ਨਵੀਂ ਦਿੱਲੀ: ਉੱਤਰ-ਭਾਰਤ ਵਿੱਚ ਬੀਤੇ ਕਈ ਦਿਨਾਂ ਤੋਂ ਅੱਤ ਦੀ ਠੰਢ ਪੈ ਰਹੀ ਹੈ। ਪਹਾੜਾਂ 'ਤੇ ਬਰਫ਼ਬਾਰੀ ਹੋ ਰਹੀ ਹੈ ਜਿਸ ਕਾਰਨ ਉੱਤਰ ਭਾਰਤ ਦੇ ਮੈਦਾਨੀ ਇਲਾਕਿਆਂ ਵਿੱਚ ਠੰਢ ਵਧ ਰਹੀ ਹੈ। ਦਿੱਲੀ-ਐਨਸੀਆਰ ਵਿੱਚ ਮੰਗਲਵਾਰ ਤੋਂ ਵੀਰਵਾਰ ਤੱਕ ਸ਼ੀਤ ਲਹਿਰ ਚੱਲਣ ਨਾਲ ਠੰਢ ਰਹੇਗੀ।
ਓਰੇਂਜ ਅਲਰਟ ਜਾਰੀ
ਮੋਸਮ ਵਿਭਾਗ ਨੇ ਦਿੱਲੀ, ਪੰਜਾਬ, ਹਰਿਆਣਾ, ਉਤਰਾਖੰਡ, ਚੰਡੀਗੜ੍ਹ ਦੇ ਲਈ ਓਰੇਂਜ ਅਲਰਟ ਜਾਰੀ ਕੀਤਾ ਹੈ। ਇਸ ਦੌਰਾਨ ਨਾ ਸਿਰਫ਼ ਵੱਧ ਤੋਂ ਵੱਧ ਤਾਪਮਾਨ ਡਿੱਗੇਗਾ ਸਗੋਂ ਘੱਟੋਂ ਘੱਟ ਪਾਰਾ ਵੀ ਤਿੰਨ ਡਿਗਰੀ ਤੱਕ ਪਹੁੰਚਣ ਦਾ ਖ਼ਦਸ਼ਾ ਹੈ। ਇਸ ਦੇ ਨਾਲ ਹੀ ਕੋਹਰਾ ਵੀ ਪਰੇਸ਼ਾਨ ਕਰ ਸਕਦਾ ਹੈ।