ਹੈਦਰਾਬਾਦ: ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋਇਆ ਹੈ ਜਿਸਨੂੰ ਹਰ ਕੋਈ ਦੇਖਣ ਵਾਲਾ ਪਸੰਦ ਕਰ ਰਿਹਾ ਹੈ। ਇਸ ਵੀਡੀਓ ਵਿੱਚੋਂ ਇਨਸਾਨੀਅਤ ਦਿਖਾਈ ਦਿੰਦੀ ਹੈ। ਇਸ ਵੀਡੀਓ ਵਿੱਚ ਇੱਕ ਬਤੱਖ ਆਪਣੇ ਨੰਨ੍ਹੇ-ਨੰਨ੍ਹੇ ਬੱਚਿਆਂ ਨੂੰ ਸੜਕ ਤੇ ਲੈ ਕੇ ਦੂਸਰੀ ਸਾਇਡ ਜਾ ਰਹੀ ਹੈ।
ਸੜਕ ਤੇ ਜਾਂਦੀ ਇਸ ਬੱਤਖ ਤੇ ਇੱਕ ਵਿਅਕਤੀ ਦੀ ਨਜ਼ਰ ਪੈਂਦੀ ਹੈ ਤੇ ਉਹ ਵਿਅਕਤੀ ਚੱਲਦੀ ਸੜਕ ਤੋਂ ਗੱਡੀਆਂ ਨੂੰ ਰੋਕਣ ਦਾ ਇਸ਼ਾਰਾ ਕਰਦਾ ਹੈ ਤੇ ਉਸ ਬੱਤਖ ਦੀ ਸੜਕ ਪਾਰ ਕਰਨ ਵਿੱਚ ਸਹਾਇਤਾ ਕਰਦਾ ਹੈ।