ਪੰਜਾਬ

punjab

ETV Bharat / bharat

Baba Ramdev controversy: ਬਾਬਾ ਰਾਮਦੇਵ ਖਿਲਾਫ IMA ਨੇ PM ਨੂੰ ਲਿਖੀ ਚਿੱਠੀ ਮੰਗੀ ਕਾਰਵਾਈ

ਬਾਬਾ ਰਾਮਦੇਵ ਦੀਆਂ ਮੁਸ਼ਕਿਲਾਂ ਵਧਦੀਆਂ ਜਾ ਰਹੀਆਂ ਹਨ। ਉਨ੍ਹਾਂ ਵਲੋਂ ਐਲੋਪੈਥੀ ਤੇ ਟੀਕਾਕਰਨ ਮੁਹਿੰਮ ਨੂੰ ਲੈਕੇ ਦਿੱਤੇ ਵਿਵਾਦਿਤ ਬਿਆਨ ਤੋਂ ਬਾਅਦ ਉਨ੍ਹਾਂ ਖਿਲਾਫ਼ ਦੇਸ਼ਧ੍ਰੋਹ ਦਾ ਮੁਕੱਦਮਾ ਦਰਜ ਕਰਨ ਦੀ ਮੰਗ ਕੀਤੀ ਜਾ ਰਹੀ ਹੈ।

ਬਾਬਾ ਰਾਮਦੇਵ ਨੂੰ ਲੈਕੇ IMA ਨੇ PM ਮੋਦੀ ਨੂੰ ਲਿਖੀ ਚਿੱਠੀ
ਬਾਬਾ ਰਾਮਦੇਵ ਨੂੰ ਲੈਕੇ IMA ਨੇ PM ਮੋਦੀ ਨੂੰ ਲਿਖੀ ਚਿੱਠੀ

By

Published : May 26, 2021, 8:15 PM IST

ਦੇਹਰਾਦੂਨ: ਐਲੋਪੈਥੀ ਅਤੇ ਆਯੁਰਵੈਦ ਵਿਵਾਦ ਦੇ ਦੌਰਾਨ ਆਈਐਮਏ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇੱਕ ਪੱਤਰ ਲਿਖ ਕੇ ਬਾਬਾ ਰਾਮਦੇਵ ਦੇ ਖਿਲਾਫ ਦੇਸ਼ਧ੍ਰੋਹ ਦੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਆਈਐਮਏ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਇੱਕ ਪੱਤਰ ਵਿੱਚ ਲਿਖਿਆ ਹੈ ਕਿ ਪਤੰਜਲੀ ਦੇ ਮਾਲਕ ਬਾਬਾ ਰਾਮਦੇਵ ਦੁਆਰਾ ਟੀਕਾਕਰਨ ਬਾਰੇ ਜੋ ਗਲਤ ਜਾਣਕਾਰੀ ਦਿੱਤੀ ਜਾ ਰਹੀ ਹੈ ਉਸਨੂੰ ਰੋਕਿਆ ਜਾਵੇ।

ਦੱਸ ਦਈਏ ਕਿ ਇਕ ਵੀਡੀਓ ਵਿਚ ਉਨ੍ਹਾਂ ਦਾਅਵਾ ਕੀਤਾ ਸੀ ਕਿ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਲੈਣ ਦੇ ਬਾਵਜੂਦ ਦੇਸ਼ ਭਰ ਵਿਚ 10,000 ਡਾਕਟਰਾਂ ਦੀ ਮੌਤ ਹੋ ਗਈ ਹੈ। ਇਸ ਮਾਮਲੇ ਵਿੱਚ ਬਾਬਾ ਰਾਮਦੇਵ ਦੇ ਖਿਲਾਫ ਦੇਸ਼ਧ੍ਰੋਹ ਦੇ ਦੋਸ਼ ਹੇਠ ਕਾਰਵਾਈ ਕਰਨ ਦੀ ਮੰਗ ਕੀਤੀ ਜਾ ਰਹੀ ਹੈ।

ਇਸ ਤੋਂ ਪਹਿਲਾਂ ਬਾਬਾ ਰਾਮਦੇਵ ਨੇ ਸੋਮਵਾਰ ਨੂੰ ਐਲੋਪੈਥੀ ਨੂੰ ਲੈਕੇ 25 ਸਵਾਲ ਜਾਰੀ ਕੀਤੇ ਗਏ ਸਨ ਤੇ ਉਨ੍ਹਾਂ ਦੇ ਜਵਾਬ ਮੰਗੇ ਸਨ।ਇਸ ਮਾਮਲੇ ਚ ਇੰਡੀਅਨ ਮੈਡੀਕਲ ਐਸੋਸੀਏਸ਼ਨ ਉੱਤਰਾਖੰਡ ਨੇ ਬਾਬਾ ਰਾਮਦੇਵ ਨੂੰ ਇੱਕ ਲੀਗਲ ਨੋਟਿਸ ਜਾਰੀ ਕੀਤਾ ਹੈ।ਆਈਐਮਏ ਨੇ ਬਾਬਾ ਰਾਮਦੇਵ ਤੇ ਪਲਟਵਾਰ ਕਰਦਿਆਂ ਕਿਹਾ ਕਿ ਪਹਿਲਾਂ ਉਹ ਆਪਣੀ ਯੋਗਤਾ ਬਾਰੇ ਜਾਣਕਾਰੀ ਦੇਣ ਫਿਰ ਉਨ੍ਹਾਂ ਨੂੰ ਸਵਾਲਾਂ ਦੇ ਜਵਾਬ ਦਿੱਤੇ ਜਾਣਗੇ।

ਐਸੋਸੀਏਸ਼ਨ ਨੇ ਕਿਹਾ ਕਿ ਬਾਬਾ ਰਾਮਦੇਵ ਨੂੰ ਐਲੋਪੈਥੀ ਦਾ ‘ਏ’ਤੱਕ ਵੀ ਨਹੀਂ ਪਤਾ। ਅਸੀਂ ਉਨ੍ਹਾਂ ਦੇ ਪ੍ਰਸ਼ਨਾਂ ਦੇ ਜਵਾਬ ਦੇਣ ਲਈ ਤਿਆਰ ਹਾਂ ਪਰ ਪਹਿਲਾਂ ਉਹ ਆਪਣੀ ਯੋਗਤਾ ਦੱਸਣ। ਉਨ੍ਹਾਂ ਕਿਹਾ ਕਿ ਜੇ ਰਾਮਦੇਵ 15 ਦਿਨਾਂ ਦੇ ਅੰਦਰ ਮੁਆਫੀ ਨਹੀਂ ਮੰਗਦਾ ਤਾਂ ਉਸਦੇ ਖਿਲਾਫ਼ ਇਕ ਹਜ਼ਾਰ ਕਰੋੜ ਰੁਪਏ ਦਾ ਮਾਣਹਾਨੀ ਦਾ ਦਾਅਵਾ ਕੀਤਾ ਜਾਵੇਗਾ।

ਇਹ ਵੀ ਪੜੋ:ਬਾਬਾ ਰਾਮਦੇਵ ਦੀ ਲਲਕਾਰ... ਕਿਸੇ 'ਚ ਤਾਕਤ ਨਹੀਂ ਹੈ ਜੋ ਰਾਮਦੇਵ ਨੂੰ ਗ੍ਰਿਫ਼ਤਾਰ ਕਰੇ ?

ABOUT THE AUTHOR

...view details