ਪੰਜਾਬ

punjab

ETV Bharat / bharat

ਪਤਨੀ ਨੂੰ 'ਸੈਲਫੀ ਦੇ ਬਹਾਨੇ ਪਹਾੜੀ 'ਤੇ ਲੈ ਗਿਆ ਪਤੀ, ਫਿਰ ਗਲਾ ਘੁੱਟ ਕੇ ਸੁੱਟ ਦਿੱਤਾ ਹੇਠਾਂ.. ਪਤਨੀ ਨੇ ਦੱਸੀ ਕਹਾਣੀ - 2019 ਵਿੱਚ ਹੋਈ ਸੀ ਲਵ ਮੈਰਿਜ

ਬਿਹਾਰ ਦੇ ਜਮੂਈ ਵਿੱਚ ਪਤੀ ਨੇ ਪਤਨੀ ਨੂੰ ਪਹਾੜ ਤੋਂ ਧੱਕਾ ਦੇ ਕੇ ਹੇਠਾਂ ਸੁੱਟ ਦਿੱਤਾ। ਜਾਣਕਾਰੀ ਮੁਤਾਬਿਕ ਪਤੀ ਅਤੇ ਪਤਨੀ ਦੋਵੇਂ ਇਕੱਠੇ ਪੂਜਾ ਕਰਨ ਲਈ ਬੇਗੂਸਰਾਏ ਤੋਂ ਦੇਵਘਰ ਲਈ ਗਏ ਸਨ। ਪੂਰੀ ਖਬਰ ਪੜ੍ਹੋ...

ਸੈਲਫੀ' ਬਹਾਨੇ ਪਤਨੀ ਨੂੂੰ ਪਹਾੜੀ ਤੋਂ ਦਿੱਤਾ ਧੱਕਾ
ਸੈਲਫੀ' ਬਹਾਨੇ ਪਤਨੀ ਨੂੂੰ ਪਹਾੜੀ ਤੋਂ ਦਿੱਤਾ ਧੱਕਾ

By

Published : Apr 3, 2023, 7:35 PM IST

ਜਮੂਈ: ਬਿਹਾਰ ਕੇ ਜਮੂਈ ਵਿੱਚ ਪਤੀ ਨੇ ਪਤਨੀ ਨੂੰ ਜਖਮੀ ਕਰ ਪਹਾੜੀ ਤੋਂ ਹੇਠਾਂ ਸੁੱਟ ਦਿੱਤਾ। ਪੀੜੀਤ ਮਹਿਲਾ ਨੇ ਦੱਸਿਆ ਕਿ ਉਹ ਆਪਣੇ ਪਤੀ ਦੇ ਨਵੇਂ ਵਾਹਨ ਦੀ ਪੂਜਾ-ਪਾਠ ਕਰਨ ਲਈ ਬੇਗੂਸਰਾਏ ਤੋਂ ਸਵੇਰੇ ਅੱਠ ਵਜੇ ਦੇਵਘਰ ਜਾ ਰਹੇ ਹਨ। ਇਸੇ ਵਿਚਕਾਰ ਜਮੂਈ-ਦੇਵਘਰ ਮੁੱਖ ਮਾਰਗ ਐਨਐਚ-333 ਨੇੜੇ ਇਕ ਪਹਾੜੀ 'ਤੇ ਸੈਲਫੀ ਲੈਣਾ ਲਈ ਚਲੇ ਗਏ। ਇਸ ਦੌਰਾਨ ਪਤੀ ਨੇ ਸਫ਼ੈਲੀ ਦੇ ਬਹਾਨੇ ਪਤਨੀ ਨੂੰ ਪਹਾੜ ਤੋਂ ਧੱਕਾ ਮਾਰ ਦਿੱਤਾ। ਇੱਥੇ ਹੀ ਬਸ ਨਹੀਂ ਪੱਧਰ ਮਾਰ ਕੇ ਜ਼ਖ਼ਮੀ ਵੀ ਕਰ ਦਿੱਤਾ।

