ਬੈਂਗਲੁਰੂ:ਕਰਨਾਟਕ ਦੇ ਬੈਂਗਲੁਰੂ 'ਚ ਪਤੀ-ਪਤਨੀ ਦੇ ਰਿਸ਼ਤੇ ਨੂੰ ਗੰਧਲਾ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਸੋਮਵਾਰ ਨੂੰ ਦੱਸਿਆ ਕਿ ਇੱਕ ਪਤਨੀ ਨੇ ਆਪਣੇ ਪਤੀ ਖ਼ਿਲਾਫ਼ ਪੁਲਿਸ ਸਟੇਸ਼ਨ 'ਚ ਸ਼ਿਕਾਇਤ (Complaint against husband in police station) ਦਰਜ ਕਰਵਾਈ ਹੈ ਕਿ ਉਸ ਦਾ ਪਤੀ ਨਿੱਜੀ ਪਲਾਂ ਦੀ ਜਾਣਕਾਰੀ ਆਪਣੇ ਦੋਸਤਾਂ ਨਾਲ ਸਾਂਝੀ ਕਰਦਾ ਹੈ ਅਤੇ ਉਸ 'ਤੇ ਆਪਣੇ ਦੋਸਤਾਂ ਨਾਲ ਸਰੀਰਕ ਸਬੰਧ ਬਣਾਉਣ ਲਈ ਦਬਾਅ ਪਾਉਂਦਾ ਹੈ। 42 ਸਾਲ ਦੀ ਔਰਤ ਦੀ ਸ਼ਿਕਾਇਤ ਦੇ ਆਧਾਰ 'ਤੇ ਬੈਂਗਲੁਰੂ ਪੁਲਿਸ ਨੇ ਅੰਮ੍ਰਿਤਹਾਲੀ ਪੁਲਿਸ ਸਟੇਸ਼ਨ 'ਚ ਮਾਮਲਾ ਦਰਜ ਕੀਤਾ ਹੈ।
ਦੋਸਤਾਂ ਨਾਲ ਸਰੀਰਕ ਸਬੰਧਾਂ ਬਾਰੇ ਗੱਲ ਕੀਤੀ:ਪੁਲਿਸ ਨੇ ਦੱਸਿਆ ਕਿ ਪੀੜਤ ਔਰਤ ਅਤੇ ਮੁਲਜ਼ਮ ਪਤੀ (accused husband) ਦਾ ਸਾਲ 2007 'ਚ ਵਿਆਹ ਹੋਇਆ ਸੀ। ਇਸ ਜੋੜੇ ਦਾ 11 ਸਾਲ ਦਾ ਬੇਟਾ ਅਤੇ 10 ਸਾਲ ਦੀ ਬੇਟੀ ਹੈ। ਪੂਰਾ ਪਰਿਵਾਰ ਬੈਂਗਲੁਰੂ ਦੇ ਇੱਕ ਅਪਾਰਟਮੈਂਟ ਵਿੱਚ ਰਹਿੰਦਾ ਹੈ। ਇੱਕ ਦਿਨ ਪੀੜਤ ਦੀ ਪਤਨੀ ਆਪਣੇ ਪਤੀ ਨੂੰ ਬੁਲਾ ਰਹੀ ਸੀ, ਇਸ ਦੌਰਾਨ ਉਸ ਨੇ ਮੁਲਜ਼ਮ ਪਤੀ ਵੱਲੋਂ ਕੀਤੀਆਂ ਮੋਬਾਇਲ ਚੈਟਾਂ ਨੂੰ ਦੇਖਿਆ ਤਾਂ ਉਸ ਨੂੰ ਪਤਾ ਲੱਗਾ ਕਿ ਪਤੀ ਨੇ ਆਪਣੇ ਦੋਸਤਾਂ ਨਾਲ ਉਨ੍ਹਾਂ ਦੇ ਸਰੀਰਕ ਸਬੰਧਾਂ ਬਾਰੇ ਗੱਲ ਕੀਤੀ ਸੀ।