ਸ਼ਿਮਲਾ: ਹਿਮਾਚਲ ਪ੍ਰਦੇਸ਼ ਸਾਲ 2005 ਚ ਪਾਰਛੂ ਝੀਲ ਦੇ ਫੱਟਣ ਕਾਰਨ ਆਈ ਹੱੜ ਦੀ ਤ੍ਰਾਸਦੀ ਨੂੰ ਕੋਈ ਵੀ ਭੁਲਿਆ ਨਹੀਂ ਹੈ। ਉਸ ਸਮੇਂ ਪ੍ਰਦੇਸ਼ ਨੂੰ ਕੁੱਲ 1400 ਕਰੋੜ ਰੁਪਏ ਦਾ ਨੁਕਸਾਨ ਹੋਇਆ ਸੀ। ਸਤਲੁਜ ਨਦੀਂ ਚ ਭਾਰੀ ਹੜ੍ਹ ਦੇ ਕਾਰਨ ਭਾਰੀ ਤਬਾਹੀ ਹੋਈ ਸੀ। ਪਾਰਛੂ ਦੀ ਤਬਾਹੀ ਤੋਂ ਚਿੰਤਤ ਦੇਸ਼ ਅਤੇ ਹਿਮਾਚਲ ਪ੍ਰਦੇਸ਼ ਨੇ ਬਾਅਦ ’ਚ ਸੈਟੇਲਾਈਟ ਦੇ ਜਰੀਏ ਤਿੱਬਤ ਚ ਬਣਨ ਵਾਲੀ ਨਕਲੀ ਝੀਲਾਂ ’ਤੇ ਨਿਗਰਾਨੀ ਰੱਖੀ ਜਾ ਰਹੀ ਹੈ।
ਇਸ ਵਾਰ ਹਾਲਾਂਕਿ ਤਿੱਬਤ ’ਚ ਬਣ ਰਹੀ ਝੀਲਾਂ ਵਿੱਚੋ ਕਿਸੇ ਦੇ ਫੱਟਣ ਦੇ ਆਸਾਰ ਨਹੀਂ ਹੈ, ਪਰ ਹਿਮਾਚਲ ਵੱਲੋਂ ਧਿਆਨ ਰੱਖਿਆ ਜਾ ਰਿਹਾ ਹੈ ਸੇਂਟਰ ਫਾਰ ਕਲਾਈਮੇਂਟ ਚੇਂਜ ਹਿਮਾਚਲ ਪ੍ਰਦੇਸ਼ ਹੈਦਰਾਬਾਦ ਦੇ ਮਹਾਰਾਂ ਦੀ ਸਹਾਇਤਾ ਤੋਂ ਸੈਟੇਲਾਈਟ ਤਸਵੀਰਾਂ ਨੂੰ ਖੀਂਚ ਕਰ ਕੇ ਉਸਦਾ ਏਨਾਲਿਸਿਸ ਕਰਦਾ ਹੈ। ਇਸ ਚ ਝੀਲਾਂ ਦੇ ਆਕਾਰ ’ਤੇ ਨਜਰ ਰੱਖੀ ਜਾਂਦੀ ਹੈ। ਹਾਲ ਹੀ ਚ ਉਤਰਾਖੰਡ ਚ ਹੜ੍ਹ ਆਇਆ ਸੀ ਹਿਮਾਚਲ ਵੀ ਲਗਾਤਾਰ ਨਦੀਆਂ ਦੇ ਬੇਸਿਨ ਤੇ ਬਣਨ ਵਾਲੀਆਂ ਝੀਲਾਂ ਕਾਰਨ ਚਿੰਤਾ ’ਚ ਰਹਿੰਦਾ ਹੈ।
ਲਗਾਤਾਰ ਵਧ ਰਹੀ ਨਦੀਆਂ ਦੇ ਬੇਸਿਨ ’ਤੇ ਝੀਲਾਂ
ਹਿਮਾਚਲ ਦੀ ਨਦੀਆਂ ਦੇ ਬੇਸੀਨ ’ਤੇ ਝੀਲਾਂ ਦੀ ਗਿਣਤੀ ਪਿਛਲੇ ਕੁਝ ਸਮੇਂ ਤੋਂ ਲਗਾਤਾਰ ਵਧ ਰਹੀ ਹੈ। ਸਤਲੁਜ ਰਾਵੀ ਅਤੇ ਚਿਨਾਬ ਇਨ੍ਹਾਂ ਤਿੰਨਾ ਪ੍ਰਮੁੱਖ ਨਦੀਆਂ ਦੇ ਬੇਸਿਨ ’ਤੇ ਗਲੇਸ਼ੀਅਰਾਂ ਦੇ ਪਿਘਲਣ ਨਾਲ ਝੀਲਾਂ ਦੀ ਗਿਣਤੀ ਵਧ ਰਹੀ ਹੈ ਅਤੇ ਉਨ੍ਹਾਂ ਦਾ ਆਕਾਰ ਵੀ। ਪੂਰਬ ਚ ਜਦੋ ਵਿਗਿਆਨ, ਵਾਤਾਵਰਣ ਅਤੇ ਤਕਨਾਲੋਜੀ ਪਰਿਸ਼ਦ ਦੇ ਕਲਾਈਮੇਂਟ ਚੇਂਜ ਸੇਂਟਰ ਸ਼ਿਮਲਾ ਨੇ ਝੀਲਾਂ ਅਤੇ ਉਨ੍ਹਾਂ ਦੇ ਆਕਾਰ ਦਾ ਵਿਸਤਾਰ ਨਾਲ ਅਧਿਐਨ ਕੀਤਾ ਸੀ। ਉਸ ਸਮੇਂ ਇਹ ਖਤਰਾ ਸਾਹਮਣੇ ਆਇਆ। ਤਤਕਾਲੀਨ ਅਧਿਐਨ ਤੋਂ ਪਤਾ ਚੱਲਿਆ ਸੀ ਕਿ ਸਤਲੁਜ ਬੇਸਿਨ ਤੇ ਝੀਲਾਂ ਦੀ ਗਿਣਤੀ ਚ 16 ਫੀਸਦ, ਚਿਨਾਬ ਬੇਸਿਨ ’ਤੇ 15 ਫੀਸਦ ਅਤੇ ਰਾਵੀ ਬੇਸਿਨ ਤੇ ਝੀਲਾਂ ਦੀ ਗਿਣਤੀ ’ਚ 12 ਫੀਸਦ ਦਾ ਵਾਧਾ ਹੋਇਆ ਹੈ।
ਜੁਲਾਈ ਤੋਂ ਸਤੰਬਰ ਮਹੀਨੇ ’ਚ ਸਾਵਧਾਨੀ ਰੱਖਣੀ ਜਰੂਰੀ
ਸੂਬੇ ’ਚ ਜੁਲਾਈ ਤੋਂ ਲੈ ਕੇ ਸਤੰਬਰ ਮਹੀਨੇ ’ਚ ਸਾਵਧਾਨੀ ਵਰਤਨੀ ਜਰੂਰੀ ਹੈ। ਕਾਰਣ ਇਹ ਹੈ ਕਿ ਹਿਮਾਚਲ ਅਜਿਹੇ ਦੁੱਖ ਨੂੰ ਜੂਨ 2005 ਚ ਝੇਲ ਚੁੱਕਾ ਹੈ। ਉਸ ਸਮੇਂ ਤਿਬੱਤ ਦੇ ਨਾਲ ਬਣੀ ਪਾਰਛੂ ਝੀਲ ਨੇ ਤਬਾਹੀ ਮਚਾਈ ਸੀ। ਜਿਸ ’ਚ ਕਰੋੜਾਂ ਰੁਪਇਆ ਦਾ ਨੁਕਸਾਨ ਹੋਇਆ ਸੀ, ਸ਼ਿਮਲਾ, ਮੰਡੀ, ਬਿਲਾਸਪੁਰ ਅਤੇ ਕਾਂਗੜਾ ਜਿਲ੍ਹਾ ਚ ਹੜ ਨੇ ਨੁਕਸਾਨ ਪਹੁੰਚਾਇਆ ਸੀ।
ਹਿਮਾਚਲ ਚ ਨਦੀਆਂ ਦੇ ਬੇਸਿਨ ਤੇ ਬਣੀ ਝੀਲਾਂ ਦੀ ਗਿਣਤੀ
ਪਹਾੜੀ ਪ੍ਰਦੇਸ਼ ਹਿਮਚਾਲ ਚ ਸਤਲੁਜ ਨਦੀ ਦੇ ਬੇਸਿਨ ਚ 2017 ਚ 642 ਝੀਲਾਂ ਸੀ, ਜੋ 2018 ਚ ਵਧ ਕੇ 769 ਹੋ ਗਈ ਸੀ। ਇਸੇ ਤਰ੍ਹਾਂ ਚਿਨਾਬ ਚ 2017 ਚ 220 ਅਤੇ 2018 ਚ 254 ਝੀਲਾਂ ਬਣੀਆਂ। ਰਾਵੀ ਨਦੀ ਦੇ ਬੇਸਿਨ ’ਤੇ ਇਹ ਅੰਕੜਾ ਇਸ ਪ੍ਰਕਾਰ ਹੈ: 54 ਅਤੇ 66 ਝੀਲਾਂ ਦਾ ਰਿਹਾ ਹੈ ਇਸੇ ਤਰ੍ਹਾਂ ਬਿਆਸ ਨਦੀ ’ਤੇ 2017 ਚ 49 ਅਤੇ 2018 ਚ 65 ਝੀਲਾਂ ਬਣ ਗਈਆਂ। ਸਤਲੁਜ ਬੇਸਿਨ ’ਤੇ 769 ਚੋਂ 49 ਝੀਲਾਂ ਦਾ ਆਕਾਰ 10 ਹੈਕਟੇਅਰ ਤੋਂ ਜਿਆਦਾ ਹੋ ਗਿਆ ਹੈ। ਕੁਝ ਝੀਲਾਂ ਦਾ ਖੇਤਰਫਲ ਤੋਂ ਲਗਭਗ 100 ਹੈਕਟੇਅਰ ਵੀ ਦੇਖਿਆ ਗਿਆ ਹੈ। ਇਸੇ ਤਰ੍ਹਾਂ ਅਧਿਐਨ ਤੋਂ ਪਤਾ ਚੱਲਿਆ ਹੈ ਕਿ ਇੱਥੇ 57 ਝੀਲਾਂ 5 ਤੋਂ 10 ਹੈਕਟੇਅਰ ਅਤੇ 663 ਝੀਲਾਂ 5 ਹੈਕਟੇਅਰ ਤੋਂ ਘੱਟ ਖੇਤਰ ’ਚ ਹਨ।