ਨਵੀਂ ਦਿੱਲੀ: ਮਾਈਕ੍ਰੋਬਲਾਗਿੰਗ ਪਲੇਟਫਾਰਮ ਟਵਿੱਟਰ ਨੇ ਐਤਵਾਰ ਨੂੰ ਆਪਣੀ ਮਾਸਿਕ ਸ਼ਿਕਾਇਤ ਰਿਪੋਰਟ ਵਿੱਚ ਕਿਹਾ ਕਿ ਮਈ ਵਿੱਚ ਦਿਸ਼ਾ-ਨਿਰਦੇਸ਼ਾਂ ਦੀ ਉਲੰਘਣਾ ਕਰਨ ਲਈ 46,000 ਤੋਂ ਵੱਧ ਭਾਰਤੀ ਟਵਿੱਟਰ ਖਾਤਿਆਂ ਨੂੰ ਬੈਨ ਕਰ ਦਿੱਤਾ ਗਿਆ ਹੈ। ਰਿਪੋਰਟ ਮੁਤਾਬਕ ਟਵਿੱਟਰ ਨੇ ਬਾਲ ਜਿਨਸੀ ਸ਼ੋਸ਼ਣ, ਪੋਰਨੋਗ੍ਰਾਫੀ ਨਾਲ ਸਬੰਧਤ ਪੋਸਟਾਂ ਲਈ 43,656 ਅਕਾਊਂਟ ਡਿਲੀਟ ਕਰ ਦਿੱਤੇ, ਜਦੋਂ ਕਿ ਅੱਤਵਾਦ ਨੂੰ ਉਤਸ਼ਾਹਿਤ ਕਰਨ ਵਾਲੇ 2,870 ਅਕਾਊਂਟ ਬੰਦ ਕਰ ਦਿੱਤੇ ਗਏ।
26 ਅਪ੍ਰੈਲ 2022 ਅਤੇ 25 ਮਈ 2022 ਦੇ ਵਿਚਕਾਰ, ਭਾਰਤ ਵਿੱਚ ਟਵਿੱਟਰ ਪੋਸਟਾਂ ਵਿਰੁੱਧ 1,698 ਸ਼ਿਕਾਇਤਾਂ ਪ੍ਰਾਪਤ ਹੋਈਆਂ। ਇਨ੍ਹਾਂ ਵਿੱਚ ਔਨਲਾਈਨ ਪਰੇਸ਼ਾਨੀ ਦੀਆਂ 1,366 ਸ਼ਿਕਾਇਤਾਂ, ਨਫ਼ਰਤ ਭਰੀ ਸਮੱਗਰੀ ਦੀਆਂ 111, ਝੂਠੀ ਜਾਣਕਾਰੀ ਦੀਆਂ 36, ਸੰਵੇਦਨਸ਼ੀਲ ਸਮੱਗਰੀ ਦੀਆਂ 28 ਅਤੇ ਹੋਰ ਸਬੰਧਤ ਸ਼ਿਕਾਇਤਾਂ ਸ਼ਾਮਲ ਹਨ। ਇਸ ਨੇ ਇਸੇ ਸਮੇਂ ਦੌਰਾਨ 1,621 ਯੂਨੀਫਾਰਮ ਰਿਸੋਰਸ ਲੋਕੇਟਰ (ਯੂਆਰਐਲ) ਦੇ ਖਿਲਾਫ ਵੀ ਕਾਰਵਾਈ ਕੀਤੀ, ਜਿਸ ਵਿੱਚ 1,077 ਔਨਲਾਈਨ ਪਰੇਸ਼ਾਨੀ ਲਈ, 362 ਨਫ਼ਰਤ ਭਰੀ ਸਮੱਗਰੀ ਲਈ ਅਤੇ ਸੰਵੇਦਨਸ਼ੀਲ ਸਮੱਗਰੀ ਨਾਲ ਸਬੰਧਤ ਨਿਯਮਾਂ ਦੀ ਉਲੰਘਣਾ ਕਰਨ ਵਾਲੇ URL ਸ਼ਾਮਲ ਹਨ।