰਾ, ਵਿਰਾਟ ਕੋਹਲੀ (ਕਪਤਾਨ), ਅਜਿੰਕਯ ਰਹਾਣੇ , ਹਨੁਮਾ ਵਿਹਾਰੀ, ਰਿਸ਼ਭ ਪੰਤ , ਰਵਿਚੰਦਰਨ ਅਸ਼ਵਨ , ਰਵੀਂਦਰ ਜਡੇਜਾ, ਅਕਸ਼ਰ ਪਟੇਲ , ਜਸਪ੍ਰੀਤ ਬੁਮਰਾਹ , ਇਸ਼ਾਂਤ ਸ਼ਰਮਾ, ਮੁਹੰਮਦ ਸ਼ਮੀ, ਮੁਹੰਮਦ ਸਿਰਾਜ, ਸ਼ਾਰਦੁਲ ਠਾਕੁਰ , ਉਮੇਸ਼ ਯਾਦਵ , ਰਿੱਧਿਮਾਨ ਸਾਹਿਆ , ਅਭਿਮਨਿਉ ਈਸ਼ਵਰਨ , ਪ੍ਰਿਥਵੀ ਸ਼ਾ, ਸੂਰਿਆ ਕੁਮਾਰ ਯਾਦਵ ਅਤੇ ਪ੍ਰਸਿੱਧ ਕ੍ਰਿਸ਼ਨਾ।

ਭਾਰਤੀ ਟੀਮ ਇੰਗਲੈਂਡ ਦੇ ਖਿਲਾਫ਼ ਇੱਥੇ ਓਲਡ ਟਰੇਫੋਰਡ ਵਿੱਚ ਸ਼ੁੱਕਰਵਾਰ ਨੂੰ ਹੋਣ ਵਾਲੇ ਸੀਰੀਜ ਦੇ ਪੰਜਵੇਂ ਅਤੇ ਅਖਿਰੀ ਟੈੱਸਟ ਮੁਕਾਬਲੇ ਨੂੰ ਜਿੱਤ ਕੇ ਇਤਿਹਾਸ ਰੱਚਣਾ ਸੀ।

ਇਹ ਵੀ ਪੜ੍ਹੋ:ਮੈਨਚੇਸਟਰ ਟੈਸਟ: ਸੀਰੀਜ਼ ਜਿੱਤ ਕੇ ਇਤਿਹਾਸ ਰਚੇਗਾ ਭਾਰਤ

ABOUT THE AUTHOR

...view details