ਜਾਜਪੁਰ :ਓਡੀਸ਼ਾ ਭਦਰਕ-ਕਪਿਲਾਸ ਰੋਡ ਰੇਲਵੇ ਸੈਕਸ਼ਨ ਦੇ ਕੋਰਈ ਸਟੇਸ਼ਨ 'ਤੇ ਸੋਮਵਾਰ ਸਵੇਰੇ ਕਰੀਬ 6.44 ਵਜੇ ਇਕ ਮਾਲ ਗੱਡੀ ਪਟੜੀ ਤੋਂ ਉਤਰ ਗਈ। ਇਸ ਹਾਦਸੇ 'ਚ 2 ਮੌਤਾਂ ਦੀ ਪੁਸ਼ਟੀ ਹੋਈ ਹੈ। ਇਸ 'ਚ ਕਈ ਲੋਕਾਂ ਦੇ ਜ਼ਖਮੀ ਹੋਣ ਦਾ ਖਦਸ਼ਾ ਹੈ। ਹਾਦਸੇ ਕਾਰਨ ਰੇਲ ਸੇਵਾਵਾਂ ਅੰਸ਼ਕ ਤੌਰ 'ਤੇ ਪ੍ਰਭਾਵਿਤ ਹੋਈਆਂ ਹਨ। ਸਟੇਸ਼ਨ 'ਤੇ ਉਡੀਕ ਵਾਲੀ ਇਮਾਰਤ ਵੀ (Odisha a freight train derailed) ਇਸ ਦੀ ਲਪੇਟ 'ਚ ਆ ਗਈ।
ਰੇਲਵੇ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਈਸਟ ਕੋਸਟ ਰੇਲਵੇ (ਈਸੀਓਆਰ) ਦੇ ਅਧਿਕਾਰੀਆਂ ਨੇ ਦੱਸਿਆ ਕਿ ਇਹ ਹਾਦਸਾ ਸਵੇਰੇ ਪੌਣੇ ਸੱਤ ਵਜੇ ਦੇ ਕਰੀਬ ਵਾਪਰਿਆ, ਜਦੋਂ ਕੁਝ ਲੋਕ ਪਲੇਟਫਾਰਮ 'ਤੇ ਯਾਤਰੀ ਰੇਲਗੱਡੀ ਦਾ ਇੰਤਜ਼ਾਰ ਕਰ ਰਹੇ ਸਨ। ਉਨ੍ਹਾਂ ਦੱਸਿਆ ਕਿ ਡੰਗੋਵਾਪੋਸੀ ਤੋਂ ਛਤਰਪੁਰ ਜਾ ਰਹੀ ਮਾਲ ਗੱਡੀ ਪਟੜੀ ਤੋਂ ਉਤਰ ਗਈ ਅਤੇ ਇਸ ਦੇ ਅੱਠ ਡੱਬੇ ਪਲੇਟਫਾਰਮ ਅਤੇ ਵੇਟਿੰਗ ਰੂਮ ਨਾਲ ਟਕਰਾ ਗਏ।