ਚੰਡੀਗੜ੍ਹ: ਗੁਆਢੀ ਮੁਲਕ ਪਾਕਿਸਤਾਨ ਵਿੱਚ ਭਾਰਤ ਅੰਦਰਲੀਆਂ ਗਤੀਵਿਧੀਆਂ ਦੀ ਚਰਚਾ ਹਮੇਸ਼ਾ ਚੱਲਦੀ ਰਹਿੰਦੀ ਹੈ। ਪਰ ਇਸ ਬਾਰ ਇਹ ਚਰਚਾ ਪੀਐੱਮ ਮੋਦੀ ਦੇ ਇੱਕ ਬਿਆਨ ਨੂੰ ਲੈਕੇ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਛੇੜੀ ਹੈ। ਦਰਅਸਲ ਇਮਰਾਨ ਖਾਨ ਦੀ ਪਾਰਟੀ ਤਹਿਰੀਕ ਏ ਇਨਸਾਫ਼ ਨੇ ਇੱਕ ਵੀਡੀਓ ਪੋਸਟ ਕੀਤਾ ਜਿਸ ਵਿੱਚ ਪ੍ਰਧਾਨ ਮੰਤਰੀ ਮੋਦੀ ਪਾਕਿਸਤਾਨ ਦੀ ਕੰਗਾਲੀ ਸਬੰਧੀ ਜ਼ਿਕਰ ਕਰ ਰਹੇ ਹਨ।
ਵੀਡੀਓ 3 ਸਾਲ ਪੁਰਾਣੀ:ਇਮਰਾਨ ਖਾਨ ਸੱਤਾਧਾਰੀ ਅਤੇ ਪਾਕਿਸਤਾਨ ਮੌਜੂਦਾ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ਼ ਉੱਤੇ ਤੰਜ ਕੱਸਦਿਆਂ ਇੱਕ ਵੀਡੀਓ ਪੋਸਟ ਕੀਤੀ ਹੈ। ਪਾਕਿਸਤਾਨ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਇਹ 3 ਸਾਲ ਪੁਰਾਣਾ ਵੀਡੀਓ ਸੁਰਖੀਆਂ ਵਿੱਚ ਹੈ। ਇਸ ਵੀਡੀਓ ਵਿੱਚ ਪੀਐਮ ਮੋਦੀ ਕਹਿ ਰਹੇ ਹਨ ਕਿ ਅਸੀਂ ਪਾਕਿਸਤਾਨ ਦਾ ਸਾਰਾ ਹੰਕਾਰ ਤੋੜ ਹੈ ਅਤੇ ਉਹ ਕਟੋਰਾ ਲੈ ਕੇ ਦੁਨੀਆਂ ਭਰ ਵਿਚ ਘੁੰਮਣ ਲਈ ਮਜਬੂਰ ਹੋ ਗਿਆ ਹੈ।
ਪੀਟੀਆਈ ਆਗੂ ਵੀਡੀਓ ਨੂੰ ਸ਼ੇਅਰ ਕਰ ਰਹੇ:ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਾਰਟੀ ਪੀਟੀਆਈ ਦੇ ਆਗੂ ਇਸ ਵੀਡੀਓ ਨੂੰ ਕਾਫੀ ਸ਼ੇਅਰ ਕਰ ਰਹੇ ਹਨ। ਵੀਡੀਓ ਨੂੰ ਪੋਸਟ ਕਰਦੇ ਹੋਏ ਸਾਬਕਾ ਮੰਤਰੀ ਅਤੇ ਪੀਟੀਆਈ ਦੇ ਸੀਨੀਅਰ ਆਗੂ ਆਜ਼ਮ ਖਾਨ ਸਵਾਤੀ ਨੇ ਲਿਖਿਆ ਕਿ ਪਾਕਿਸਤਾਨ ਦੀ ਸੱਤਾਧਾਰੀ ਸਰਕਾਰ ਨੂੰ ਇਹ ਕਹਿੰਦੇ ਹੋਏ ਸ਼ਰਮ ਆਉਣੀ ਚਾਹੀਦੀ ਹੈ ਕਿ ਉਹ ਬਦਲਾਅ ਲਿਆ ਰਹੀ ਹੈ। ਇਸ ਵੀਡੀਓ 'ਤੇ ਕਮੈਂਟ ਕਰਦੇ ਹੋਏ ਕਈ ਲੋਕਾਂ ਨੇ ਪਾਕਿਸਤਾਨ ਆਰਮੀ 'ਤੇ ਇਲਜ਼ਾਮ ਵੀ ਲਗਾਏ ਹਨ। ਲੋਕਾਂ ਨੇ ਕਿਹਾ ਕਿ ਫੌਜ ਕਾਰਨ ਦੇਸ਼ ਤਰੱਕੀ ਨਹੀਂ ਕਰ ਸਕਿਆ।