ਦੇਹਰਾਦੂਨ: ਇੰਡੀਅਨ ਮਿਲਟਰੀ ਅਕੈਡਮੀ ਵਿਖੇ ਆਇਆ, ਆਈਐਮਏ ਪਾਸਿੰਗ ਆਊਟ ਪਰੇਡ ਸਮਾਪਤ ਹੋ ਗਈ ਹੈ। ਪਾਸਿੰਗ ਆਊਟ ਪਰੇਡ ਤੋਂ ਬਾਅਦ ਕੈਡੇਟਸ ਦੀ ਸੈਰਾਮਨੀ ਕੀਤੀ ਗਈ। ਇਸ ਦੌਰਾਨ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਉਨ੍ਹਾਂ ਦੇ ਮੋਢਿਆਂ 'ਤੇ ਸਿਤਾਰੇ ਸਜਾਏ ਤੇ ਕਦੇ ਨਾ ਭੁੱਲਣ ਵਾਲਾ ਇਹ ਪਲ ਯਾਦਗਾਰ ਬਣ ਗਿਆ। ਪੰਜਾਬ ਦੇ ਵਤਨਦੀਪ ਸਿੱਧੂ ਨੂੰ ਸਵਾਰਡ ਆਫ ਆਨਰ ਮਿਲਿਆ।
ਇੰਡੀਅਨ ਮਿਲਟਰੀ ਅਕੈਡਮੀ ਦੀ ਪਾਸਿੰਗ ਆਊਟ ਪਰੇ ਕੋਰੋਨਾ ਕਾਲ ਨੂੰ ਵੇਖਦੇ ਹੋਏ ਇਸ ਵਾਰ ਕੈਡੇਟਸ ਦੇ ਮਹਿਜ ਦੋ ਹੀ ਪਰਿਵਾਰਕ ਮੈਂਬਰਾਂ ਨੂੰ ਸਮਾਗਮ 'ਚ ਸ਼ਾਮਲ ਹੋਣ ਦੀ ਆਗਿਆ ਦਿੱਤੀ ਗਈ। ਉਥੇ ਹੀ ਸੈਰਾਮਨੀ ਮਗਰੋਂ ਪਹਿਲਾ ਕਦਮ ਪਾਰ ਕਰਦਿਆਂ ਕੁੱਲ 395 ਕੈਡਟ ਫੌਜ ਅਧਿਕਾਰੀ ਬਣ ਗਏ। ਇਨ੍ਹਾਂ 'ਚੋਂ 70 ਵਿਦੇਸ਼ੀ ਅਫਸਰ ਵੀ ਸ਼ਾਮਲ ਹਨ। ਦੇਸ਼ ਨੂੰ ਇਸ ਵਾਰ 325 ਫੌਜ ਅਧਿਕਾਰੀ ਮਿਲੇ ਹਨ। ਭਾਰਤੀ ਫੌਜ ਦੇ ਡਿਪਟੀ ਚੀਫ ਐਸ.ਕੇ.ਸੈਨੀ ਨੇ ਪਾਸਿੰਗ ਆਊਟ ਪਰੇਡ ਤੋਂ ਸਲਾਮੀ ਲਈ। ਦੱਸਣਯੋਗ ਹੈ ਕਿ ਪਰੇਡ ਸਵੇਰੇ 8 ਵਜੇ ਸ਼ੁਰੂ ਹੋਣੀ ਸੀ ਪਰ ਦੇਰ ਰਾਤ ਤੋਂ ਮੀਂਹ ਪੈਣ ਦੇ ਕਾਰਨ ਇਹ ਸਮਾਗਮ ਇੱਕ ਘੰਟੇ ਦੇਰੀ ਨਾਲ ਸ਼ੁਰੂ ਹੋਇਆ।
