ਪੰਜਾਬ

punjab

ETV Bharat / bharat

ਪੁੱਤ ਦੀ ਚਾਹਨਾ ਨੇ ਜਾਣੋ ਕਿਵੇਂ ਕੀਤੀ 5 ਲੜਕੀਆਂ ਦੀ ਜ਼ਿੰਦਗੀ ਬਰਬਾਦ ? - ਹਰਿਆਣਾ ਸਰਕਾਰ

ਹਰਿਆਣਾ ਤੋਂ ਰਿਸ਼ਤਿਆਂ ਨੂੰ ਤਾਰ-ਤਾਰ ਕਰਨ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਇੱਕ ਸ਼ਖ਼ਸ ਨੇ 4 ਲੜਕੀਆਂ ਦੀ ਜ਼ਿੰਦਗੀ ਬਰਬਾਦ ਕਰਕੇ ਪੰਜਵੀਂ ਪਤਨੀ ਤੋਂ ਵੀ ਪੁੱਤ ਨਾ ਮਿਲਣ ਦੇ ਚੱਲਦੇ ਉਸਨੂੰ ਘਰੋਂ ਨਿਕਲਣ ਦੇ ਲਈ ਕਹਿ ਦਿੱਤਾ। ਇਸ ਦੇ ਨਾਲ ਹੀ ਉਸਨੂੰਮ ਦੇ ਦਿੱਤੀ।

ਸ਼ਖ਼ਸ ਨੇ ਪੁੱਤ ਦੀ ਚਾਹਤ ਨੂੰ ਲੈਕੇ ਕਿਵੇਂ ਕੀਤੀ 5 ਲੜਕੀਆਂ ਦੀ ਜ਼ਿੰਦਗੀ ਬਰਬਾਦ
ਸ਼ਖ਼ਸ ਨੇ ਪੁੱਤ ਦੀ ਚਾਹਤ ਨੂੰ ਲੈਕੇ ਕਿਵੇਂ ਕੀਤੀ 5 ਲੜਕੀਆਂ ਦੀ ਜ਼ਿੰਦਗੀ ਬਰਬਾਦ

By

Published : Aug 2, 2021, 7:58 PM IST

ਚੰਡੀਗੜ੍ਹ: ਇੱਕ ਪਾਸੇ ਸਰਕਾਰ ਬੇਟੀ ਬਚਾਓ ਬੇਟੀ ਪੜ੍ਹਾਓ ਦਾ ਨਾਅਰਾ ਦਿੰਦੀ ਹੈ, ਪਰ ਲੋਕ ਅਜੇ ਵੀ ਇਸ ਗੱਲ ਤੋਂ ਅਜੇ ਵੀ ਜਾਗਰੂਕ ਦਿਖਾਈ ਨਹੀਂ ਦੇ ਰਹੇ। ਲੋਕ ਅਜੇ ਵੀ ਧੀ ਤੇ ਪੁੱਤ ਦੇ ਵਿੱਚ ਫਰਕ ਸਮਝਦੇ ਹਨ। ਅਜਿਹਾ ਹੀ ਮਾਮਲਾ ਹਰਿਆਣਾ ਤੋਂ ਸਾਹਮਣੇ ਆਇਆ ਹੈ ਜਿੱਥੇ ਇੱਕ ਸ਼ਖ਼ਸ ਨੇ 4 ਲੜਕੀਆਂ ਦੀ ਜ਼ਿੰਦਗੀ ਬਰਬਾਦ ਕਰਕੇ ਪੰਜਵੀਂ ਪਤਨੀ ਤੋਂ ਵੀ ਪੁੱਤ ਨਾ ਮਿਲਣ ਦੇ ਚੱਲਦੇ ਉਸਨੂੰ ਘਰੋਂ ਨਿਕਲਣ ਦੇ ਲਈ ਕਹਿ ਦਿੱਤਾ। ਇਸ ਦੇ ਨਾਲ ਹੀ ਉਸਨੂੰ ਗੈਂਗਸਟਰ ਤੋਂ ਮਰਵਾਉਣ ਦੀ ਵੀ ਧਮਕੀ ਦੇ ਦਿੱਤੀ।