ਚਿਪਸ ਖਵਾਕੇ ਕੀਤਾ ਬੇਹੋਸ਼:ਜਖਮੀ ਮਹਿਲਾ ਨੇ ਦੱਸਿਆ ਕਿ ਮੇਰੇ ਪਤੀ ਨੇ ਮੈਨੂੰ ਖਾਣ ਲਈ ਚਿਪਸ ਦਿੱਤੇ ਜਿਸ ਨੂੰ ਖਾਣ ਨਾਲ ਮੈਂ ਬੇਹੋਸ਼ ਹੋਣ ਤੇ ਮੇਰੇ ਪੱਥਰ ਮਾਰ ਜ਼ਖ਼ਮੀ ਕਰ ਦਿੱਤਾ ਅਤੇ ਧੱਕਾ ਦੇ ਕੇ ਹੇਠਾ ਸੁੱਟ ਦਿੰਦਾ ਹੈ। ਪੀੜਤ ਨੇ ਦੱਸਿਆ ਕਿ ਮੇਰਾ ਪਤੀ ਮੈਨੂੰ ਮਰੀ ਸਮਝ ਕੇ ਆਸੇ-ਪਾਸੇ ਦੇਖਕੇ ਉੱਥੇ ਹੀ ਛੱਡ ਕੇ ਫਰਾਰ ਹੋ ਜਾਂਦਾ ਹੈ।

2019 ਵਿੱਚ ਹੋਈ ਸੀ ਲਵ ਮੈਰਿਜ:ਜ਼ਖਮੀ ਨਿਸ਼ਾ ਦੇ ਮੁਤਾਬਿਕ 2019 ਵਿੱਚ ਪ੍ਰੇਮੀ ਰਾਜ ਰੰਜਨ ਦੇ ਨਾਲ ਲਵ ਮੈਰਿਜ਼ ਕਰਵਾਈ ਸੀ। ਇਸ ਸ਼ਨੀਵਾਰ ਨੂੰ ਪਤੀ ਨੇ ਇੱਕ ਨਵੀਂ ਕਾਰ ਖਰੀਦੀ ਸੀ। ਇੱਕੋ ਕਾਰ ਵਿੱਚ ਸਵਾਰ ਹੋ ਕੇ ਦੋਵੇਂ ਲੋਕ ਬੇਗੂਸਰਾਏ ਤੋਂ ਦੇਵਘਰ ਦੀ ਪੂਜਾ ਪਾਠ ਕਰਨ ਲਈ ਐਤਵਾਰ ਸਵੇਰੇ ਅੱਠ ਵਜੇ ਆ ਰਹੇ ਸਨ। ਜਿੱਥੇ ਆ ਕੇ ਮੇਰੇ ਪਤੀ ਨੇ ਇਸ ਵਾਰਦਾਤ ਨੂੰ ਅੰਜ਼ਾਮ ਦਿੱਤਾ।

ਜ਼ਖਮੀ ਦੇਖ ਲੋਕਾਂ ਨੇ ਪਹੁੰਚਾਇਆ ਹਸਪਤਾਲ:ਨਿਸ਼ਾ ਨੇ ਦੱਸਿਆ ਕਿ 3 ਘੰਟੇ ਬਾਅਦ ਹੋਸ਼ ਆਉਣ 'ਤੇ ਉਸ ਨੇ ਲੋਕਾਂ ਨੂੰ ਮਦਦ ਲਈ ਆਵਾਜ਼ ਲਗਾਈ ਤਾਂ ਲੋਕਾਂ ਨੇ ੳੇੁਸ ਨੂੰ ਇਲਾਜ਼ ਲਈ ਹਸਪਤਾਲ 'ਚ ਭਰਤੀ ਕਰਵਾ ਦਿੱਤਾ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ। ਪੀੜਤ ਨਿਸ਼ਾ ਵੱਲੋਂ ਇਸਨਾਫ਼ ਦੀ ਮੰਗ ਕੀਤੀ ਜਾ ਰਹੀ ਹੈ। ਉਸ ਦਾ ਕਹਿਣਾ ਹੈ ਕਿ ਮੈਂ ਆਪਣੇ ਪਤੀ ਨੂੰ ਪੁੱਛਣਾ ਚਾਹੁੰਦੀ ਹਾਂ ਕਿ ਮੇਰੇ ਨਾਲ ਅਜਿਹਾ ਕਿਉਂ ਕੀਤਾ।ਹੁਣ ਪੀੜਤ ਨਿਸ਼ਾ ਵੱਲੋਂ ਜਲਦ ਜਲਦ ਇਨਸਾਫ਼ ਦੀ ਗੁਹਾਰ ਲਗਾਈ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਨਿਸ਼ਾ ਦਾ ਹਾਲੇ ਹਸਪਤਾਲ 'ਚ ਇਲਾਜ਼ ਚੱਲ ਰਿਹਾ ਹੈ।

ਇਹ ਵੀ ਪੜ੍ਹੋ:Umpire Killed: ਓਡੀਸਾ ਵਿੱਚ ਕ੍ਰਿਕਟ ਟੂਰਨਾਮੈਂਟ ਦੇ ਅੰਪਾਇਰ ਦੀ ਹੱਤਿਆ, ਆਰੋਪੀ ਗ੍ਰਿਫ਼ਤਾਰ

ABOUT THE AUTHOR

...view details