ਮੁੰਬਈ: ਮਹਾਲਕਸ਼ਮੀ ਸ਼ਹਿਰ 'ਚ ਵਿੱਠਲ ਨਿਵਾਸ ਇਮਾਰਤ ਦੀ ਤੀਜੀ ਮੰਜ਼ਿਲ 'ਤੇ ਸਥਿਤ ਇਕ ਘਰ 'ਚ ਬੁੱਧਵਾਰ ਨੂੰ ਅੱਗ ਲੱਗ ਗਈ।
ਅੱਗ ਦੇ ਫੈਲਣ ਦਾ ਖਦਸ਼ਾ ਜਤਾਇਆ ਜਾ ਰਿਹਾ ਸੀ ਪਰ ਫਾਇਰ ਬ੍ਰਿਗੇਡ ਵਿਭਾਗ ਨੇ 3 ਫਾਇਰ ਇੰਜਣਾਂ ਅਤੇ 3 ਪਾਣੀ ਦੇ ਟੈਂਕਰਾਂ ਦੀ ਮਦਦ ਨਾਲ ਅੱਗ 'ਤੇ ਕਾਬੂ ਪਾਇਆ। ਅੱਗ 'ਚ ਕਿਸੇ ਦੇ ਜ਼ਖਮੀ ਹੋਣ ਦੀ ਸੂਚਨਾ ਨਹੀਂ ਹੈ।
ਮਹਾਲਕਸ਼ਮੀ ਵਿੱਠਲ ਨਿਵਾਸ ਦੀ ਇਮਾਰਤ ਨੂੰ ਲੱਗੀ ਅੱਗ ਉਨ੍ਹਾਂ ਦੱਸਿਆ ਕਿ 'ਸਾਤ ਰਾਸਤਾ' ਖੇਤਰ ਦੇ ਜੈਕਬ ਸਰਕਲ ਸਥਿਤ ਚਾਰ ਮੰਜ਼ਿਲਾ ਵਿੱਠਲ ਨਿਵਾਸ ਇਮਾਰਤ ਦੀ ਤੀਜੀ ਮੰਜ਼ਿਲ 'ਤੇ ਦੁਪਹਿਰ 12.10 ਵਜੇ ਅੱਗ ਲੱਗੀ। ਉਨ੍ਹਾਂ ਇਹ ਵੀ ਕਿਹਾ ਕਿ ਅੱਗ ਲੱਗਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਇਸ ਦੇ ਨਾਲ ਹੀ ਅੱਗ ਲੱਗਣ ਕਾਰਨ ਕਿਸੇ ਜਾਨੀ ਨੁਕਸਾਨ ਦੀ ਕੋਈ ਸੂਚਨਾ ਨਹੀਂ ਹੈ।
ਇਹ ਵੀ ਪੜ੍ਹੋ:ਸਫਾਈ ਲਈ ਗੰਦੇ ਪਾਣੀ 'ਚ ਕੁੱਦਿਆ ਕੌਂਸਲਰ, ਬਾਅਦ 'ਚ ਲੋਕਾਂ ਨੇ ਕਰਵਾਇਆ ਦੁੱਧ ਨਾਲ ਇਸ਼ਨਾਨ