ਨਵੀਂ ਦਿੱਲੀ: ਰੂਸ ਨੇ ਯੂਕਰੇਨ ਖਿਲਾਫ ਫੌਜੀ ਕਾਰਵਾਈ ਦਾ ਹੁਕਮ ਦਿੱਤਾ ਹੈ। ਇਸ ਹੁਕਮ ਤੋਂ ਬਾਅਦ ਯੂਕਰੇਨ ਦੇ ਵਿਦੇਸ਼ ਮੰਤਰੀ ਨੇ ਕਿਹਾ ਹੈ ਕਿ ਰੂਸ ਨੇ ਸਾਡੇ ਦੇਸ਼ 'ਤੇ ਪੂਰੀ ਤਰ੍ਹਾਂ ਹਮਲਾ ਕਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਜੇਕਰ ਦੁਨੀਆ ਰੂਸ ਨੂੰ ਰੋਕ ਸਕਦੀ ਹੈ ਤਾਂ ਰੋਕ ਲਵੇ।
ਦੂਜੇ ਪਾਸੇ ਯੂਕਰੇਨ ਦੇ ਰਾਸ਼ਟਰਪਤੀ ਨੇ ਭਾਵੁਕ ਅਪੀਲ ਕੀਤੀ ਹੈ। ਉਸਨੇ ਰੂਸ ਦੇ ਲੋਕਾਂ ਨੂੰ ਪੁੱਛਿਆ, ਕੀ ਤੁਸੀਂ ਜੰਗ ਚਾਹੁੰਦੇ ਹੋ? ਅਮਰੀਕਾ ਦੇ ਰਾਸ਼ਟਰਪਤੀ ਜੋ ਬਿਡੇਨ ਨੇ ਕਿਹਾ ਹੈ ਕਿ ਪੁਤਿਨ ਨੇ ਰੂਸ ਨੂੰ ਫੌਜੀ ਕਾਰਵਾਈ ਦਾ ਆਦੇਸ਼ ਦੇਣ ਤੋਂ ਬਾਅਦ ਪਹਿਲਾਂ ਤੋਂ ਯੋਜਨਾਬੱਧ ਯੁੱਧ ਦਾ ਰਸਤਾ ਚੁਣਿਆ ਹੈ। ਪੁਤਿਨ ਨੇ ਕਿਹਾ ਕਿ ਯੁੱਧ ਵਿਚ ਹੋਈਆਂ ਮੌਤਾਂ ਲਈ ਰੂਸ ਜ਼ਿੰਮੇਵਾਰ ਹੋਵੇਗਾ। ਭਾਰਤ ਨੇ ਸੁਰੱਖਿਆ ਪ੍ਰੀਸ਼ਦ ਨੂੰ ਕਿਹਾ ਕਿ ਰੂਸ ਅਤੇ ਯੂਕਰੇਨ ਨੂੰ ਮੁੱਦੇ ਦਾ ਸ਼ਾਂਤੀਪੂਰਨ ਹੱਲ ਲੱਭਣਾ ਚਾਹੀਦਾ ਹੈ। ਯੂਕਰੇਨ 'ਤੇ ਰੂਸ ਦੇ ਹਮਲੇ ਦਾ ਅਸਰ ਭਾਰਤ ਉੱਤੇ ਵੀ ਵੇਖਣ ਨੂੰ ਮਿਲੇਗਾ, ਜਿਨ੍ਹਾਂ ਵਿਚੋਂ ਕੁਝ ਗੱਲਾਂ ਹੇਠ ਲਿਖੀਆਂ ਹਨ:
ਕੱਚੇ ਤੇਲ ਦੀਆਂ ਕੀਮਤਾਂ ਉੱਤੇ ਅਸਰ ਦੇਖਣ ਨੂੰ ਮਿਲੇਗਾ
ਰੂਸ ਅਤੇ ਯੂਕਰੇਨ ਵਿਚਾਲੇ ਚੱਲ ਰਹੇ ਸੰਘਰਸ਼ ਦਾ ਅਸਰ ਕੱਚੇ ਤੇਲ ਦੀਆਂ ਕੀਮਤਾਂ 'ਤੇ ਵੀ ਦੇਖਣ ਨੂੰ ਮਿਲ ਰਿਹਾ ਹੈ। ਰੂਸ ਯੂਰਪ ਵਿੱਚ ਕੁਦਰਤੀ ਗੈਸ ਉਤਪਾਦਨ ਦਾ ਇੱਕ ਤਿਹਾਈ ਉਤਪਾਦਨ ਕਰਦਾ ਹੈ। ਵਿਸ਼ਵ ਤੇਲ ਉਤਪਾਦਨ ਵਿੱਚ ਰੂਸ ਦਾ ਯੋਗਦਾਨ ਲਗਭਗ 10 ਫ਼ੀਸਦੀ ਹੈ।