ਇਸ ਮਾਮਲੇ ਸਬੰਧੀ ਪੰਜਵੀਂ ਪਤਨੀ ਅਤੇ 9 ਮਹੀਨੇ ਦੀ ਧੀ ਦੀ ਸੁਰੱਖਿਆ ਨਾਲ ਸਬੰਧਤ ਪਟੀਸ਼ਨ 'ਤੇ ਪੰਜਾਬ ਹਰਿਆਣਾ ਹਾਈਕੋਰਟ ਨੇ ਹਰਿਆਣਾ ਸਰਕਾਰ ਅਤੇ ਹੋਰਨਾਂ ਨੂੰ ਨੋਟਿਸ ਜਾਰੀ ਕੀਤਾ ਹੈ। ਪਟੀਸ਼ਨ ਵਿੱਚ ਦੱਸਿਆ ਗਿਆ ਹੈ ਕਿ ਕਰਨਾਲ ਦੀ ਰਹਿਣ ਵਾਲੀ ਹੈ। ਤੇ ਉਸਦਾ ਵਿਆਹ 2020 ਵਿੱਚ ਪੰਚਕੂਲੇ ਦੇ ਰਹਿਣ ਵਾਲੇ ਯਜੁਵੇਂਦਰ ਨਾਲ ਹੋਇਆ ਸੀ। ਵਿਆਹ ਦੇ 1 ਮਹੀਨੇ ਬਾਅਦ ਮਹਿਲਾ ਦਾ ਪਤੀ ਉਸਨੂੰ ਕਰਨਾਲ ਵਿੱਚ ਉਸਦੇ ਪੇਕੇ ਘਰ ਛੱਡ ਕੇ ਤੇ ਖੁਦ ਆਪਣੇ ਪਰਿਵਾਰਕ ਮੈਂਬਰਾਂ ਨਾਲ ਕੈਨੇਡਾ ਚਲਾ ਗਿਆ।

ਜਦੋਂ ਮਹਿਲਾ ਨੇ ਆਪਣੇ ਪਤੀ ਨੂੰ ਸੂਚਿਤ ਕੀਤਾ ਕਿ ਉਹ ਗਰਭਵਤੀ ਹੈ ਤਾਂ ਉਸਦਾ ਪਤੀ ਉਸਦੇ ਲਿੰਗ ਜਾਂਚ ਲਈ ਦਬਾਅ ਬਣਾਉਣ ਲੱਗਿਆ ਪਰ ਮਹਿਲਾ ਨੇ ਅਜਿਹਾ ਨਹੀਂ ਕੀਤਾ । ਇਸ ਤੋਂ ਬਾਅਦ ਸ਼ਖ਼ਸ ਕੈਨੇਡਾ ਤੋਂ ਵਾਪਸ ਆਇਆ ਤੇ ਮਹਿਲਾ ਨੂੰ ਉਸਦੇ ਪੇਕੇ ਘਰ ਤੋਂ ਪੰਚਕੂਲਾ ਲੈ ਆਇਆ ਜਿੱਥੇ ਮਹਿਲਾ ਨੇ ਅਕਤੂਬਰ ਦੇ ਵਿੱਚ ਧੀ ਨੂੰ ਜਨਮ ਦਿੱਤਾ। ਜਿਸ ਤੋਂ ਬਾਅਦ ਮਹਿਲਾ ਨੂੰ ਕਾਫੀ ਬੁਰਾ ਭਲਾ ਕਿਹਾ ਗਿਆ।

