ਦਿੱਲੀ:ਭਾਰਤ ਵਿੱਚ ਲਗਾਤਾਰ ਵੱਧ ਰਹੀ ਪੈਟਰੋਲ (Petrol) ਤੇ ਡੀਜ਼ਲ (Diesel) ਦੀਆਂ ਕੀਮਤਾਂ (Prices) ਵਿੱਚ ਇੱਕ ਵਾਰ ਫਿਰ ਤੋਂ ਇਜ਼ਾਫਾ ਹੋਇਆ ਹੈ। 10 ਅਕਤੂਬਰ ਨੂੰ 30 ਪੈਸੇ ਪੈਟਰੋਲ (Petrol) ਤੇ 35 ਪੈਸੇ ਡੀਜ਼ਲ (Diesel) ਦੀਆਂ ਕੀਮਤਾਂ (Prices) ਵਿੱਚ ਵਾਧਾ ਹੋਇਆ ਹੈ। ਇਸ ਵਾਧੇ ਨਾਲ ਹੁਣ ਦਿੱਲੀ (Delhi) ਵਿੱਚ 104.14 ਰੁਪਏ ਪ੍ਰਤੀ ਲੀਟਰ ਪੈਟਰੋਲ (Petrol) ਤੇ 92.82 ਰੁਪਏ ਪ੍ਰਤੀ ਲੀਟਰ ਡੀਜ਼ਲ (Diesel) ਹੋ ਗਿਆ ਹੈ। ਅਤੇ ਮੁੰਬਈ ਵਿੱਚ 110.12 ਰੁਪਏ ਪ੍ਰਤੀ ਪੈਟਰੋਲ (Petrol) ਤੇ 100.66 ਰੁਪਏ ਪ੍ਰਤੀ ਲੀਟਰ ਡੀਜ਼ਲ (Diesel) ਹੋ ਗਿਆ ਹੈ।
ਪੈਟਰੋਲ (Petrol) ਤੇ ਡੀਜ਼ਲ (Diesel) ਦੀਆਂ ਲਗਾਤਾਰ ਵੱਧ ਰਹੀਆਂ ਕੀਮਤਾਂ ਤੋਂ ਆਮ ਲੋਕ ਕਾਫ਼ੀ ਪ੍ਰੇਸ਼ਾਨ ਹਨ। ਦੇਸ਼ ਦੇ ਆਮ ਲੋਕ ਇਸ ਵੱਧ ਰਹੀ ਮਹਿੰਗਾਈ ਲਈ ਕੇਂਦਰ ਸਰਕਾਰ ਨੂੰ ਜ਼ਿੰਮੇਵਾਰ ਦੱਸ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਕੋਰੋਨਾ ਕਾਲ ਦੌਰਾਨ ਪਹਿਲਾਂ ਹੀ ਨੌਕਰੀਆਂ ਨਹੀਂ ਹਨ ਤੇ ਹੁਣ ਲਗਾਤਾਰ ਵੱਧ ਰਹੀ ਮਹਿੰਗਾਈ ਉਨ੍ਹਾਂ ਨੂੰ ਤੰਗ ਕਰ ਰਹੀ ਹੈ।