ਪੰਜਾਬ

punjab

ETV Bharat / bharat

ਤੇਲੰਗਾਨਾ: ਪਤੀ ਨੇ ਪਤਨੀ ਦੀ ਹੱਤਿਆ ਕਰ ਪਲਾਸਟਿਕ ਦੇ ਡਰੰਮ ਵਿੱਚ ਲੁਕੋਈ ਲਾਸ਼ - ਮਾਮਲਾ ਦਰਜ

ਤੇਲੰਗਾਨਾ ਵਿੱਚ ਪਤੀ ਨੇ ਆਪਣੀ ਪਤਨੀ ਦਾ ਕਤਲ ਕਰ ਦਿੱਤਾ। ਪੁਲਿਸ ਨੇ ਦੱਸਿਆ ਕਿ ਔਰਤ ਦੇ ਪਿਤਾ ਨੇ 2 ਜੂਨ ਨੂੰ ਲਾਪਤਾ ਹੋਣ ਤੋਂ ਬਾਅਦ ਸ਼ਿਕਾਇਤ ਦਰਜ ਕਰਵਾਈ ਸੀ।

Husband kills wife, body hidden in plastic drum
ਪਤੀ ਨੇ ਪਤਨੀ ਦੀ ਹੱਤਿਆ ਕਰ ਪਲਾਸਟਿਕ ਦੇ ਡਰੰਮ ਵਿੱਚ ਲੁਕੋਈ ਲਾਸ਼

By

Published : Jun 7, 2022, 11:58 AM IST

ਹੈਦਰਾਬਾਦ (ਤੇਲੰਗਾਨਾ): ਇਕ 28 ਸਾਲਾ ਔਰਤ, ਜੋ ਲਾਪਤਾ ਹੋ ਗਈ ਸੀ, ਨੂੰ ਉਸ ਦੇ ਪਤੀ ਨੇ ਕਥਿਤ ਤੌਰ 'ਤੇ ਕਤਲ ਕਰ ਦਿੱਤਾ ਸੀ ਅਤੇ ਉਸ ਦੀ ਲਾਸ਼ ਸੋਮਵਾਰ ਨੂੰ ਜੁਬਲੀ ਹਿਲਸ ਸਥਿਤ ਉਨ੍ਹਾਂ ਦੇ ਘਰ 'ਤੇ ਪਲਾਸਟਿਕ ਦੇ ਡਰੰਮ ਵਿਚ ਪਾ ਦਿੱਤੀ ਗਈ ਸੀ। ਪੁਲਿਸ ਨੇ ਦੱਸਿਆ ਕਿ ਔਰਤ ਦੇ ਪਿਤਾ ਨੇ 2 ਜੂਨ ਨੂੰ ਲਾਪਤਾ ਹੋਣ ਤੋਂ ਬਾਅਦ ਸ਼ਿਕਾਇਤ ਦਰਜ ਕਰਵਾਈ ਸੀ। ਸ਼ਿਕਾਇਤਕਰਤਾ ਨੇ ਅੱਗੇ ਦੱਸਿਆ ਕਿ ਪਿਛਲੇ ਚਾਰ ਦਿਨਾਂ ਤੋਂ ਉਸ ਦਾ ਜਵਾਈ ਜੋ ਕਿ ਫੁੱਲਾਂ ਦੀ ਸਜਾਵਟ ਦਾ ਕੰਮ ਕਰਦਾ ਹੈ, ਵੀ ਗਾਇਬ ਹੈ ਅਤੇ ਉਸ ਦਾ ਮੋਬਾਈਲ ਵੀ ਬੰਦ ਸੀ।

ਪੁਲਿਸ ਨੇ ਦੱਸਿਆ ਕਿ ਉਨ੍ਹਾਂ ਨੇ ਮਾਮਲਾ ਦਰਜ ਕਰ ਲਿਆ ਹੈ। ਸ਼ੱਕ ਪੈਣ 'ਤੇ ਉਨ੍ਹਾਂ ਨੇ ਘਰ ਦੀ ਤਲਾਸ਼ੀ ਲਈ ਤਾਂ ਪੁਰਾਣੇ ਕੱਪੜਿਆਂ ਦੇ ਬੰਡਲ ਨਾਲ ਢਕੇ ਹੋਏ ਡਰੰਮ 'ਚੋਂ ਔਰਤ ਦੀ ਲਾਸ਼ ਮਿਲੀ। ਪੁਲਿਸ ਵਲੋਂ ਹਾਸਿਲ ਜਾਣਕਾਰੀ ਮੁਤਾਬਿਕ ਵਿਅਕਤੀ ਨੇ ਭੱਜਣ ਤੋਂ ਪਹਿਲਾਂ ਆਪਣੀ ਪਤਨੀ ਦਾ ਕਤਲ ਕੀਤਾ ਹੈ, ਦੋਸ਼ੀ ਨੇ 2020 ਵਿੱਚ, ਵੀ ਕਥਿਤ ਤੌਰ 'ਤੇ ਆਪਣੀ ਪਹਿਲੀ ਪਤਨੀ ਦਾ ਕਤਲ ਕਰ ਦਿੱਤਾ ਸੀ ਅਤੇ ਇਸ ਸਬੰਧ ਵਿੱਚ ਇੱਕ ਕੇਸ ਦਾ ਸਾਹਮਣਾ ਕਰ ਰਿਹਾ ਹੈ।

ਇਹ ਵੀ ਪੜ੍ਹੋ :ਕੁਪਵਾੜਾ 'ਚ ਲਸ਼ਕਰ ਦੇ ਦੋ ਅੱਤਵਾਦੀ ਢੇਰ, ਇਕ ਪਾਕਿਸਤਾਨੀ ਅੱਤਵਾਦੀ ਮਾਰਿਆ ਗਿਆ

ABOUT THE AUTHOR

...view details