ਨਵੀਂ ਦਿੱਲੀ: ਹੋਟਲ ਐਗਰੀਗੇਸ਼ਨ ਫਰਮ ਓਯੋ (OYO) ਰੂਮਜ਼ ਦੇ ਤਹਿਤ ਸੂਚੀਬੱਧ ਦਿੱਲੀ ਦੇ ਇੱਕ ਹੋਟਲ ਨੇ ਕਥਿਤ ਤੌਰ 'ਤੇ ਇੱਕ ਕਸ਼ਮੀਰੀ ਨੂੰ ਕਮਰਾ ਦੇਣ ਤੋਂ ਇਨਕਾਰ ਕਰ ਦਿੱਤਾ। ਇਸ ਘਟਨਾ ਦੇ ਵਾਇਰਲ ਹੋਣ ਤੋਂ ਬਾਅਦ ਇਸ ਹੋਟਲ ਦੀ ਸੋਸ਼ਲ ਮੀਡੀਆ 'ਤੇ ਕਾਫੀ ਆਲੋਚਨਾ ਹੋ ਰਹੀ ਹੈ। ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਇੱਕ ਬਿਨਾਂ ਤਰੀਕ ਵਾਲਾ ਵੀਡੀਓ ’ਚ ਹੋਟਲ ਦੀ ਇੱਕ ਮਹਿਲਾ ਰਿਸੈਪਸ਼ਨ ਵੱਲੋਂ ਇੱਕ ਕਸ਼ਮੀਰੀ ਵਿਅਕਤੀ ਵੱਲੋਂ ਆਧਾਰ ਕਾਰਡ ਸਣੇ ਵੈਧ ਪਛਾਣ ਸਬੂਤ ਦਿਖਾਉਣ ਤੋਂ ਬਾਅਦ ਵੀ ਉਸ ਨੂੰ ਚੈੱਕ ਇਨ ਨਹੀਂ ਕਰਨ ਦਿੱਤਾ ਜਾਂਦਾ ਹੈ।
ਵਿਅਕਤੀ ਨੇ ਓਯੋ ਵੈੱਬਸਾਈਟ ਰਾਹੀਂ ਹੋਟਲ ਵਿੱਚ ਇੱਕ ਕਮਰਾ ਬੁੱਕ ਕਰਵਾਇਆ ਸੀ। ਮਹਿਲਾ ਵੱਲੋਂ ਆਪਣੇ ਸੀਨੀਅਰ ਨੂੰ ਫੋਨ ਕਰਦੇ ਹੋਏ ਦੇਖਿਆ ਜਾ ਸਕਦਾ ਹੈ। ਉਹ ਉਸਨੂੰ ਮਹਿਮਾਨ ਨਾਲ ਗੱਲ ਕਰਨ ਅਤੇ ਉਸਨੂੰ ਦੱਸਣ ਲਈ ਕਹਿੰਦੀ ਹੈ ਕਿ ਉਸਨੂੰ ਰਿਹਾਇਸ਼ ਚ ਕਿਉਂ ਨਹੀਂ ਦਿੱਤਾ ਜਾ ਰਿਹਾ ਹੈ।
ਆਪਣੇ ਉੱਚ ਅਧਿਕਾਰੀ ਨਾਲ ਸੰਖੇਪ ਗੱਲਬਾਤ ਤੋਂ ਬਾਅਦ, ਮਹਿਲਾ ਕਸ਼ਮੀਰੀ ਆਦਮੀ ਨੂੰ ਕਹਿੰਦੀ ਹੈ ਕਿ ਉਸ ਨੂੰ ਦਿੱਲੀ ਪੁਲਿਸ ਨੇ ਕਸ਼ਮੀਰੀ ਨਾਗਰਿਕਾਂ ਨੂੰ ਕਮਰੇ ਨਾ ਦੇਣ ਲਈ ਕਿਹਾ ਹੈ। ਜੰਮੂ-ਕਸ਼ਮੀਰ ਸਟੂਡੈਂਟਸ ਯੂਨੀਅਨ ਦੇ ਰਾਸ਼ਟਰੀ ਬੁਲਾਰੇ ਨਾਸਿਰ ਖੂਹਮੀ ਨੇ ਇਸ ਗੱਲ ਦਾ ਖੁਲਾਸਾ ਕੀਤਾ ਹੈ। ਟਵਿੱਟਰ 'ਤੇ ਘਟਨਾ ਦੀ ਵੀਡੀਓ ਸਾਂਝੀ ਕਰਦੇ ਹੋਏ ਸ੍ਰੀ ਖੂਹਮੀ ਨੇ ਇਸ ਨੂੰ "ਕਸ਼ਮੀਰ ਫਾਈਲਾਂ ਦਾ ਅਸਰ" ਕਿਹਾ।
ਉਨ੍ਹਾਂ ਨੇ ਟਵੀਟ ਕੀਤਾ ਕਿ, '' ਜ਼ਮੀਨ ਤੇ ਕਸ਼ਮੀਰ ਫਾਈਲਾਂ ਦਾ ਅਸਰ। ਦਿੱਲੀ ਦੇ ਹੋਟਲ ਨੇ ਆਈਡੀ ਅਤੇ ਹੋਰ ਦਸਤਾਵੇਜ਼ਾਂ ਦੇ ਬਾਵਜੂਦ ਕਸ਼ਮੀਰੀ ਵਿਅਕਤੀ ਨੂੰ ਰਿਹਾਇਸ਼ ਦੇਣ ਤੋਂ ਇਨਕਾਰ ਕੀਤਾ। ਕਸ਼ਮੀਰੀ ਹੋਣਾ ਇੱਕ ਅਪਰਾਧ ਹੈ।” ਹੋਟਲ ਦੇ ਇਸ ਦਾਅਵੇ ਦੇ ਜਵਾਬ ਵਿੱਚ ਕਿ ਦਿੱਲੀ ਪੁਲਿਸ ਨੇ ਕਸ਼ਮੀਰੀਆਂ ਨੂੰ ਰਿਹਾਇਸ਼ ਨਾ ਦੇਣ ਲਈ ਕਿਹਾ ਸੀ, ਦਿੱਲੀ ਪੁਲਿਸ ਨੇ ਬੀਤੀ ਰਾਤ ਟਵੀਟਾਂ ਦੀ ਇੱਕ ਲੜੀ ਵਿੱਚ ਸਪੱਸ਼ਟੀਕਰਨ ਜਾਰੀ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ ਅਜਿਹੀ ਕੋਈ ਹਦਾਇਤ ਨਹੀਂ ਦਿੱਤੀ ਹੈ।