ਨਵੀਂ ਦਿੱਲੀ :ਪਾਕਿਸਤਾਨ ਦੇ ਸਾਬਕਾ ਫੌਜ ਮੁਖੀ ਅਤੇ ਰਾਸ਼ਟਰਪਤੀ ਪਰਵੇਜ਼ ਮੁਸ਼ੱਰਫ ਦਾ ਲੰਬੀ ਬੀਮਾਰੀ ਤੋਂ ਬਾਅਦ ਐਤਵਾਰ ਨੂੰ ਸੰਯੁਕਤ ਅਰਬ ਅਮੀਰਾਤ ਦੇ ਅਮਰੀਕੀ ਹਸਪਤਾਲ 'ਚ ਦਿਹਾਂਤ ਹੋ ਗਿਆ ਹੈ। ਸੋਸ਼ਲ ਮੀਡੀਆ ਰਿਪੋਰਟਾਂ ਵਿਚ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਸਾਬਕਾ ਜਨਰਲ ਐਮੀਲੋਇਡੋਸਿਸ ਨਾਂ ਦੀ ਬਿਮਾਰੀ ਤੋਂ ਪੀੜਤ ਸਨ।
ਇਹ ਹਨ ਬਿਮਾਰੀ ਦੇ ਲੱਛਣ:ਸੇਵਾਮੁਕਤ ਜਨਰਲ ਦੀ ਇਹ ਗੰਭੀਰ ਤੇ ਵੱਖਰੇ ਕਿਸਮ ਦੀ ਬਿਮਾਰੀ 2018 ਵਿੱਚ ਸਾਹਮਣੇ ਆਈ ਸੀ ਜਦੋਂ ਆਲ ਪਾਕਿਸਤਾਨ ਮੁਸਲਿਮ ਲੀਗ (ਏਪੀਐਮਐਲ) ਦਾ ਐਲਾਨ ਕੀਤਾ ਗਿਆ ਸੀ। ਉਸ ਵੇਲੇ ਉਹ ਇਸ ਬਿਮਾਰੀ ਐਮੀਲੋਇਡੋਸਿਸ ਤੋਂ ਪੀੜਤ ਸਨ। Amyloidosis ਕੀ ਹੈ ਅਤੇ ਇਸ ਦੇ ਲੱਛਣ ਕੀ ਹਨ। ਇੰਟਰਨੈੱਟ 'ਤੇ ਉਪਲਬਧ ਜਾਣਕਾਰੀ ਦੀ ਮੰਨੀਏ ਤਾਂ Amyloidosis ਇੱਕ ਦੁਰਲੱਭ, ਗੰਭੀਰ ਸਥਿਤੀਆਂ ਦੇ ਇੱਕ ਗਰੁੱਪ ਦਾ ਨਾਂ ਹੈ। ਇਹ ਸਰੀਰ ਦੇ ਸਾਰੇ ਅੰਗਾਂ ਅਤੇ ਟਿਸ਼ੂਆਂ ਵਿੱਚ ਅਮਾਈਲੋਇਡ ਨਾਮਕ ਅਸਾਧਾਰਣ ਪ੍ਰੋਟੀਨ ਦੇ ਬਣਨ ਕਾਰਨ ਪੈਦਾ ਹੁੰਦਾ ਹੈ। ਐਮੀਲੋਇਡ ਪ੍ਰੋਟੀਨ ਦਾ ਨਿਰਮਾਣ ਅੰਗਾਂ ਅਤੇ ਟਿਸ਼ੂਆਂ ਲਈ ਸਹੀ ਢੰਗ ਨਾਲ ਕੰਮ ਕਰਨਾ ਮੁਸ਼ਕਲ ਕਰ ਦਿੰਦਾ ਹੈ। ਐਮੀਲੋਇਡੋਸਿਸ ਨਾਲ ਦਿਲ, ਗੁਰਦੇ, ਜਿਗਰ, ਤਿੱਲੀ, ਦਿਮਾਗੀ ਪ੍ਰਣਾਲੀ ਅਤੇ ਪਾਚਨ ਪ੍ਰਣਾਲੀ ਪ੍ਰਭਾਵਿਤ ਹੁੰਦੇ ਹਨ।
ਐਮੀਲੋਇਡੋਸਿਸ ਦੀਆਂ ਕੁਝ ਕਿਸਮਾਂ ਹੋਰ ਬਿਮਾਰੀਆਂ ਨਾਲ ਵੀ ਹੁੰਦੀਆਂ ਹਨ। ਐਮੀਲੋਇਡੋਸਿਸ ਦੀਆਂ ਕੁਝ ਹੋਰ ਕਿਸਮਾਂ ਕਾਰਨ ਬਿਮਾਰ ਵਿਅਕਤੀ ਦੇ ਅੰਗ ਤੇਜ਼ੀ ਨਾਲ ਕੰਮ ਕਰਨਾ ਬੰਦ ਕਰ ਦਿੰਦੇ ਹਨ ਅਤੇ ਇਹ ਜਾਨਲੇਵਾ ਹੋ ਸਕਦਾ ਹੈ।