ਮੱਧ ਪ੍ਰਦੇਸ਼/ਰਤਲਾਮ: ਸੰਭਵ ਹੈ ਕਿ ਆਪਣੇ ਹੀ ਜਿਸਮ ਦੇ ਹਿੱਸੇ ਨੂੰ ਜਿਸਮ ਫਿਰੋਸ਼ੀ ਧੰਦੇ ਤੋਂ ਬਚਾਉਣ ਦੀ ਕੋਸ਼ਿਸ਼ ਹੋ, ਨਹੀਂ ਤਾਂ ਇਸ ਸਮਾਜ ਵਿੱਚ ਅਜਿਹਾ ਰੁਝਾਨ ਕਿਉਂ ਹੈ ਕਿ ਮਾਂ ਦੀ ਕੁੱਖ ਵਿੱਚ ਆਉਣ ਤੋਂ ਬਾਅਦ ਧੀ ਦਾ ਰਿਸ਼ਤਾ ਪਹਿਲਾਂ ਤੈਅ ਕੀਤਾ ਜਾਂਦਾ ਹੈ, ਜਦਕਿ ਨਾਮ ਬਾਅਦ ਵਿੱਚ। ਉਸ ਦੇ ਪੈਦਾ ਹੋਣ ਤੋਂ ਪਹਿਲਾਂ ਹੀ, ਇਹ ਤੈਅ ਹੁੰਦਾ ਹੈ ਕਿ ਉਹ ਕਿਸ ਨਾਲ ਵਿਆਹ ਕਰੇਗੀ। ਜਿਸ ਦਾ ਮਾਂ ਬਣਨਾ ਸਿਰਫ਼ ਮਜਬੂਰੀ ਦਾ ਹਿੱਸਾ ਹੈ, ਜਿਸ ਦੀ ਜ਼ਿੰਦਗੀ ਸਿਰਫ਼ ਇੱਕ ਰਾਤ ਦਾ ਕਿੱਸਾ ਹੈ, ਉਹ ਜੋ ਹਰ ਸ਼ਾਮ ਆਪਣੇ ਸਰੀਰ ਦੀ ਬੋਲੀ ਲਗਾਉਂਦੀ ਹੈ। ਇਸ ਸਮਾਜ ਦੀ ਇਹ ਅਜੀਬ ਪਰੰਪਰਾ ਹੈ ਕਿ ਨਾ ਤਾਂ ਔਰਤ ਨੂੰ ਮਾਂ ਬਣਨ ਦੀ ਇੱਛਾ ਹੈ ਅਤੇ ਨਾ ਹੀ ਗਰਭ ਵਿੱਚ ਪਲ ਰਹੇ ਬੱਚੇ ਨੂੰ ਕੋਈ ਅਧਿਕਾਰ ਮਿਲਿਆ ਹੈ। ਦੁੱਧ ਪੀਂਦੀ ਬੱਚੀ ਨਾਲ ਕੋਈ ਵੀ ਨਾਂ ਜੁੜ ਜਾਂਦਾ ਹੈ ਅਤੇ ਉਹ ਉਸ ਘਰ ਦੀ ਅਮਾਨਤ ਬਣ ਜਾਂਦੀ ਹੈ।
ਈਟੀਵੀ ਭਾਰਤ ਦੀ ਪੱਤਰਕਾਰ ਸ਼ਿਫਾਲੀ ਪਾਂਡੇ ਨੇ ਰਤਲਾਮ-ਮੰਦਸੌਰ ਹਾਈਵੇਅ ਦੇ ਨਾਲ ਲੱਗਦੇ ਪਿੰਡ ਮਾਨਖੇੜਾ ਵਿੱਚ ਸ਼ਾਮ ਦੇ ਸਮੇਂ ਲਿਪਸਟਿਕ ਲਗਾ ਕੇ ਘਰ ਦੇ ਹਾਈਵੇਅ ਵਿੱਚ ਬੈਠੀਆਂ ਔਰਤਾਂ 