ਮਹਾਰਾਸ਼ਟਰ:ਮਹਾਰਾਸ਼ਟਰ ਵਿੱਚ ਆਮਦਨ ਕਰ ਵਿਭਾਗ ਨੇ ਜਾਲਨਾ ਵਿੱਚ ਇੱਕ ਸਟੀਲ, ਟੈਕਸਟਾਈਲ ਵਪਾਰੀ ਅਤੇ ਰੀਅਲ ਅਸਟੇਟ ਕਾਰੋਬਾਰੀਆਂ ਦੇ ਅਹਾਤੇ 'ਤੇ ਛਾਪਾ ਮਾਰਿਆ। ਇਨਕਮ ਟੈਕਸ ਵਿਭਾਗ ਵੱਲੋਂ ਛਾਪੇਮਾਰੀ ਦੌਰਾਨ ਕਰੀਬ 390 ਕਰੋੜ ਰੁਪਏ ਦੀ ਜਾਇਦਾਦ ਦਾ ਖੁਲਾਸਾ ਹੋਇਆ, ਜਿਨ੍ਹਾਂ ਦਾ ਕੋਈ ਹਿਸਾਬ-ਕਿਤਾਬ ਨਹੀਂ ਸੀ। ਦੱਸ ਦਈਏ ਕਿ 58 ਕਰੋੜ ਰੁਪਏ ਦੀ ਨਕਦੀ, 32 ਕਿਲੋ ਫੌਜੀ ਗਹਿਣੇ, ਹੀਰੇ, 16 ਕਰੋੜ ਰੁਪਏ ਦੇ ਹੀਰੇ ਅਤੇ 300 ਕਰੋੜ ਰੁਪਏ ਦੀ ਬੇਹਿਸਾਬੀ ਜਾਇਦਾਦ ਸਮੇਤ ਅਹਿਮ ਦਸਤਾਵੇਜ਼ ਜ਼ਬਤ ਕੀਤੇ ਗਏ ਹਨ। ਆਈਟੀ ਸੂਤਰਾਂ ਮੁਤਾਬਕ ਇਨਕਮ ਟੈਕਸ ਵਿਭਾਗ ਨੇ 1 ਤੋਂ 8 ਅਗਸਤ ਤੱਕ ਡਿਵੈਲਪਰਾਂ ਦੇ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ।
ਆਈਟੀ ਸੂਤਰਾਂ ਮੁਤਾਬਕ ਇਨਕਮ ਟੈਕਸ ਵਿਭਾਗ ਨੇ 1 ਤੋਂ 8 ਅਗਸਤ ਤੱਕ ਡਿਵੈਲਪਰਾਂ ਦੇ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ। ਇਸ ਦੌਰਾਨ 58 ਕਰੋੜ ਰੁਪਏ ਛਾਪੇਮਾਰੀ ਦੌਰਾਨ ਫਾਰਮ ਹਾਊਸ ਅਤੇ ਬੈਂਕ ਲਾਕਰ ਚੋਂ ਮਿਲੇ ਹਨ। ਫਾਰਮ ਹਾਊਸ ਚੋਂ 28 ਅਤੇ ਬੈਂਕ ਲਾਕਰ ਚੋਂ 30 ਕਰੋੜ ਰੁਪਏ ਦੀ ਨਕਦੀ ਬਰਾਮਦ ਕੀਤੀ ਗਈ ਹੈ। ਇਹ ਲੋਕਲ ਮਨੀ ਲੈਂਡਰ ਦੇ ਠਿਕਾਨੇ (ਪ੍ਰਿਮਾਈਸੇਸ) ਤੋਂ ਮਿਲੀ ਹੈ। ਛਾਪੇਮਾਰੀ ਸ਼੍ਰੀ ਰਾਮ ਸਟੀਲ, ਕਾਲਿਕਾ ਸਟੀਲ, ਇਕ ਕੋ-ਆਪਰੇਟਿਵ ਬੈਂਕ ਫਾਇਨੈਂਸਰ ਵਿਮਲ ਰਾਜ ਬੋਰਾ ਅਤੇ ਡੀਲਰ ਪ੍ਰਦੀਪ ਬੋਰਾ ਉੱਤੇ ਹੋਈ।
ਦੱਸ ਦਈਏ ਕਿ ਜਾਲਨਾ ਵਿੱਚ ਜਿਨ੍ਹਾਂ ਕੰਪਨੀਆਂ ਦੇ ਮਾਲਿਕਾਂ ਉੱਤੇ ਛਾਪੇਮਾਰੀ ਕੀਤੀ ਗਈ ਹੈ ਉਹ 3 ਅਗਸਤ ਨੂੰ ਕੀਤੀ ਗਈ ਹੈ। ਇਨਕਮ ਟੈਕਸ ਵਿਭਾਗ ਨੇ SRJ Peety Steels pvt. ltd. ਅਤੇ Kalika Steel Alloys pvt. ltd ਕੰਪਨੀਆਂ ਵਿੱਚ ਛਾਪੇਮਾਰੀ ਕੀਤੀ। ਇਸ ਛਾਪੇਮਾਰੀ ਦੌਰਾਨ ਵਿਭਾਗ ਨੂੰ 390 ਕਰੋੜ ਰੁਪਏ ਦੀ ਸੰਪਤੀ ਦੀ ਜਾਣਕਾਰੀ ਮਿਲੀ ਜਿਸ ਨੂੰ ਸੀਲ ਕਰ ਦਿੱਤਾ ਗਿਆ ਹੈ। ਜਾਲਨਾ ਵਿੱਚ ਆਮਦਨ ਕਰ ਵਿਭਾਗ ਦੇ 260 ਅਧਿਕਾਰੀਆਂ ਨੇ ਛਾਪੇਮਾਰੀ ਕੀਤੀ।