ਪੰਜਾਬ

punjab

ETV Bharat / bharat

ICAI CA Foundation Results Today: CA ਫਾਊਂਡੇਸ਼ਨ ਦਸੰਬਰ 2022 ਦੀ ਪ੍ਰੀਖਿਆ ਦਾ ਨਤੀਜਾ ਜਾਰੀ, ਪੜ੍ਹੋ ਕਿਵੇਂ ਕਰ ਸਕਦੇ ਹੋ ਚੈੱਕ - Institute of Chartered Accountants of India

CA ਫਾਊਂਡੇਸ਼ਨ ਦਸੰਬਰ 2022 ਦੀ ਪ੍ਰੀਖਿਆ ਦਾ ਨਤੀਜਾ ਸ਼ੁੱਕਰਵਾਰ ਫਰਵਰੀ ਨੂੰ ਜਾਰੀ ਕੀਤਾ ਗਿਆ ਹੈ। CA ਫਾਊਂਡੇਸ਼ਨ ਦਾ ਨਤੀਜਾ ਇੰਸਟੀਚਿਊਟ ਆਫ ਚਾਰਟਰਡ ਅਕਾਊਂਟੈਂਟਸ ਆਫ ਇੰਡੀਆ ਦੁਆਰਾ ਅਧਿਕਾਰਤ ਵੈੱਬਸਾਈਟ icai.nic.in 'ਤੇ ਜਾਰੀ ਕੀਤਾ ਗਿਆ ਹੈ।

ICAI CA Foundation Results Today
ICAI CA Foundation Results Today: CA ਫਾਊਂਡੇਸ਼ਨ ਦਸੰਬਰ 2022 ਦੀ ਪ੍ਰੀਖਿਆ ਦਾ ਨਤੀਜਾ ਜਾਰੀ, ਪੜ੍ਹੋ ਕਿਵੇਂ ਕਰ ਸਕਦੇ ਹੋ ਚੈੱਕ

By

Published : Feb 3, 2023, 12:35 PM IST

ਚੰਡੀਗੜ੍ਹ:CA ਫਾਊਂਡੇਸ਼ਨ ਦਸੰਬਰ 2022 ਦਾ ਨਤੀਜਾ ਇੰਸਟੀਚਿਊਟ ਆਫ਼ ਚਾਰਟਰਡ ਅਕਾਊਂਟੈਂਟਸ ਆਫ਼ ਇੰਡੀਆ ਵਲੋੰ ਜਾਰੀ ਕਰ ਦਿੱਤਾ ਗਿਆ ਹੈ। ICAI ਦੀ ਵਲੋਂ ਮਿਲੀ ਜਾਣਕਾਰੀ ਅਨੁਸਾਰ CA ਫਾਊਂਡੇਸ਼ਨ ਦਸੰਬਰ 2022 ਦੀ ਪ੍ਰੀਖਿਆ ਦਾ ਨਤੀਜਾ ਸ਼ੁੱਕਰਵਾਰ ਯਾਨੀ ਕਿ ਅੱਜ 3 ਫਰਵਰੀ ਨੂੰ ਜਾਰੀ ਕੀਤਾ ਗਿਆ। CA ਫਾਊਂਡੇਸ਼ਨ ਦਾ ਨਤੀਜਾ ਅਧਿਕਾਰਤ ਵੈੱਬਸਾਈਟ icai.nic.in 'ਤੇ ਪਾਇਆ ਗਿਆ ਹੈ। ਆਈਸੀਏਆਈ ਦੁਆਰਾ 14 ਤੋਂ 20 ਦਸੰਬਰ 2022 ਤੱਕ ਸੀਏ ਫਾਊਂਡੇਸ਼ਨ ਪ੍ਰੀਖਿਆ ਲਈ ਗਈ ਸੀ। ਇਸ ਲਈ ਦੇਸ਼ ਭਰ ਵਿੱਚ ਪ੍ਰੀਖਿਆ ਕੇਂਦਰ ਬਣਾਏ ਗਏ ਸਨ।