'ਤੇ ਨਜ਼ਰ ਰੱਖੀ। ਬੱਦਲਾਂ ਦੇ ਮਗਰ ਦੌੜਦੀਆਂ ਕੁੜੀਆਂ, ਜਿਨ੍ਹਾਂ ਨੂੰ ਇਹ ਨਹੀਂ ਪਤਾ ਕਿ ਇਹ ਦੌੜ ਇੱਕ ਖੂੰਟੇ 'ਤੇ ਖ਼ਤਮ ਹੋਣ ਵਾਲੀ ਹੈ। ਇਸ ਪਿੰਡ ਵਿੱਚ ਮਾਂ ਦੀ ਕੁੱਖ ਵਿੱਚ ਬੱਚੇ ਦੇ ਜਨਮ ਤੋਂ ਲੈ ਕੇ ਸੰਸਾਰ ਵਿੱਚ ਪਹਿਲਾ ਕਦਮ ਰੱਖਣ ਤੱਕ, ਅਪਣਾ ਵਖਰਾ ਸੰਵਿਧਾਨ ਬਣਾ ਕੇ ਬੈਠਾ ਹੈ, ਜੋ ਸਮਾਜ ਅਤੇ ਸੰਵਿਧਾਨਕ ਕਦਰਾਂ-ਕੀਮਤਾਂ ਨੂੰ ਢਾਹ ਲਾ ਰਿਹਾ ਹੈ। ਅਜਿਹਾ ਸਮਾਜ ਜਿੱਥੇ ਵਿਆਹ ਗੁੱਡੇ-ਗੁੱਡੀਆਂ ਦੀ ਖੇਡ ਹੈ। ਦੇਖੋ, ਰਤਲਾਮ-ਮੰਦਸੌਰ ਦੇ ਜਿਸਮ ਕੀ ਮੰਡੀ ਕਹੇ ਜਾਣ ਵਾਲੇ ਇਲਾਕੇ ਤੋਂ ਈਟੀਵੀ ਭਾਰਤ ਦੀ ਗ੍ਰਾਊਂਡ ਰਿਪੋਰਟ।
ਬਾਲ ਉਮਰ ਵਿੱਚ ਹੀ ਤੈਅ ਹੁੰਦੇ ਹਨ ਕੁੜੀਆਂ ਦੇ ਰਿਸ਼ਤੇ : ਰਤਲਾਮ-ਮੰਦਸੌਰ ਮੁੱਖ ਮਾਰਗ ’ਤੇ ਵਸੇ ਬਾਂਛੜਾਂ ਸਮਾਜ ਦੇ ਡੇਰਿਆਂ ਵਜੋਂ ਜਾਣੇ ਜਾਂਦੇ ਇਨ੍ਹਾਂ ਪਿੰਡਾਂ ਵਿੱਚ ਖੜ੍ਹੇ ਆਲੀਸ਼ਾਨ ਘਰਾਂ ਦੀ ਜੇਕਰ ਤੁਲਨਾ ਕੀਤੀ ਜਾਵੇ ਤਾਂ ਹੈਰਾਨੀ ਦੀ ਕੋਈ ਗੱਲ ਨਹੀਂ ਹੈ। MP ਦੇ ਦੂਜੇ ਪਿੰਡਾਂ ਦੀ ਤੁਲਨਾ ਕਰੋਂ ਤਾਂ, ਇੱਥੇ ਕੁੱਝ ਵੱਖਰਾ ਹੈ। ਹਾਈਵੇਅ 'ਤੇ ਰੁਕਣ ਵਾਲੀਆਂ ਲਗਜ਼ਰੀ ਗੱਡੀਆਂ ਅਤੇ ਉਥੇ ਤੱਕ ਪਹੁੰਚਦੀਆਂ ਕੁੜੀਆਂ ਦੀ ਬਲਰ ਤਸਵੀਰਾਂ ਤੋਂ ਅੱਗੇ ਦੌੜਦੀਆਂ ਇਬ ਬੱਚੀਆਂ ਵੀ ਹਨ। 