ਬੇਤੀਆ:ਸ਼ਰਾਬ ‘ਤੇ ਪੂਰਨ ਪਾਬੰਦੀ ਵਾਲੇ ਸੂਬੇ ਬਿਹਾਰ (Bihar) ਵਿੱਚ ਜ਼ਹਿਰੀਲੀ ਸ਼ਰਾਬ (Toxic alcohol) ਪੀਣ ਨਾਲ ਲੋਕਾਂ ਦੀ ਮੌਤ (Death) ਹੋਣ ਦੀਆਂ ਖ਼ਬਰਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ। ਗੋਪਾਲਗੰਜ 'ਚ ਬੁੱਧਵਾਰ ਨੂੰ ਨਕਲੀ ਸ਼ਰਾਬ ਪੀਣ ਨਾਲ 12 ਲੋਕਾਂ ਦੀ ਮੌਤ (Death) ਹੋ ਗਈ। ਵੀਰਵਾਰ ਨੂੰ ਇਹ ਅੰਕੜਾ 13 ਤੱਕ ਪਹੁੰਚ ਗਿਆ। ਇਸ ਦੇ ਨਾਲ ਹੀ ਵੀਰਵਾਰ ਨੂੰ ਪੱਛਮੀ ਚੰਪਾਰਨ ਤੋਂ ਵੀ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆਈ ਹੈ, ਜਿਸ 'ਚ ਨਕਲੀ ਸ਼ਰਾਬ (Artificial alcohol) ਪੀਣ ਨਾਲ 7 ਲੋਕਾਂ ਦੀ ਮੌਤ (Death) ਹੋ ਗਈ ਹੈ।
ਪੱਛਮੀ ਚੰਪਾਰਨ ਜ਼ਿਲ੍ਹੇ ਦੇ ਨੌਟਨ ਬਲਾਕ ਦੇ ਦੱਖਣੀ ਤੇਲਹੂਆ ਅਤੇ ਉੱਤਰੀ ਤੇਲਹੂਆ ਪੰਚਾਇਤਾਂ 'ਚ 7 ਲੋਕਾਂ ਦੀ ਸ਼ੱਕੀ ਹਾਲਾਤਾਂ 'ਚ ਮੌਤ (Death) ਹੋ ਗਈ। ਮੌਤ (Death) ਦਾ ਕਾਰਨ ਜ਼ਹਿਰੀਲੀ ਸ਼ਰਾਬ ਦੱਸੀ ਜਾ ਰਹੀ ਹੈ। ਵਾਰਡ ਨੰਬਰ 4 ਦੇ ਬੱਚਾ ਯਾਦਵ ਅਤੇ ਮਹਾਰਾਜ ਯਾਦਵ, ਵਾਰਡ ਨੰਬਰ 10 ਦੇ ਹਨੁਮੰਤ ਰਾਏ, ਵਾਰਡ ਨੰਬਰ 3 ਦੇ ਮੁਕੇਸ਼ ਪਾਸਵਾਨ ਅਤੇ ਰਾਮਪ੍ਰਕਾਸ਼ ਰਾਮ, ਵਾਰਡ ਨੰਬਰ 2 ਦੇ ਜਵਾਹਰ ਸਾਹਨੀ ਅਤੇ ਉੱਤਰੀ ਤੇਲਹੂਆ ਦੇ ਧਨਈ ਯਾਦਵ ਦੀ ਮੌਤ (Death) ਹੋ ਗਈ ਹੈ।
ਦੱਖਣੀ ਤੇਲਹੂਆ ਦੇ ਠੱਗ ਪਾਸਵਾਨ, ਉਮਾ ਸਾਹ, ਉਮੇਸ਼ ਪਾਸਵਾਨ, ਮਕੋਦਰ ਸਾਹਨੀ, ਗਿਰਜਾ ਸਾਹਨੀ ਸਮੇਤ ਦਰਜਨਾਂ ਲੋਕ ਨਿੱਜੀ ਹਸਪਤਾਲਾਂ (Private hospitals) ਵਿੱਚ ਜ਼ੇਰੇ ਇਲਾਜ ਹਨ। ਫਿਲਹਾਲ ਪੁਲਿਸ (Police) ਕੁਝ ਵੀ ਕਹਿਣ ਤੋਂ ਗੁਰੇਜ਼ ਕਰ ਰਹੀ ਹੈ। ਇਸ ਘਟਨਾ ਤੋਂ ਬਾਅਦ ਖੁਸ਼ੀਆਂ ਦੇ ਤਿਉਹਾਰ ਦੀਵਾਲੀ 'ਤੇ ਤੇਲਹੂਆ 'ਚ ਹੜਕੰਪ ਮਚ ਗਿਆ ਹੈ। ਸਮੁੱਚੀ ਪੰਚਾਇਤ ਵਿੱਚ ਸੋਗਮਈ ਸੰਨਾਟਾ ਛਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸਥਾਨਕ ਲੋਕਾਂ ਨੇ ਇਲਾਕੇ ਵਿੱਚ ਵੱਡੀ ਗਿਣਤੀ ਵਿੱਚ ਸ਼ਰਾਬ ਦਾ ਸੇਵਨ ਕੀਤਾ ਹੋਇਆ ਸੀ।