ਚੰਡੀਗੜ੍ਹ:ਖੇਤੀ ਕਾਨੂੰਨ ਰੱਦ ਕਰਵਾਉਣ ਲਈ ਕਿਸਾਨਾਂ ਵੱਲੋਂ ਲਗਾਤਾਰ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਉਥੇ ਇਸੇ ਵਿਚਾਲੇ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਨੇ ਬਿਆਨ ਦਿੱਤਾ ਸੀ ਕਿ ਕਿਸਾਨ ਧਰਨਾ ਖ਼ਤਮ ਕਰ ਦੇਣ ਤੇ ਸਰਕਾਰ ਗੱਲਬਾਤ ਕਰਨ ਲਈ ਤਿਆਰ ਹੈ। ਉਹਨਾਂ ਨੇ ਕਿਹਾ ਸੀ ਕਿ ਕਾਨੂੰਨ ਰੱਦ ਕਰਵਾਉਣ ਤੋਂ ਇਲਾਵਾ ਕਿਸਾਨ ਵਿੱਚ ਸੁਧਾਰ ਕਰਵਾ ਸਕਦੇ ਹਨ। ਉਥੇ ਹੀ ਇਸ ਸਬੰਧੀ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਕਿਹਾ ਹੈ ਕਿ ‘ਜੇ ਭਾਰਤ ਸਰਕਾਰ ਗੱਲਬਾਤ ਕਰਨੀ ਚਾਹੁੰਦੀ ਹੈ, ਤਾਂ ਅਸੀਂ ਤਿਆਰ ਹਾਂ। 22 ਜੁਲਾਈ ਨੂੰ ਸਾਡਾ ਦਿੱਲੀ ਜਾਣ ਦਾ ਪ੍ਰੋਗਰਾਮ ਹੋਵੇਗਾ। ਸੰਸਦ ਦਾ ਸੈਸ਼ਨ 22 ਜੁਲਾਈ ਤੋਂ ਸ਼ੁਰੂ ਹੋਵੇਗਾ। 22 ਜੁਲਾਈ ਤੋਂ ਸਾਡੇ 200 ਲੋਕ ਸੰਸਦ ਵਿੱਚ ਰੋਸ ਪ੍ਰਦਰਸ਼ਨ ਕਰਨਗੇ।
ਮੋਦੀ ਸਰਕਾਰ ਨੂੰ ਲੈ ਕੇ ਰਾਕੇਸ਼ ਟਿਕੈਤ ਦਾ ਨਵਾਂ ਬਿਆਨ - ਨਰਿੰਦਰ ਤੋਮਰ
ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਕਿਹਾ ਹੈ ਕਿ ‘ਜੇ ਭਾਰਤ ਸਰਕਾਰ ਗੱਲਬਾਤ ਕਰਨੀ ਚਾਹੁੰਦੀ ਹੈ, ਤਾਂ ਅਸੀਂ ਤਿਆਰ ਹਾਂ। 22 ਜੁਲਾਈ ਨੂੰ ਸਾਡਾ ਦਿੱਲੀ ਜਾਣ ਦਾ ਪ੍ਰੋਗਰਾਮ ਹੋਵੇਗਾ।
ਜੇ ਭਾਰਤ ਸਰਕਾਰ ਗੱਲਬਾਤ ਕਰਨੀ ਚਾਹੁੰਦੀ ਹੈ
ਉਥੇ ਹੀ ਰਾਕੇਸ਼ ਟਿਕੈਤ ਨੇ ਸੰਯੁਕਤ ਰਾਸ਼ਟਰ ਸਬੰਧੀ ਦਿੱਤੇ ਬਿਆਨ ’ਤੇ ਬੋਲਦੇ ਕਿਹਾ ਕਿ ‘ਮੈਂ ਇਹ ਨਹੀਂ ਕਿਹਾ ਕਿ ਮੈਂ ਖੇਤੀਬਾੜੀ ਕਾਨੂੰਨਾਂ ਬਾਰੇ ਸੰਯੁਕਤ ਰਾਸ਼ਟਰ ਕੋਲ ਜਾਵਾਂਗਾ। ਅਸੀਂ ਕਿਹਾ ਸੀ ਕਿ 26 ਜਨਵਰੀ ਦੀ ਘਟਨਾ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ। ਜੇ ਇੱਥੇ ਦੀ ਏਜੰਸੀ ਜਾਂਚ ਨਹੀਂ ਕਰ ਰਹੀ ਹੈ, ਤਾਂ ਕੀ ਸਾਨੂੰ ਸੰਯੁਕਤ ਰਾਸ਼ਟਰ ਕੋਲ ਜਾਣਾ ਚਾਹੀਦਾ ਹੈ?
Last Updated : Jul 10, 2021, 4:11 PM IST