ਇਸ ਤੋਂ ਬਾਅਦ ਮਹਿਲਾ ਦਾ ਪਤੀ ਉਸਨੂੰ ਦੁਬਾਰਾ ਉਸਦੇ ਪੇਕੇ ਘਰ ਛੱਡ ਗਿਆ ਤੇ ਫਿਰ ਤੋਂ ਬਾਹਰ ਜਾ ਕੇ ਰਹਿਣ ਲੱਗ ਪਏ। ਇਸਦੇ ਨਾਲ ਹੀ ਉਨ੍ਹਾਂ ਵੱਲੋਂ ਮਹਿਲਾ ਦੇ ਸਾਰੇ ਨੰਬਰ ਵੀ ਬੰਦ ਕਰ ਦਿੱਤੇ ਗਏ। ਮਹਿਲਾ ਵੱਲੋਂ ਇਸ ਦੌਰਾਨ ਪੰਚਕੂਲਾ ਸਹੁਰੇ ਘਰ ਦਾ ਜਿੰਦਾ ਤੋੜ ਕੇ ਉੱਥੇ ਰਹਿਣ ਲੱਗ ਲਈ ਤੇ ਨਾਲ ਹੀ ਇਸਦੀ ਸ਼ਿਕਾਇਤ ਪੁਲਿਸ ਨੂੰ ਵੀ ਦਿੱਤੀ। ਇਸ ਦੌਰਾਨ ਮਹਿਲਾ ਨੂੰ ਉਸਦੇ ਪਤੀ ਦਾ ਧਮਕੀਆਂ ਭਰਿਆ ਫੋਨ ਆਇਆ ਤੇ ਉਸਨੂੰ ਜਾਨੋ ਮਾਰਨ ਦੀ ਧਮਕੀ ਦੇ ਕੇ ਘਰ ਛੱਡ ਕੇ ਜਾਣ ਲਈ ਕਿਹਾ।

ਇਸ ਦੌਰਾਨ ਮਹਿਲਾ ਨੂੰ ਪਤਾ ਚੱਲਿਆ ਕਿ ਉਸਨੇ ਪੁੱਤ ਦੀ ਇੱਛਾ ਨੂੰ ਲੈਕੇ ਉਸ ਤੋਂ ਪਹਿਲਾਂ ਚਾਰ ਲੜਕੀਆਂ ਦੀ ਜ਼ਿੰਦਗੀ ਬਰਦਾਰ ਕਰ ਦਿੱਤੀ ਹੈ। ਪਟੀਸ਼ਨਰ ਨੇ ਕਿਹਾ ਕਿ ਸ਼ਖ਼ਸ ਦਾ ਪਰਿਵਾਰ ਅਪਰਾਧਿਕ ਸੁਭਾਅ ਦਾ ਹੈ ਅਤੇ ਅਜਿਹੀ ਸਥਿਤੀ ਵਿੱਚ ਪਟੀਸ਼ਨਰ ਅਤੇ ਉਸਦੀ ਮਾਸੂਮ ਧੀ ਦੀ ਜਾਨ ਨੂੰ ਖਤਰਾ ਹੈ। ਹਾਈ ਕੋਰਟ ਨੇ ਪਟੀਸ਼ਨ 'ਤੇ ਹਰਿਆਣਾ ਸਰਕਾਰ ਅਤੇ ਹੋਰਨਾਂ ਨੂੰ ਨੋਟਿਸ ਜਾਰੀ ਕਰਕੇ ਉਨ੍ਹਾਂ ਤੋਂ ਜਵਾਬ ਮੰਗਿਆ ਗਿਆ ਹੈ। ਇਸਦੇ ਨਾਲ ਹੀ ਪੰਚਕੂਲਾ ਦੇ ਪੁਲਿਸ ਕਮਿਸ਼ਨਰ ਨੂੰ ਸੁਰੱਖਿਆ ਯਕੀਨੀ ਬਣਾਉਣ ਦੇ ਆਦੇਸ਼ ਵੀ ਜਾਰੀ ਕੀਤੇ ਗਏ ਹਨ।

ਇਹ ਵੀ ਪੜ੍ਹੋ:ਅਜਿਹਾ ਐਕਸੀਡੈਂਟ, ਜੋ ਤੁਹਾਡੇ ਰੌਂਗਟੇ ਖੜ੍ਹੇ ਕਰ ਦਵੇਗਾ !

ABOUT THE AUTHOR

...view details