ਪੰਜਾਬ

punjab

ETV Bharat / bharat

ਹਰ ਐਤਵਾਰ ਨੂੰ ਗੁਰੂ ਜੀ ਬਣ ਜਾਂਦੀ ਹੈ ਆਈਪੀਐਸ ਅਧਿਕਾਰੀ ਅੰਕਿਤਾ ਸ਼ਰਮਾ - ਆਈਪੀਐਸ ਅੰਕਿਤਾ ਦੀ ਸੋਚ ਨੂੰ ਸਲਾਮ

ਆਈਏਐਸ ਦੀ ਪ੍ਰੀਖਿਆ ਪਾਸ ਕਰਨਾ ਹਰ ਪ੍ਰਤੀਯੋਗੀ ਦਾ ਸੁਪਨਾ ਹੁੰਦਾ ਹੈ, ਪਰ ਕਈ ਵਾਰ ਸਹੀ ਅਗਵਾਈ ਦੀ ਘਾਟ ਕਾਰਨ ਕਈ ਪ੍ਰੀਖਿਆਰਥੀ ਸਫਲ ਨਹੀਂ ਹੁੰਦੇ। ਇਹੀ ਦਰਦ ਅੰਕਿਤਾ ਨੂੰ ਵੀ ਸਹਿਣਾ ਪਿਆ ਸੀ। ਜਦੋਂ ਮਾਰਗ ਦਰਸ਼ਨ ਲਈ ਭਟਕੀ ਤਾਂ ਫੈਸਲਾ ਕੀਤਾ ਕਿ ਜੇ ਅਧਿਕਾਰੀ ਬਣਦੀ ਹੈ, ਤਾਂ ਉਹ ਦੇਸ਼ ਦੀ ਸਭ ਤੋਂ ਵੱਡੀ ਪ੍ਰਤੀਯੋਗੀ ਪ੍ਰੀਖਿਆ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਮਾਰਗ ਦਰਸ਼ਨ ਕਰੇਗੀ। ਹਰ ਐਤਵਾਰ ਨੂੰ, ਅੰਕਿਤਾ ਦੀ ਕਲਾਸ ਸ਼ੁਰੂ ਹੁੰਦੀ ਹੈ ਅਤੇ ਸਮਾਂ 11 ਤੋਂ 1 ਵਜੇ ਤੱਕ ਹੁੰਦਾ ਹੈ।

ਹਰ ਐਤਵਾਰ ਨੂੰ ਗੁਰੂ ਜੀ ਬਣ ਜਾਂਦੀ ਹੈ ਆਈਪੀਐਸ ਅਧਿਕਾਰੀ ਅੰਕਿਤਾ ਸ਼ਰਮਾ
ਹਰ ਐਤਵਾਰ ਨੂੰ ਗੁਰੂ ਜੀ ਬਣ ਜਾਂਦੀ ਹੈ ਆਈਪੀਐਸ ਅਧਿਕਾਰੀ ਅੰਕਿਤਾ ਸ਼ਰਮਾ

By

Published : Jan 14, 2021, 12:02 PM IST

ਰਾਏਪੁਰ: ਨਾਂਅ? ਅੰਕਿਤਾ ਸ਼ਰਮਾ ... ਕੀ ਕਰਦੇ ਹਨ? ਛੱਤੀਸਗੜ੍ਹ ਦੀ ਨੌਜਵਾਨ ਆਈ.ਪੀ.ਐਸ. ਅਧਿਕਾਰੀ ਹਨ... ਫਿਰ ਇਹ ਕਲਾਸ ਕਿਉਂ ਲੱਗ ਰਹੀ ਹੈ? ਇਸ ਲਈ ਕਿ ਉਹ ਆਪਣੀ ਹੀ ਤਰ੍ਹਾਂ ਹੋਰ ਕਈ ਅਧਿਕਾਰੀ ਦੇਸ਼ ਨੂੰ ਦੇ ਸਕਣ। ਆਈਏਐਸ ਦੀ ਪ੍ਰੀਖਿਆ ਪਾਸ ਕਰਨਾ ਹਰ ਪ੍ਰਤੀਯੋਗੀ ਦਾ ਸੁਪਨਾ ਹੁੰਦਾ ਹੈ, ਪਰ ਕਈ ਵਾਰ ਸਹੀ ਅਗਵਾਈ ਦੀ ਘਾਟ ਕਾਰਨ ਕਈ ਪ੍ਰੀਖਿਆਰਥੀ ਸਫਲ ਨਹੀਂ ਹੁੰਦੇ। ਇਹੀ ਦਰਦ ਅੰਕਿਤਾ ਨੂੰ ਵੀ ਸਹਿਣਾ ਪਿਆ ਸੀ। ਉਹ ਦੁਰਗ ਦੇ ਛੋਟੇ ਜਿਹੇ ਪਿੰਡ ਦੀ ਵਾਸੀ ਸੀ। ਯੂਪੀਐਸਸੀ ਦੀ ਤਿਆਰੀ ਦੌਰਾਨ, ਜਦੋਂ ਮਾਰਗ ਦਰਸ਼ਨ ਲਈ ਭਟਕੀ ਤਾਂ ਫੈਸਲਾ ਕੀਤਾ ਕਿ ਜੇ ਅਧਿਕਾਰੀ ਬਣਦੀ ਹੈ, ਤਾਂ ਉਹ ਦੇਸ਼ ਦੀ ਸਭ ਤੋਂ ਵੱਡੀ ਪ੍ਰਤੀਯੋਗੀ ਪ੍ਰੀਖਿਆ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਮਾਰਗ ਦਰਸ਼ਨ ਕਰੇਗੀ।

