ਸ਼੍ਰੀਨਗਰ:ਕਸ਼ਮੀਰ ਦੇ ਵੱਖਵਾਦੀ ਨੇਤਾ ਅਤੇ ਹੁਰੀਅਤ ਕਾਨਫਰੰਸ ਦੇ ਪ੍ਰਧਾਨ ਮੀਰਵਾਇਜ਼ ਉਮਰ ਫਾਰੂਕ ਨੂੰ ਚਾਰ ਸਾਲ ਦੀ ਨਜ਼ਰਬੰਦੀ ਤੋਂ ਬਾਅਦ ਅੱਜ ਰਿਹਾਅ ਕਰ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਸੰਵਿਧਾਨ ਦੀ ਧਾਰਾ 370 ਦੇ ਉਪਬੰਧਾਂ ਨੂੰ ਰੱਦ ਕਰਨ ਦੇ ਮੱਦੇਨਜ਼ਰ ਫਾਰੂਕ ਨੂੰ ਅਗਸਤ 2019 ਵਿੱਚ ਘਰ ਵਿੱਚ ਨਜ਼ਰਬੰਦ ਕਰ ਦਿੱਤਾ ਗਿਆ ਸੀ। ਅੱਜ ਦੁਪਹਿਰ ਮੀਰਵਾਇਜ਼ ਸ੍ਰੀਨਗਰ ਦੇ ਨੌਹੱਟਾ ਸਥਿਤ ਜਾਮੀਆ ਮਸਜਿਦ ਵਿੱਚ ਸ਼ੁੱਕਰਵਾਰ ਦੀ ਨਮਾਜ਼ ਅਦਾ ਕਰਨਗੇ। ਇਹ ਜਾਣਕਾਰੀ ਅੰਜੁਮਨ ਔਕਾਫ਼ ਜਾਮੀਆ ਮਸਜਿਦ (ਮਸਜਿਦ ਦੀ ਪ੍ਰਬੰਧਕੀ ਕਮੇਟੀ) ਦੇ ਅਧਿਕਾਰੀਆਂ ਨੇ ਦਿੱਤੀ।
ਔਕਾਫ਼ ਨੇ ਇੱਕ ਬਿਆਨ ਵਿੱਚ ਕਿਹਾ, "ਜ਼ਿਲ੍ਹੇ ਦੇ ਸੀਨੀਅਰ ਪੁਲਿਸ ਅਧਿਕਾਰੀ ਵੀਰਵਾਰ ਸ਼ਾਮ ਨੂੰ ਮੀਰਵਾਇਜ਼ ਉਮਰ ਫਾਰੂਕ ਦੇ ਘਰ ਪਹੁੰਚੇ ਅਤੇ ਉਨ੍ਹਾਂ ਨੂੰ ਦੱਸਿਆ ਕਿ ਉਨ੍ਹਾਂ ਨੂੰ ਨਜ਼ਰਬੰਦੀ ਤੋਂ ਰਿਹਾਅ ਕਰ ਦਿੱਤਾ ਗਿਆ ਹੈ ਅਤੇ ਉਨ੍ਹਾਂ ਨੂੰ ਸ਼ੁੱਕਰਵਾਰ ਦੀ ਨਮਾਜ਼ ਲਈ ਜਾਮੀਆ ਮਸਜਿਦ ਜਾਣ ਦੀ ਇਜਾਜ਼ਤ ਵੀ ਦਿੱਤੀ ਗਈ ਹੈ।" ਫਾਰੂਕ ਦੀ ਰਿਹਾਈ ਜੰਮੂ-ਕਸ਼ਮੀਰ ਅਤੇ ਲੱਦਾਖ ਹਾਈ ਕੋਰਟ ਵੱਲੋਂ ਲਗਾਤਾਰ ਚਾਰ ਸਾਲਾਂ ਤੱਕ ਉਸ ਦੀ ਨਜ਼ਰਬੰਦੀ 'ਤੇ ਨੋਟਿਸ ਜਾਰੀ ਕੀਤੇ ਜਾਣ ਤੋਂ ਇਕ ਹਫਤੇ ਬਾਅਦ ਹੋਈ ਹੈ।
ਅਲਤਾਫ ਬੁਖਾਰੀ ਦਾ ਬਿਆਨ: ਜੰਮੂ-ਕਸ਼ਮੀਰ 'ਅਪਨੀ' ਪਾਰਟੀ ਦੇ ਮੁਖੀ ਅਲਤਾਫ ਬੁਖਾਰੀ ਨੇ ਫਾਰੂਕ ਦੀ ਰਿਹਾਈ 'ਤੇ ਕਿਹਾ, "ਸਾਨੂੰ ਖੁਸ਼ਖਬਰੀ ਮਿਲੀ ਹੈ ਕਿ ਮੀਰਵਾਇਜ਼ ਸਾਹਬ ਅੱਜ ਸ਼ੁੱਕਰਵਾਰ ਦੀ ਨਮਾਜ਼ ਦੀ ਅਗਵਾਈ ਕਰਨਗੇ। ਗ੍ਰਹਿ ਮੰਤਰੀ ਅਤੇ ਐਲਜੀ ਦਾ ਧੰਨਵਾਦ ਜਿਨ੍ਹਾਂ ਨੇ ਸਹੀ ਫੈਸਲਾ ਲਿਆ। ਮੈਨੂੰ ਉਮੀਦ ਹੈ ਕਿ ਮੀਰਵਾਇਜ਼ ਸਾਹਬ ਇੱਥੇ ਸ਼ਾਂਤਮਈ ਮਾਹੌਲ ਕਾਇਮ ਰੱਖਣਗੇ। ਅਸੀਂ ਆਪਣੇ ਬੱਚਿਆਂ, ਔਰਤਾਂ, ਭੈਣਾਂ ਲਈ ਸ਼ਾਂਤੀ ਚਾਹੁੰਦੇ ਹਾਂ। ਰਾਸ਼ਟਰ ਦੇ ਵਿਕਾਸ ਲਈ ਜੰਮੂ-ਕਸ਼ਮੀਰ ਵਿੱਚ ਸ਼ਾਂਤੀ ਜ਼ਰੂਰੀ ਹੈ।"