ਪੰਜਾਬ ਦੇ ਵਤਨਦੀਪ ਸਿੱਧੂ ਨੂੰ ਮਿਲਿਆ ਸਵਾਰਡ ਆਫ ਆਨਰ ਗੌਰਤਲਬ ਹੈ ਕਿ ਇੰਡੀਅਨ ਮਿਲਟਰੀ ਅਕੈਡਮੀ ਹੁਣ ਤੱਕ ਦੇਸ਼ ਨੂੰ 62,956 ਫੌਜ ਅਧਿਕਾਰੀ ਦੇ ਚੁੱਕੀ ਹੈ। ਇਸ 'ਚ ਮੌਜੂਦਾ ਪਾਸਿੰਗ ਆਊਟ ਪਰੇਡ 'ਚ ਸ਼ਾਮਲ 325 ਕੈਡੇਟਸ ਵੀ ਸ਼ਾਮਲ ਹਨ। ਹੁਣ ਤੱਕ 2572 ਵਿਦੇਸ਼ੀ ਕੈਡਟ ਅਕੈਡਮੀ ਤੋਂ ਸਿਖਲਾਈ ਲੈ ਚੁੱਕੇ ਹਨ। ਇਹ ਗਿਣਤੀ 'ਚ ਮੌਜੂਦ 70 ਕੈਡੇਟਸ ਵੀ ਸ਼ਾਮਲ ਹਨ। ਇਸ ਵਾਰ ਇਸ ਪਾਸਿੰਗ ਆਊਟ ਪਰੇਡ ਵਿੱਚ ਗੋਆ, ਸਿੱਕਮ, ਪੌਂਡੀਚੇਰੀ, ਨਾਗਾਲੈਂਡ, ਮੇਘਾਲਿਆ, ਅੰਡੇਮਾਨ ਅਤੇ ਨਿਕੋਬਾਰ, ਤ੍ਰਿਪੁਰਾ, ਲੱਦਾਖ ਤੋਂ ਕੋਈ ਕੈਡੇਟ ਨਹੀਂ ਹਨ।
ਵਿਦੇਸ਼ੀ ਕੈਡਿਟਾਂ 'ਚ ਅਫਗਾਨਿਸਤਾਨ ਤੋਂ 41, ਭੂਟਾਨ ਤੋਂ 17, ਮਾਲਦੀਵ, ਮਾਰੀਸ਼ਸ, ਮਿਆਂਮਾਰ ਅਤੇ ਸ੍ਰੀਲੰਕਾ ਤੋਂ 1-1 ਕੈਡੇਟਸ ਸ਼ਾਮਲ ਹਨ। ਇਸ ਦੇ ਨਾਲ ਹੀ ਵਿਅਤਨਾਮ ਤੋਂ 3, ਤਜਾਕਿਸਤਾਨ ਦੇ 3 ਅਤੇ ਨੇਪਾਲ ਤੋਂ 2 ਕੈਡੇਟ ਪਾਸਿੰਗ ਆਊਟ ਪਰੇਡ ਦਾ ਹਿੱਸਾ ਰਹੇ।
ਭਾਰਤੀ ਕੈਡੇਟਸ ਦੀ ਗੱਲ ਕਰੀਏ ਤਾਂ ਉੱਤਰ ਪ੍ਰਦੇਸ਼ ਦੇ 50 ਕੈਡੇਟਸ ਸੂਬੇ ਦੇ ਲਿਹਾਜ਼ ਨਾਲ ਪਾਸ ਆਊਟ ਅਧਿਕਾਰੀ ਬਣ ਗਏ ਹਨ। 24 ਅਧਿਕਾਰੀ ਉਤਰਾਖੰਡ ਤੋਂ ਪ੍ਰਾਪਤ ਹੋਏ ਹਨ। ਇਸੇ ਤਰ੍ਹਾਂ ਪੱਛਮੀ ਬੰਗਾਲ ਤੋਂ 6, ਤੇਲੰਗਾਨਾ ਤੋਂ 3, ਤਾਮਿਲਨਾਡੂ ਤੋਂ 6, ਰਾਜਸਥਾਨ ਤੋਂ 18, ਪੰਜਾਬ ਤੋਂ 15, ਉੜੀਸਾ ਤੋਂ 4, ਮਿਜ਼ੋਰਮ ਤੋਂ 2, ਮਣੀਪੁਰ ਤੋਂ 3, ਮਹਾਰਾਸ਼ਟਰ ਤੋਂ 18, ਮੱਧ ਪ੍ਰਦੇਸ਼ ਤੋਂ 12 ਅਤੇ ਇੱਕ ਭਾਰਤੀ ਰਹਿਤ ਪ੍ਰਮਾਣ ਪੱਤਰ ਵਾਲਾ ਹੈ। ਨੇਪਾਲ ਤੋਂ 4 ਅਧਿਕਾਰੀ ਸ਼ਾਮਲ ਹਨ।