ਵੈਬਸਾਇਟ ਤੋਂ ਵੇਖੋ ਨਤੀਜਾ:ਇਸ ਤੋਂ ਪਹਿਲਾਂ ਇੰਸਟੀਚਿਊਟ ਆਫ ਚਾਰਟਰਡ ਅਕਾਊਂਟੈਂਟਸ ਆਫ ਇੰਡੀਆ ਦੇ ਪ੍ਰੀਖਿਆ ਵਿਭਾਗ ਨੇ ਇੱਕ ਮਹੱਤਵਪੂਰਨ ਐਲਾਨ ਕਰਦਿਆਂ ਦੱਸਿਆ ਸੀ ਕਿ ਦਸੰਬਰ 2022 ਵਿੱਚ ਆਯੋਜਿਤ ਚਾਰਟਰਡ ਅਕਾਊਂਟੈਂਟਸ ਫਾਊਂਡੇਸ਼ਨ ਪ੍ਰੀਖਿਆ ਦਾ ਨਤੀਜਾ ਅੱਜ ਐਲਾਨੇ ਜਾਣ ਦੀ ਸੰਭਾਵਨਾ ਹੈ ਅਤੇ ਇਹ ਵੈੱਬਸਾਈਟ icai.org ਅਤੇ icai.org. .nic.in 'ਤੇ ਦੇਖਿਆ ਜਾ ਸਕਦਾ ਹੈ। ਵਧੀਕ ਪ੍ਰੀਖਿਆ ਸਕੱਤਰ ਐਸ.ਕੇ. ਗਰਗ ਨੇ ਦੱਸਿਆ ਕਿ ਇਸ ਵੈੱਬਸਾਈਟ 'ਤੇ ਨਤੀਜਾ ਦੇਖਣ ਲਈ ਉਮੀਦਵਾਰ ਨੂੰ ਆਪਣਾ ਰੋਲ ਨੰਬਰ ਸਮੇਤ ਆਪਣਾ ਰਜਿਸਟ੍ਰੇਸ਼ਨ ਨੰਬਰ ਦਰਜ ਕਰਨਾ ਹੋਵੇਗਾ, ਇਸ ਤੋਂ ਬਾਅਦ ਇਹ ਨਤੀਜਾ ਵੇਖਿਆ ਜਾ ਸਕਦਾ ਹੈ।


ਇਹ ਵੀ ਪੜ੍ਹੋ:SC Hearing on BBC Documentary: ਗੁਜਰਾਤ ਦੰਗਿਆਂ 'ਤੇ ਆਧਾਰਿਤ ਵਿਵਾਦਤ Documentary 'ਤੇ ਅੱਜ ਸੁਪਰੀਮ ਕੋਰਟ 'ਚ ਹੋਵੇਗੀ ਸੁਣਵਾਈ

ਫਾਊਂਡੇਸ਼ਨ ਕੋਰਸ ਵਿੱਚ ਦਾਖਲਾ ਲੈਣ ਦੇ ਯੋਗ:ਜਿਹੜੇ ਲੋਕ CA ਫਾਊਂਡੇਸ਼ਨ ਦੀ ਪ੍ਰੀਖਿਆ ਪਾਸ ਕਰਦੇ ਹਨ, ਉਹ ਫਾਊਂਡੇਸ਼ਨ ਕੋਰਸ ਵਿੱਚ ਦਾਖਲਾ ਲੈਣ ਦੇ ਯੋਗ ਹਨ। ਚਾਰਟਰਡ ਅਕਾਊਂਟੈਂਟ ਫਾਊਂਡੇਸ਼ਨ ਦਸੰਬਰ 2022 ਦੀ ਪ੍ਰੀਖਿਆ 14 ਦਸੰਬਰ ਤੋਂ 20 ਦਸੰਬਰ, 2022 ਤੱਕ ਇੰਸਟੀਚਿਊਟ ਆਫ਼ ਚਾਰਟਰਡ ਅਕਾਊਂਟੈਂਟ ਆਫ਼ ਇੰਡੀਆ (ICAI) ਦੁਆਰਾ ਔਫਲਾਈਨ ਮੋਡ ਵਿੱਚ ਕਰਵਾਈ ਗਈ ਸੀ। CA ਫਾਊਂਡੇਸ਼ਨ ਦੀ ਪ੍ਰੀਖਿਆ ਚਾਰ ਪੇਪਰਾਂ ਪੇਪਰ I ਅਤੇ ਪੇਪਰ II 2 PM ਤੋਂ 5 PM ਤੱਕ ਅਤੇ ਪੇਪਰ III ਅਤੇ ਪੇਪਰ IV ਵਿੱਚ ਦੁਪਹਿਰ 2 ਵਜੇ ਤੋਂ ਸ਼ਾਮ 4 ਵਜੇ ਤੱਕ ਕਰਵਾਈ ਗਈ ਸੀ।

ਇਸ ਤਰ੍ਹਾਂ ਵੇਖੋ ਨਤੀਜਾ:ਪਹਿਲਾਂ ਉਮੀਦਵਾਰ ਨੂੰ ICAI ਦੀ ਅਧਿਕਾਰਤ ਵੈੱਬਸਾਈਟ icai.org 'ਤੇ ਲਾਗਿਨ ਕਰਨਾ ਪਵੇਗਾ। ਇਸ ਤੋਂ ਬਾਅਦ ਹੋਮ ਪੇਜ 'ਤੇ ਉਪਲਬਧ ICAI CA ਫਾਊਂਡੇਸ਼ਨ ਨਤੀਜੇ ਲਿੰਕ 'ਤੇ ਕਲਿੱਕ ਕਰੋ, ਇਸ ਤੋਂ ਬਾਅਦ ਆਪਣੀ ਲਾਗਇਨ ਆਈਡੀ ਅਤੇ ਪਾਸਵਰਡ ਦਿਓ ਅਤੇ ਤੁਹਾਡਾ ਨਤੀਜਾ ਸਕਰੀਨ 'ਤੇ ਦਿਖਾਈ ਦੇਵੇਗਾ।

ABOUT THE AUTHOR

...view details