ਰਾਜਸਥਾਨ:ਜੈਪੁਰਦੇ ਸੰਗਾਨੇਰ ਥਾਣੇ ਦੀ ਪੁਲਿਸ (Police) ਨੇ ਦਿਨ ਦਿਹਾੜੇ ਇੱਕ ਔਰਤ ਦਾ ਚਾਕੂ ਨਾਲ ਹਮਲਾ ਕਰਕੇ ਕਤਲ (Murder) ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪਤਨੀ ਦਾ ਉਸ ਦੇ ਪਤੀ ਨੇ ਕਤਲ ਕਰ ਦਿੱਤਾ ਸੀ। ਪੁਲਿਸ ਨੇ ਮੁਲਜ਼ਮ (Accused) ਮਹੇਸ਼ ਭਾਸਕਰ ਠਾਕਰੇ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਮ੍ਰਿਤਕ ਔਰਤ ਜ਼ੋਇਆ ਆਸਿਫ ਦਿੱਲੀ ਤੋਂ ਜੈਪੁਰ ਆਈ ਸੀ ਅਤੇ ਸਪਾ ਸੈਂਟਰ 'ਚ ਆਪਣੇ ਦੋਸਤ ਨੂੰ ਮਿਲਣ ਗਈ ਸੀ। ਇਸ ਤੋਂ ਬਾਅਦ ਦੋਵੇਂ ਦੋਸਤ ਚਾਹ ਦੀ ਦੁਕਾਨ 'ਤੇ ਚਾਹ ਪੀ ਰਹੇ ਸਨ। ਜਿਵੇਂ ਹੀ ਜ਼ੋਇਆ ਮਲਿਕ ਇੱਥੋਂ ਬਾਹਰ ਨਿੱਕਲੀ ਤਾਂ ਪਿੱਛੇ ਤੋਂ ਮਹੇਸ਼ ਭਾਸਕਰ ਠਾਕਰੇ ਆਇਆ ਅਤੇ ਉਸ ਨੇ ਜ਼ੋਇਆ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ। ਕਤਲ ਕਰਨ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਿਆ। ਜ਼ੋਇਆ ਦੀ ਦੋਸਤ ਕਾਮਿਨੀ ਨੇ ਪੁਲਿਸ ਨੂੰ ਸੂਚਨਾ ਦਿੱਤੀ। ਪੁਲਿਸ ਨੇ 400 ਸੀਸੀਟੀਵੀ ਕੈਮਰਿਆਂ ਨੂੰ ਸਕੈਨ ਕਰਕੇ ਮੁਲਜ਼ਮਾਂ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ।
ਪੁਲਿਸ ਨੇ ਦੋਸ਼ੀ ਦਾ 1500 ਕਿਲੋਮੀਟਰ ਤੱਕ ਪਿੱਛਾ ਕੀਤਾ ਅਤੇ ਮਹਾਰਾਸ਼ਟਰ ਦੇ ਨਾਸਿਕ ਤੋਂ ਉਸ ਨੂੰ ਗ੍ਰਿਫਤਾਰ ਕਰ ਲਿਆ। ਗ੍ਰਿਫਤਾਰ ਕਰਨ ਤੋਂ ਬਾਅਦ ਪੁਲਿਸ ਨੇ ਮੁਲਜ਼ਮ ਤੋਂ ਪੁੱਛਗਿੱਛ ਕੀਤੀ ਤਾਂ ਪਤਾ ਲੱਗਾ ਕਿ ਜ਼ੋਇਆ ਨਾਲ 6 ਸਾਲ ਪਹਿਲਾਂ ਪੁਣੇ 'ਚ ਦੋਸਤੀ ਹੋਈ ਸੀ। ਇਸ ਤੋਂ ਬਾਅਦ ਜ਼ੋਇਆ ਨੇ 2020 ਵਿੱਚ ਮਹੇਸ਼ ਭਾਸਕਰ ਠਾਕਰੇ ਨਾਲ ਵਿਆਹ ਕਰਵਾ ਲਿਆ। ਵਿਆਹ ਦੇ ਕੁਝ ਸਮੇਂ ਬਾਅਦ ਜ਼ੋਇਆ ਅਚਾਨਕ ਗਾਇਬ ਹੋ ਗਈ। ਇਸ ਦੀ ਗੁੰਮਸ਼ੁਦਗੀ ਮਹੇਸ਼ ਨੇ ਪੁਣੇ ਵਿੱਚ ਦਰਜ ਕਰਵਾਈ ਸੀ। ਬਾਅਦ 'ਚ ਪਤਾ ਲੱਗਾ ਕਿ ਜ਼ੋਇਆ ਮਹੇਸ਼ ਨਾਲ ਨਹੀਂ ਰਹਿਣਾ ਚਾਹੁੰਦੀ।