7-8 ਮਹੀਨੇ ਦੀਆਂ ਮਾਸੂਮ ਬੱਚੀਆਂ ਅਤੇ ਕਈ ਅਜਿਹੀਆਂ ਜੋ ਗਰਭ ਵਿੱਚ ਆਈਆਂ ਸਨ, ਉਸੇ ਦਿਨ ਇਹ ਤੈਅ ਹੋ ਗਿਆ ਸੀ ਕਿ ਉਨ੍ਹਾਂ ਦਾ ਵਿਆਹ ਕਿਸ ਨਾਲ ਹੋਵੇਗਾ।
ਹਾਲਾਂਕਿ ਉਨ੍ਹਾਂ ਦਾ ਵਿਆਹ 16 ਸਾਲ ਦੇ ਹੋਣ ਤੋਂ ਬਾਅਦ ਹੋ ਜਾਂਦਾ ਹੈ, ਪਰ ਉਨ੍ਹਾਂ ਦਾ ਜਨਮ ਹੁੰਦੇ ਹੀ ਉਨ੍ਹਾਂ ਦੇ ਨਾਂ ਦੇ ਨਾਲ ਇਕ ਹੋਰ ਨਾਂ ਚਿਪਕਾ ਦਿੱਤਾ ਜਾਂਦਾ ਹੈ, ਜੋ ਉਨ੍ਹਾਂ ਦੀ ਪਛਾਣ ਬਣ ਜਾਂਦਾ ਹੈ। ਜਿਵੇਂ ਸੰਤੋਸ਼ੀ ਨੇ ਕਿਹਾ, "ਵੋ ਖੇਲ ਰਹੀ ਪਰੀ, ਅਬ ਅੰਸ਼ੂ ਕੀ ਹੈ।" ਔਰਤ ਦੇ ਮਾਂ ਬਣਨ ਤੋਂ ਲੈ ਕੇ ਧੀ ਨੂੰ ਜਨਮ ਦੇਣ ਤੱਕ ਅਤੇ ਸੰਵਿਧਾਨ ਵਿੱਚ ਮਾਂ ਨੂੰ ਦਿੱਤੇ ਸਾਰੇ ਅਧਿਕਾਰ ਅਤੇ ਜਨਮ ਦੇ ਨਾਲ ਨਾਗਰਿਕ ਹੋਣ ਦੇ ਨਾਤੇ ਜਾਂ ਕਹਿ ਲਓ ਕਿ ਧੀ ਨੂੰ ਦਿੱਤੇ ਗਏ ਸਾਰੇ ਅਧਿਕਾਰਾਂ ਨੂੰ ਇੱਥੇ ਦਰਕਿਨਾਰ ਕਰ ਦਿੱਤਾ ਗਿਆ ਹੈ। ਇਸ ਸਮਾਜ ਦਾ ਆਪਣਾ ਕਾਨੂੰਨ ਹੈ।
ਆਪਣੀ ਧੀ ਨੂੰ ਮਰਜ਼ੀ ਕੀ ਅਤੇ ਕਿਉਂ ਪੁੱਛਣਾ:ਰਤਲਾਮ ਦੇ ਸਿਰੇ 'ਤੇ ਸਥਿਤ ਮਾਨਨਖੇੜਾ ਪਿੰਡ ਵਿਚ ਲਗਭਗ 1800 ਘਰ ਹਨ, ਜਿਨ੍ਹਾਂ ਵਿੱਚ ਬਾਂਛੜਾ ਜਾਤੀ ਦੇ ਡੇਰੇ ਹਨ। ਹਾਈਵੇਅ ਦੇ ਨਾਲ ਲੱਗਦੇ ਸਾਰੇ ਘਰ ਉਨ੍ਹਾਂ ਦੇ ਹਨ। ਸਰੋਜ (ਬਦਲਿਆ ਹੋਇਆ ਨਾਮ) ਦੀਆਂ ਅੱਖਾਂ ਦੇ ਸਾਹਮਣੇ ਇਸ ਜਿਸਮ ਦੇ ਬਾਜ਼ਾਰ ਵਿੱਚ ਕਈ ਕੁੜੀਆਂ ਆਈਆਂ ਅਤੇ ਗਈਆਂ ਹਨ। ਸਰੋਜ ਕਹਿੰਦੀ ਹੈ, "ਅਸੀਂ ਤਾਂ ਇਹੀ ਚਾਹੁੰਦੇ ਹਾਂ ਕਿ ਇਹ ਕੁੜੀਆਂ ਵਿਆਹ ਦੇ ਬੰਧਨ 'ਚ ਬਝ ਕੇ ਕਿਸੇ ਇਕ ਦੀ ਹੋ ਕੇ ਜਾਵੇ, ਜਿੰਨੀਆਂ ਵੀ ਪਰਦੇ ਵਾਲੀਆਂ ਦੇਖ ਰਹੇ ਹੋ, ਇਹ ਸਾਰੀਆਂ ਵਿਆਹੀਆਂ ਹਨ। ਸਾਡੇ ਸਮਾਜ 'ਚ ਅਸੀਂ ਸਾਰੀਆਂ ਕੁੜੀਆਂ ਦੇ ਰਿਸ਼ਤੇ ਪਹਿਲਾਂ ਹੀ ਤੈਅ ਕਰ ਲਏ ਜਾਂਦੇ ਹਨ।"
ਅੱਗੇ ਪੱਤਰਕਾਰ ਨੇ ਪੁੱਛਿਆ ਕਿ ਰਿਸ਼ਤੇ ਕਿਸ ਉਮਰ ਵਿੱਚ ਪੱਕੇ ਹੁੰਦੇ ਹਨ...? ਇਸ 'ਤੇ ਸਰੋਜ ਦਾ ਕਹਿਣਾ ਹੈ ਕਿ "ਕਈ ਵਾਰ ਕੁੱਖ 'ਚ ਹੀ ਅਜਿਹਾ ਹੁੰਦਾ ਹੈ, ਜੇਕਰ ਧੀ ਹੋਵੇ ਤਾਂ ਇਹ ਕਹਿ ਕੇ ਪੱਕਾ ਕਰ ਲੈਂਦੇ ਹਨ।" ਮੈਦਾਨ ਵਿੱਚ ਖੇਡ ਰਹੀਆਂ 3, 5 ਅਤੇ 7 ਸਾਲ ਦੀਆਂ ਛੋਟੀਆਂ ਬੱਚੀਆਂ ਨੂੰ ਭਾਵੇਂ ਵਿਆਹ ਦਾ ਸਹੀ ਅਰਥ ਨਹੀਂ ਪਤਾ, ਪਰ ਉਨ੍ਹਾਂ ਨੂੰ ਪਤਾ ਹੈ ਕਿ ਉਨ੍ਹਾਂ ਦਾ ਵਿਆਹ ਉਸ ਲੜਕੇ ਨਾਲ ਤੈਅ ਹੋ ਗਿਆ ਹੈ। ਸਰੋਜ ਸਾਵਧਾਨੀ ਨਾਲ ਕਹਿੰਦੀ ਹੈ ਕਿ "ਅਜੇ ਤਾਂ ਪੜ੍ਹਾ-ਲਿਖਾ ਰਹੇ ਹਾਂ, ਸਕੂਲ ਜਾਂਦੀਆਂ ਹਨ, ਪਰ ਜਦੋਂ 17 ਸਾਲ ਦੀ ਉਮਰ ਵਿੱਚ ਆ ਜਾਣਗੀਆਂ ਤਾਂ, ਉਦੋਂ ਹੀ ਬੱਚੀਆਂ ਦਾ ਵਿਆਹ ਕਰਾਂਗੇ।"