ਗਾਜ਼ੀਆਬਾਦ:ਭਾਰਤੀ ਹਵਾਈ ਸੈਨਾ ਦਾ C130J-ਹਰਕਿਊਲਿਸ ਜਹਾਜ਼ ਮੈਡੀਕਲ ਸਹਾਇਤਾ ਲੈ ਕੇ ਗਾਜ਼ੀਆਬਾਦ ਦੇ ਹਿੰਡਨ ਹਵਾਈ ਅੱਡੇ ਤੋਂ ਸੀਰੀਆ ਲਈ ਰਵਾਨਾ ਹੋਇਆ। ਜਹਾਜ਼ ਸੀਰੀਆ ਲਈ 6.5 ਟਨ ਐਮਰਜੈਂਸੀ ਰਾਹਤ ਸਹਾਇਤਾ ਲੈ ਕੇ ਰਵਾਨਾ ਹੋਇਆ ਹੈ।
ਇਹ ਵੀ ਪੜੋ:Encounter between police and gangster in Jagraon: ਪੁਲਿਸ ਤੇ ਗੈਂਗਸਟਰ ਵਿਚਕਾਰ ਮੁਠਭੇੜ, ਗੈਂਗਸਟਰ ਕਾਬੂ !
ਵਿਦੇਸ਼ ਮੰਤਰੀ ਦਾ ਟਵੀਟ:ਵਿਦੇਸ਼ ਮੰਤਰੀ ਨੇ ਟਵੀਟ ਕਰ ਲਿਖਿਆ ਕਿ 'ਹਵਾਈ ਸੈਨਾ ਦਾ ਇੱਕ ਜਹਾਜ਼ ਛੇ ਟਨ ਐਮਰਜੈਂਸੀ ਰਾਹਤ ਸਹਾਇਤਾ ਲੈ ਕੇ ਸੀਰੀਆ ਲਈ ਰਵਾਨਾ ਹੋ ਗਿਆ ਹੈ। ਖੇਪ ਵਿੱਚ ਜੀਵਨ ਬਚਾਉਣ ਵਾਲੀਆਂ ਦਵਾਈਆਂ ਅਤੇ ਐਮਰਜੈਂਸੀ ਮੈਡੀਕਲ ਵਸਤੂਆਂ ਸ਼ਾਮਲ ਹਨ। ਭਾਰਤ ਇਸ ਤ੍ਰਾਸਦੀ ਤੋਂ ਸਭ ਤੋਂ ਵੱਧ ਪ੍ਰਭਾਵਿਤ ਹੋਏ ਲੋਕਾਂ ਨਾਲ ਇਕਮੁੱਠ ਹੈ।
ਇਸ ਸਬੰਧੀ ਰਾਜੇਸ਼ ਨਾਇਰ ਸਿਹਤ ਮੰਤਰਾਲੇ ਦੇ ਅਧੀਨ ਇੱਕ PSU ਨੇ ਕਿਹਾ, 'ਵਿਨਾਸ਼ਕਾਰੀ ਭੂਚਾਲ ਤੋਂ ਪ੍ਰਭਾਵਿਤ ਲੋਕਾਂ ਲਈ ਦਵਾਈਆਂ ਅਤੇ ਹੋਰ ਉਪਕਰਣ ਸੀਰੀਆ ਭੇਜੇ ਜਾ ਰਹੇ ਹਨ। ਉਨ੍ਹਾਂ ਅੱਗੇ ਕਿਹਾ, 'ਅਜਿਹੀ ਸਥਿਤੀ ਵਿੱਚ ਮਰੀਜ਼ਾਂ ਨੂੰ ਦਿੱਤੀਆਂ ਜਾਣ ਵਾਲੀਆਂ ਐਮਰਜੈਂਸੀ ਵਿੱਚ ਵਰਤੀਆਂ ਜਾਣ ਵਾਲੀਆਂ ਦਵਾਈਆਂ ਨੂੰ ਸੂਚੀਬੱਧ ਕੀਤਾ ਗਿਆ ਹੈ। ਮੰਤਰਾਲੇ ਵੱਲੋਂ ਦਿੱਤੀ ਗਈ ਸੂਚੀ ਅਨੁਸਾਰ ਦਵਾਈਆਂ ਦਾ ਪ੍ਰਬੰਧ ਕੀਤਾ ਗਿਆ ਹੈ ਤੇ ਕਰੀਬ 6.5 ਟਨ ਦਵਾਈਆਂ ਅਤੇ ਉਪਕਰਨ ਭੇਜੇ ਜਾ ਰਹੇ ਹਨ।
