ਨਵੀਂ ਦਿੱਲੀ:ਆਈਏਐਸ ਅਧਿਕਾਰੀ ਸੋਨਲ ਗੋਇਲ (IAS officer Sonal Goel) ਨੇ 7 ਅਪ੍ਰੈਲ ਨੂੰ ਏਅਰਲਾਈਨ ਗੋ ਫਸਟ (Go First) ਦੀ ਉਡਾਣ ਲਗਭਗ ਦੋ ਘੰਟੇ ਦੀ ਦੇਰੀ ਤੋਂ ਬਾਅਦ ਆਲੋਚਨਾ ਕੀਤੀ। ਉਨ੍ਹਾਂ ਨੇ ਜਹਾਜ਼ ਦੇ ਅੰਦਰ ਉਡੀਕ ਕਰ ਰਹੇ ਯਾਤਰੀਆਂ ਦੀ ਤਸਵੀਰ ਸਾਂਝੀ ਕੀਤੀ ਹੈ। ਜਹਾਜ਼ 'ਚ ਸਵਾਰ ਹੋਣ ਤੋਂ ਬਾਅਦ GoFirst ਦੇ ਯਾਤਰੀ ਕਰੀਬ 2 ਘੰਟੇ ਤੱਕ ਇੰਤਜ਼ਾਰ ਕਰਦੇ ਰਹੇ।
ਆਈਏਐਸ ਅਧਿਕਾਰੀ ਸੋਨਲ ਗੋਇਲ ਨੇ ਸ਼ੁੱਕਰਵਾਰ ਰਾਤ ਨੂੰ ਕਰੀਬ ਦੋ ਘੰਟੇ ਦੀ ਫਲਾਈਟ ਲੇਟ ਹੋਣ ਤੋਂ ਬਾਅਦ 'ਫਲਾਈਟ ਸੰਚਾਲਨ ਦਾ ਤਰਸਯੋਗ ਪ੍ਰਬੰਧਨ' ਟਵੀਟ ਕੀਤਾ। (pathetic handling of flight operations).'
ਗੋਇਲ ਉਨ੍ਹਾਂ ਦਰਜਨਾਂ ਯਾਤਰੀਆਂ ਵਿੱਚ ਸ਼ਾਮਲ ਸਨ ਜਿਨ੍ਹਾਂ ਨੂੰ ਜਹਾਜ਼ ਦੇ ਅੰਦਰ ਇੰਤਜ਼ਾਰ ਕਰਨ ਲਈ ਕਿਹਾ ਗਿਆ ਕਿਉਂਕਿ ਕਪਤਾਨ ਉਪਲਬਧ ਨਹੀਂ ਸੀ। ਉਸਨੇ ਮੁਸਾਫਰਾਂ ਦੀ ਇੱਕ ਤਸਵੀਰ ਸਾਂਝੀ ਕੀਤੀ - ਜਿਸ ਵਿੱਚ ਛੋਟੇ ਬੱਚੇ ਅਤੇ ਬਜ਼ੁਰਗ ਵੀ ਸ਼ਾਮਲ ਸਨ - ਜੋ ਬਿਨਾਂ ਭੋਜਨ ਦੇ ਲਗਭਗ ਦੋ ਘੰਟੇ ਤੱਕ ਜਹਾਜ਼ ਦੇ ਅੰਦਰ ਬੈਠਣ ਲਈ ਮਜਬੂਰ ਸਨ।
ਏਅਰਲਾਈਨ ਦੇ ਕੁਪ੍ਰਬੰਧ 'ਤੇ ਸਵਾਲ ਉਠਾਉਂਦੇ ਹੋਏ ਗੋਇਲ ਨੇ ਕਿਹਾ, 'ਗੋ ਫਸਟ ਫਲਾਇਟ ਜੀ8 345 7 ਅਪ੍ਰੈਲ ਨੂੰ ਰਾਤ 10.30 ਵਜੇ ਮੁੰਬਈ ਤੋਂ ਦਿੱਲੀ ਲਈ ਰਵਾਨਾ ਹੋਈ, ਜੋ ਆਪਣੇ ਨਿਰਧਾਰਤ ਸਮੇਂ ਤੋਂ ਇਕ ਘੰਟਾ 45 ਮਿੰਟ ਬਾਅਦ ਰਵਾਨਾ ਹੋਈ। ਬਹੁਤ ਘੱਟ ਕੀਮਤ ਵਾਲੀ ਏਅਰਲਾਈਨ ਨੇ ਯਾਤਰੀਆਂ ਨੂੰ ਸੂਚਿਤ ਕੀਤਾ ਕਿ ਫਲਾਈਟ ਵਿੱਚ ਦੇਰੀ ਹੋਈ ਕਿਉਂਕਿ ਉਸਦੇ ਕਪਤਾਨ 'ਦੂਸਰੀ ਫਲਾਈਟ ਲਈ ਰਵਾਨਾ' ਹੋਏ ਸਨ। ਏਅਰਲਾਈਨਜ਼ ਦੇ ਮਾੜੇ ਪ੍ਰਬੰਧਾਂ ਕਾਰਨ ਯਾਤਰੀਆਂ ਨੂੰ ਪ੍ਰੇਸ਼ਾਨੀ ਝੱਲਣੀ ਪਈ।
ਇੱਕ ਘੰਟੇ ਤੋਂ ਵੱਧ ਸਮੇਂ ਤੱਕ ਜਹਾਜ਼ ਦੇ ਅੰਦਰ ਇੰਤਜ਼ਾਰ ਕਰਨ ਤੋਂ ਬਾਅਦ ਉਨ੍ਹਾਂ ਦਾ ਪਹਿਲਾ ਟਵੀਟ ਆਇਆ, "ਇਹ 1 ਘੰਟੇ ਤੋਂ ਵੱਧ ਦੀ ਦੇਰੀ ਹੈ ਅਤੇ ਯਾਤਰੀ ਜਹਾਜ਼ ਦੇ ਅੰਦਰ ਫਸੇ ਹੋਏ ਹਨ, ਏਅਰਲਾਈਨ ਸਟਾਫ ਦਾ ਕਹਿਣਾ ਹੈ ਕਿ ਕੈਪਟਨ ਉਪਲਬਧ ਨਹੀਂ ਹੈ।"