ਪੰਜਾਬ

punjab

ETV Bharat / bharat

ਕੈਨੇਡਾ 'ਚ ਗਰਮੀ ਨਾਲ ਸੈਕੜੇ ਮੌਤਾਂ - ਯੂਨਾਈਟਿਡ ਸਟੇਟਸ ਪੈਸੀਫਿਕ

ਯੂਨਾਈਟਿਡ ਸਟੇਟਸ ਪੈਸੀਫਿਕ ਨੌਰਥ ਵੈਸਟ 'ਚ ਪੈ ਰਹੀ ਰਿਕਾਰਡ ਤੋੜ ਗਰਮੀ ਨਾਲ ਸੈਕੜੇ ਮੌਤਾਂ ਹੋਣ ਦੀ ਖ਼ਬਰ ਹੈ। ਪਿਛਲੇ 24 ਘੰਟਿਆਂ ਵਿਚ ਵੈਨਕੂਵਰ ਦੇ ਬਰਨਵੀ ਅਤੇ ਸਰੀ ਵਿਚ ਮਰਨ ਵਾਲਿਆਂ ਵਿਚ ਜ਼ਿਆਦਾਤਰ ਬਜ਼ਰਗ ਜਾਂ ਬੀਮਾਰੀਆਂ ਨਾਲ ਜੂਝ ਰਹੇ ਵਿਅਕਤੀ ਹਨ। ਬੁਲਾਰੇ ਮੁਤਾਬਕ ਫਿਲਹਾਲ ਜਾਂਚ ਜਾਰੀ ਹੈ ਪਰ ਮੰਨਿਆ ਜਾ ਰਿਹੈ ਕਿ ਮੌਤਾਂ ਗਰਮੀ ਨਾਲ ਹੋਈਆਂ ਹਨ।

ਕੈਨੇਡਾ 'ਚ ਗਰਮੀ ਨਾਲ ਸੈਕੜੇ ਮੌਤਾਂ
ਕੈਨੇਡਾ 'ਚ ਗਰਮੀ ਨਾਲ ਸੈਕੜੇ ਮੌਤਾਂ

By

Published : Jun 30, 2021, 3:53 PM IST

ਸਰੀ/ਕੈਨੇਡਾ : ਯੂਨਾਈਟਿਡ ਸਟੇਟਸ ਪੈਸੀਫਿਕ ਨੌਰਥ ਵੈਸਟ 'ਚ ਪੈ ਰਹੀ ਰਿਕਾਰਡ ਤੋੜ ਗਰਮੀ ਨਾਲ ਸੈਕੜੇ ਮੌਤਾਂ ਹੋਣ ਦੀ ਖ਼ਬਰ ਹੈ। ਪਿਛਲੇ 24 ਘੰਟਿਆਂ ਵਿਚ ਵੈਨਕੂਵਰ ਦੇ ਬਰਨਵੀ ਅਤੇ ਸਰੀ ਵਿਚ ਮਰਨ ਵਾਲਿਆਂ ਵਿਚ ਜ਼ਿਆਦਾਤਰ ਬਜ਼ਰਗ ਜਾਂ ਬੀਮਾਰੀਆਂ ਨਾਲ ਜੂਝ ਰਹੇ ਵਿਅਕਤੀ ਹਨ। ਬੁਲਾਰੇ ਮੁਤਾਬਕ ਫਿਲਹਾਲ ਜਾਂਚ ਜਾਰੀ ਹੈ ਪਰ ਮੰਨਿਆ ਜਾ ਰਿਹੈ ਕਿ ਮੌਤਾਂ ਗਰਮੀ ਨਾਲ ਹੋਈਆਂ ਹਨ।

ਉਨ੍ਹਾਂ ਦੱਸਿਆ ਮੌਸਮ ਦੀ ਤਬਦੀਲੀ ਕਾਰਨ ਤਾਪਮਾਨ ਲਗਾਤਾਰ ਵੱਧ ਰਿਹਾ ਹੈ। ਗਲੋਬਲ ਪੱਧਰ ਉਤੇ ਹੁਣ ਤਕ ਸਭ ਤੋਂ ਭਿਆਨਕ ਗਰਮੀ ਰਿਕਾਰਡ ਕੀਤੀ ਗਈ। ਓਟਾਵਾ ਵਿਚ ਤਾਪਮਾਨ 48 ਡਿਗਰੀ ਤਕ ਪਹੁੰਚ ਗਿਆ ਬ੍ਰਿਟਿਸ ਕੋਲੰਬੀਆ ਦੇ ਪ੍ਰੀਮੀਅਰ ਜੌਨ ਨੇ ਕਿਹਾ ਕਿ ਇਹ ਹਫਤਾ ਸਭ ਤੋਂ ਗਰਮ ਰਿਹਾ ਤੇ ਇਹ ਪਰਿਵਾਰਾਂ ਚੇ ਭਾਈਚਾਰਿਆਂ ਲਈ ਵੀ ਵਿਨਾਸ਼ਕਾਰੀ ਸਾਬਿਤ ਹੋਇਆ ।

ਮੌਸਮ ਵਿਭਾਗ ਨੇ ਚਿਤਾਵਨੀ ਦਿੱਤੀ ਹੈ ਕਿ ਜ਼ਿਆਦਾਤਰ ਘਰਾਂ ਅਤੇ ਠੰਢੀਆਂ ਥਾਵਾਂ ਉਤੇ ਰਹੋ, ਵੱਧ ਤੋਂ ਵੱਧ ਪਾਣੀ ਪੀਓ। ਇਸ ਦੇ ਨਾਲ ਹੀ ਆਪਣੇ ਆਸ ਪਾਸ ਦੇ ਲੋਕਾਂ ਦਾ ਖ਼ਿਆਲ ਰੱਖੋ।

ABOUT THE AUTHOR

...view details