ਉਮਰ ਅਬਦੁੱਲਾ ਨੇ ਫੈਸਲੇ ਦਾ ਸਵਾਗਤ ਕੀਤਾ: ਨੈਸ਼ਨਲ ਕਾਨਫਰੰਸ ਦੇ ਨੇਤਾ ਉਮਰ ਅਬਦੁੱਲਾ ਨੇ ਜੰਮੂ-ਕਸ਼ਮੀਰ ਪ੍ਰਸ਼ਾਸਨ ਦੇ ਫਾਰੂਕ ਨੂੰ ਨਜ਼ਰਬੰਦੀ ਤੋਂ ਰਿਹਾਅ ਕਰਨ ਦੇ ਫੈਸਲੇ ਦਾ ਸਵਾਗਤ ਕੀਤਾ। ਉਮਰ ਅਬਦੁੱਲਾ ਨੇ ਕਿਹਾ, "ਅਸੀਂ ਸਰਕਾਰ ਦੇ ਇਸ ਕਦਮ ਦਾ ਸਵਾਗਤ ਕਰਦੇ ਹਾਂ। ਉਸ ਨੂੰ ਇੰਨੇ ਲੰਬੇ ਸਮੇਂ ਤੱਕ ਘਰ ਵਿੱਚ ਨਜ਼ਰਬੰਦ ਨਹੀਂ ਰੱਖਿਆ ਜਾਣਾ ਚਾਹੀਦਾ ਸੀ। ਹੁਣ ਜਦੋਂ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ ਗਿਆ ਹੈ, ਤਾਂ ਇਸ ਦਾ ਮਤਲਬ ਹੈ ਕਿ ਇੱਥੇ ਸਥਿਤੀ ਇੰਨੀ ਖਰਾਬ ਨਹੀਂ ਹੈ ਅਤੇ ਚੋਣਾਂ ਕਰਵਾਈਆਂ ਜਾ ਸਕਦੀਆਂ ਹਨ, ਸਾਨੂੰ ਉਮੀਦ ਹੈ ਕਿ ਉਹ ਹੁਣ ਆਪਣੀ ਸਮਾਜਿਕ-ਧਾਰਮਿਕ ਭੂਮਿਕਾ ਨਿਭਉਣਗੇ।" ਇਸ ਦੇ ਨਾਲ ਹੀ ਸਾਬਕਾ ਸੀਐਮ ਮਹਿਬੂਬਾ ਮੁਫਤੀ ਨੇ ਭਾਜਪਾ 'ਤੇ ਨਿਸ਼ਾਨਾ ਸਾਧਿਆ।
ਮੀਰਵਾਇਜ਼ ਨੇ ਹਾਈ ਕੋਰਟ ਤੱਕ ਕੀਤੀ ਪਹੁੰਚ: ਦੱਸਣਯੋਗ ਹੈ ਕਿ ਵੱਖ-ਵੱਖ ਧਾਰਮਿਕ ਸੰਗਠਨਾਂ ਦੇ ਮੁਖੀਆ ਅਤੇ ਵੱਖਵਾਦੀ ਹੁਰੀਅਤ ਕਾਨਫਰੰਸ ਦੇ ਪ੍ਰਧਾਨ ਮੀਰਵਾਇਜ਼ ਨੇ ਕੁਝ ਦਿਨ ਪਹਿਲਾਂ ਹਾਈ ਕੋਰਟ ਤੱਕ ਪਹੁੰਚ ਕੀਤੀ। 15 ਸਤੰਬਰ ਨੂੰ ਅਦਾਲਤ ਨੇ ਫ਼ਾਰੂਕ ਦੀ ਪਟੀਸ਼ਨ 'ਤੇ ਜੰਮੂ-ਕਸ਼ਮੀਰ ਪ੍ਰਸ਼ਾਸਨ ਨੂੰ ਜਵਾਬ ਦਾਖ਼ਲ ਕਰਨ ਲਈ 4 ਹਫ਼ਤਿਆਂ ਦਾ ਸਮਾਂ ਦਿੱਤਾ। ਤੁਹਾਨੂੰ ਦੱਸ ਦੇਈਏ ਕਿ 5 ਅਗਸਤ 2019 ਨੂੰ ਕੇਂਦਰ ਨੇ ਜੰਮੂ-ਕਸ਼ਮੀਰ ਰਾਜ ਦਾ ਵਿਸ਼ੇਸ਼ ਦਰਜਾ ਰੱਦ ਕਰ ਦਿੱਤਾ ਸੀ ਅਤੇ ਇਸ ਨੂੰ ਦੋ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਵੰਡ ਦਿੱਤਾ ਸੀ। ਫਿਰ ਹੁਰੀਅਤ ਆਗੂ ਨੂੰ ਉਸੇ ਦਿਨ ਤੋਂ ਹੀ ਘਰ ਵਿਚ ਨਜ਼ਰਬੰਦ ਕਰ ਦਿੱਤਾ ਗਿਆ