ਉਨ੍ਹਾਂ ਕਿਹਾ ਕਿ ਵਿਦੇਸ਼ ਮੰਤਰਾਲੇ ਦੇ ਅਧਿਕਾਰੀ ਸੀਰੀਆ ਵਿੱਚ ਆਪਣੇ ਹਮਰੁਤਬਾ ਨੂੰ ਦਵਾਈਆਂ ਅਤੇ ਉਪਕਰਨ ਸੌਂਪਣਗੇ। ਅਨਾਦੋਲੂ ਏਜੰਸੀ ਨੇ ਦੱਸਿਆ ਕਿ ਸੋਮਵਾਰ ਨੂੰ ਪਜਾਰਸਿਕ ਜ਼ਿਲ੍ਹੇ ਵਿੱਚ ਕੇਂਦਰਿਤ 7.7 ਤੀਬਰਤਾ ਦੇ ਭੂਚਾਲ ਨੇ ਕਾਹਰਾਮਨਮਾਰਸ ਨੂੰ ਤਬਾਹ ਕਰ ਦਿੱਤਾ ਅਤੇ ਗਾਜ਼ੀਅਨਟੇਪ, ਸਾਨਲੀਉਰਫਾ, ਦਿਯਾਰਬਾਕਿਰ, ਅਡਾਨਾ, ਅਦਯਾਮਨ, ਮਾਲਤਿਆ, ਓਸਮਾਨੀਆ, ਹਤਾਏ ਅਤੇ ਕਿਲਿਸ ਸਮੇਤ ਕਈ ਪ੍ਰਾਂਤਾਂ ਨੂੰ ਪ੍ਰਭਾਵਿਤ ਕੀਤਾ।
ਭਾਰਤੀ ਹਵਾਈ ਸੈਨਾ ਦਾ ਜਹਾਜ਼ ਭੁਚਾਲ ਪ੍ਰਭਾਵਿਤ ਸੀਰੀਆ ਲਈ ਜੀਵਨ-ਰੱਖਿਅਕ ਦਵਾਈਆਂ ਸਮੇਤ ਸੰਕਟਕਾਲੀਨ ਰਾਹਤ ਸਹਾਇਤਾ ਦੇ ਨਾਲ ਰਵਾਨਾ ਹੋਇਆ। ਦੇਸ਼ ਵਿੱਚ ਸੋਮਵਾਰ ਨੂੰ ਆਏ ਭੂਚਾਲ ਦੇ ਝਟਕਿਆਂ ਤੋਂ ਬਾਅਦ ਚੱਲ ਰਹੇ ਸੰਕਟ ਵਿੱਚ ਭਾਰਤ ਸੀਰੀਆ ਨੂੰ ਆਪਣਾ ਸਮਰਥਨ ਵਧਾ ਰਿਹਾ ਹੈ। ਇਸ ਤੋਂ ਪਹਿਲਾਂ ਸੋਮਵਾਰ ਨੂੰ ਭਾਰਤੀ ਹਵਾਈ ਸੈਨਾ ਦੇ C130J-ਹਰਕਿਊਲਿਸ ਜਹਾਜ਼ ਵਿੱਚ ਲੋਕ ਮੈਡੀਕਲ ਉਪਕਰਨ ਲੋਡ ਕਰਦੇ ਹੋਏ ਦੇਖੇ ਗਏ ਸਨ।
ਇਹ ਵੀ ਪੜੋ:Air India Expansion: ਏਅਰ ਇੰਡੀਆ ਨਵੇਂ ਰੂਟਾਂ 'ਤੇ ਭਰੇਗੀ ਉਡਾਣ, ਕਈ ਨਾਨ-ਸਟਾਪ ਉਡਾਣਾਂ ਹੋਣਗੀਆਂ ਸ਼ੁਰੂ