ਦੋਵਾਂ ਦੇਸ਼ਾਂ ਵਿਚਾਲੇ ਚੱਲ ਰਹੀ ਜੰਗ ਦਰਮਿਆਨ ਕੌਮਾਂਤਰੀ ਪੱਧਰ 'ਤੇ ਕੱਚੇ ਤੇਲ ਦੀ ਕੀਮਤ 2014 ਤੋਂ ਬਾਅਦ ਪਹਿਲੀ ਵਾਰ 100 ਡਾਲਰ ਪ੍ਰਤੀ ਬੈਰਲ ਨੂੰ ਪਾਰ ਕਰ ਗਈ ਹੈ। ਬ੍ਰੈਂਟ ਦੀ ਕੀਮਤ $100.04 ਪ੍ਰਤੀ ਬੈਰਲ ਨੂੰ ਛੂਹ ਗਈ ਜਦਕਿ ਡਬਲਯੂਟੀਆਈ $95.54 ਪ੍ਰਤੀ ਬੈਰਲ ਨੂੰ ਛੂਹ ਗਈ।
ਰੂਸ ਤੋਂ ਤੇਲ ਜਾਂ ਗੈਸ ਦੀ ਸਪਲਾਈ ਦਾ ਪ੍ਰਭਾਵ ਭਾਰਤ ਲਈ ਸਿੱਧੇ ਤੌਰ 'ਤੇ ਜ਼ਿਆਦਾ ਚਿੰਤਾ ਦਾ ਵਿਸ਼ਾ ਨਹੀਂ ਹੈ। ਇਸ ਦੇ ਬਾਵਜੂਦ ਕੱਚੇ ਤੇਲ ਦੀਆਂ ਕੌਮਾਂਤਰੀ ਕੀਮਤਾਂ ਵਧਣ ਨਾਲ ਇਸ ਦੀ ਮੁਸ਼ਕਿਲ ਜ਼ਰੂਰ ਵਧ ਸਕਦੀ ਹੈ। ਅਜਿਹਾ ਇਸ ਲਈ ਹੈ ਕਿਉਂਕਿ ਭਾਰਤ ਆਪਣੀਆਂ ਜ਼ਰੂਰਤਾਂ ਲਈ ਤੇਲ ਦੀ ਦਰਾਮਦ 'ਤੇ ਜ਼ਿਆਦਾ ਨਿਰਭਰ ਹੈ।
ਇਹ ਵੀ ਪੜ੍ਹੋ:ਰੂਸੀ ਹਮਲੇ ਦੇ ਡਰ ਵਿਚਕਾਰ ਯੂਕਰੇਨ ਨੇ ਐਮਰਜੈਂਸੀ ਸਥਿਤੀ ਦਾ ਕੀਤਾ ਐਲਾਨ
ਪਰਮਾਣੂ ਊਰਜਾ 'ਤੇ ਕੰਮ ਪ੍ਰਭਾਵਿਤ ਹੋਵੇਗਾ
ਭਾਰਤ 'ਚ ਯੂਕਰੇਨ ਦੂਤਾਵਾਸ ਦੀ ਵੈੱਬਸਾਈਟ 'ਤੇ ਦਿੱਤੇ ਗਏ ਅੰਕੜਿਆਂ ਮੁਤਾਬਕ 2020 'ਚ ਦੋਹਾਂ ਦੇਸ਼ਾਂ ਵਿਚਾਲੇ ਵਪਾਰ 2.69 ਅਰਬ ਡਾਲਰ ਸੀ। ਇਸ ਵਿੱਚ ਯੂਕਰੇਨ ਨੇ ਭਾਰਤ ਨੂੰ 1.97 ਬਿਲੀਅਨ ਡਾਲਰ ਦਾ ਨਿਰਯਾਤ ਕੀਤਾ। ਇਸ ਦੇ ਨਾਲ ਹੀ, ਭਾਰਤ ਨੇ ਯੂਕਰੇਨ ਨੂੰ 721.54 ਮਿਲੀਅਨ ਡਾਲਰ ਦਾ ਨਿਰਯਾਤ ਕੀਤਾ। ਜੰਗ ਦੀ ਸਥਿਤੀ ਵਿੱਚ ਯੂਕਰੇਨ ਨਾਲ ਭਾਰਤ ਦਾ ਵਪਾਰ ਖ਼ਤਰੇ ਵਿੱਚ ਪੈ ਜਾਵੇਗਾ।