ਨਵੀਂ ਦਿੱਲੀ: ਦੇਸ਼ ਭਰ ਚ ਪਿਛਲੇ 24 ਘੰਟਿਆਂ ਚ ਕੋਵਿਡ-19 (Covid-19) ਦੇ 16,326 ਨਵੇਂ ਮਾਮਲੇ ਸਾਹਮਣੇ ਆਇਆ ਹੈ। ਪਿਛਲੇ ਅੱਠ ਮਹੀਨਿਆਂ ਚ ਇਹ ਸਭ ਤੋਂ ਘੱਟ ਮਾਮਲੇ ਹਨ। ਦੂਜੇ ਪਾਸੇ 666 ਲੋਕਾਂ ਦੀ ਮੌਤ ਦਰਜ ਕੀਤੀ ਗਈ ਹੈ। ਦੇਸ਼ ਚ ਇਸ ਸਮੇਂ ਐਕਟਿਵ ਮਾਮਲਿਆਂ ਦੀ ਕੁੱਲ ਗਿਣਤੀ 1,73,728 ਹੈ। ਇਸ ਸਬੰਧੀ ਸਿਹਤ ਮੰਤਰਾਲੇ (Ministry of Health) ਵੱਲੋਂ ਟਵੀਟ ਵੀ ਕੀਤਾ ਗਿਆ ਹੈ।
ਪੂਰੇ ਭਾਰਤ ਚ ਕੁੱਲ ਐਕਟਿਵ ਮਾਮਲਿਆਂ (Active Corona Case) ਦੀ ਗਿਣਤੀ 1,73,728 ਦਰਜ ਕੀਤੀ ਗਈ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਪਿਛਲੇ 233 ਦਿਨਾਂ ’ਚ ਸਭ ਤੋਂ ਘੱਟ ਮਾਮਲੇ ਹਨ। ਉੱਥੇ ਹੀ ਦੂਜੇ ਪਾਸੇ ਪਿਛਲੇ 29 ਦਿਨਾਂ ਚ 1.24 ਫੀਸਦ ਹਫਤਾਵਰੀ ਪਾਜੀਟਿਵੀਟੀ ਰੇਟ ਦਰਜ ਕੀਤਾ ਗਿਆ ਹੈ ਜੋ ਕਿ ਦੋ ਫੀਸਦ ਤੋਂ ਵੀ ਹੇਠਾਂ ਹੈ। ਜਦਕਿ ਪ੍ਰਤੀ ਦਿਨ ਪਾਜੀਟਿਵੀਟੀ ਰੇਟ 1.20 ਫੀਸਦ ਹੈ ਜੋ ਕਿ ਪਿਛਲੇ 19 ਦਿਨਾਂ ਤੋਂ ਦੋ ਫੀਸਦ ਹੇਠਾਂ ਬਣਿਆ ਹੋਇਆ ਹੈ।