ਪੜ੍ਹਾਉਣ ਦੇ ਸਫ਼ਰ ਦੀ ਸ਼ੁਰੂਆਤ

ਹਰ ਐਤਵਾਰ ਨੂੰ ਗੁਰੂ ਜੀ ਬਣ ਜਾਂਦੀ ਹੈ ਆਈਪੀਐਸ ਅਧਿਕਾਰੀ ਅੰਕਿਤਾ ਸ਼ਰਮਾ

ਹਰ ਐਤਵਾਰ ਨੂੰ, ਅੰਕਿਤਾ ਦੀ ਕਲਾਸ ਸ਼ੁਰੂ ਹੁੰਦੀ ਹੈ ਅਤੇ ਸਮਾਂ 11 ਤੋਂ 1 ਵਜੇ ਤੱਕ ਹੁੰਦਾ ਹੈ। ਉਨ੍ਹਾਂ ਤੋਂ ਕਿੰਨੇ ਵਿਦਿਆਰਥੀ ਪੜ੍ਹਨ ਆ ਚੁੱਕੇ ਹਨ, ਉਨ੍ਹਾਂ ਨੂੰ ਇਹ ਵੀ ਨਹੀਂ ਪਤਾ। ਇੱਕ ਦਿਨ ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਪੋਸਟ ਕੀਤਾ ਕਿ ਜਿਸ ਨੂੰ ਵੀ ਮਦਦ ਦੀ ਲੋੜ ਹੈ ਉਹ ਆ ਜਾਵੇ। ਫਿਰ ਕੀ ਸੀ, ਅੰਕਿਤਾ ਤੋਂ ਪੜ੍ਹਨ ਵਾਲੇ ਬੱਚਿਆਂ ਦੀ ਲਾਈਨ ਲੱਗ ਗਈ। ਆਈਪੀਐਸ ਅੰਕਿਤਾ ਦੇ ਕਲਾਸ ਦੇ ਬੱਚਿਆਂ ਨੂੰ ਵੱਧ ਤੋਂ ਵੱਧ ਕਿਤਾਬਾਂ ਪੜ੍ਹਨ ਦੀ ਸਲਾਹ ਮਿਲਦੀ ਹੈ। ਕਈਆਂ ਕੋਲ ਸਪੱਸ਼ਟ ਸੰਕਲਪ ਅਤੇ ਉਤਸ਼ਾਹ ਹੁੰਦਾ ਹੈ।

ਆਈਪੀਐਸ ਅੰਕਿਤਾ ਦੀ ਸੋਚ ਨੂੰ ਸਲਾਮ

ਅੰਕਿਤਾ ਇਨ੍ਹੀਂ ਦਿਨੀਂ ਅਪਰਾਧ 'ਤੇ ਲਗਾਮ ਕੱਸਣ ਲਈ ਜਾਣੀ ਜਾਂਦੀ ਹੈ। ਇਸਦੇ ਨਾਲ ਹੀ ਪੁਲਿਸ ਵਿਭਾਗ ਨੂੰ ਵੀ ਇਸ ਨਵੀਂ ਪਹਿਲ ਦਾ ਮਾਣ ਹੈ। ਕਿਸੇ ਨੇ ਸੱਚ ਕਿਹਾ ਹੈ ਕਿ ਜੇ ਸਾਡੇ ਦੇਸ਼ ਦੇ ਅਧਿਕਾਰੀ ਇਮਾਨਦਾਰ ਅਤੇ ਜ਼ਿੰਮੇਵਾਰ ਬਣ ਜਾਂਦੇ ਹਨ, ਤਾਂ ਇਸ ਪ੍ਰਣਾਲੀ ਨੂੰ ਸੁਧਾਰਨ ਵਿੱਚ ਕੋਈ ਸਮਾਂ ਨਹੀਂ ਲੱਗੇਗਾ। ਆਈਪੀਐਸ ਅੰਕਿਤਾ ਦੀ ਸੋਚ ਨੂੰ ਸਲਾਮ।

ABOUT THE AUTHOR

...view details