ਨਵੀਂ ਦਿੱਲੀ:ਗਾਜ਼ੀਆਬਾਦ 'ਚ ਦਿੱਲੀ ਮੇਰਠ ਐਕਸਪ੍ਰੈਸਵੇਅ 'ਤੇ ਮੰਗਲਵਾਰ ਸਵੇਰੇ ਹੋਏ ਭਿਆਨਕ ਸੜਕ ਹਾਦਸੇ 'ਚ 5 ਲੋਕਾਂ ਦੀ ਮੌਤ ਹੋ ਗਈ, ਜਦਕਿ ਇਕ 8 ਸਾਲਾ ਬੱਚਾ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ। ਇਹ ਮਾਮਲਾ ਨੈਸ਼ਨਲ ਹਾਈਵੇਅ 9 ਯਾਨੀ ਦਿੱਲੀ ਮੇਰਠ ਐਕਸਪ੍ਰੈਸਵੇਅ ਨਾਲ ਸਬੰਧਤ ਹੈ, ਜੋ ਗਾਜ਼ੀਆਬਾਦ ਦੇ ਵਿਜੇਨਗਰ ਖੇਤਰ ਦੇ ਨੇੜੇ ਤਿਗਰੀ ਗੋਲ ਚੱਕਰ ਨੇੜੇ ਹੈ। ਐਕਸਪ੍ਰੈੱਸ ਵੇਅ 'ਤੇ ਵਾਹਨ ਬਹੁਤ ਤੇਜ਼ ਰਫਤਾਰ 'ਚ ਸੀ।
ਦਿੱਲੀ ਮੇਰਠ ਐਕਸਪ੍ਰੈਸ ਵੇਅ 'ਤੇ ਭਿਆਨਕ ਸੜਕ ਹਾਦਸਾ, ਇੱਕੋ ਪਰਿਵਾਰ ਦੇ 6 ਲੋਕਾਂ ਦੀ ਮੌਤ, ਦੇਖੋ ਸੀਸੀਟੀਵੀ - Ghaziabad News
ਗਾਜ਼ੀਆਬਾਦ 'ਚ ਦਿੱਲੀ ਮੇਰਠ ਐਕਸਪ੍ਰੈਸਵੇਅ 'ਤੇ ਮੰਗਲਵਾਰ ਸਵੇਰੇ ਭਿਆਨਕ ਸੜਕ ਹਾਦਸਾ ਵਾਪਰਿਆ, ਜਿਸ 'ਚ 6 ਲੋਕਾਂ ਦੀ ਮੌਤ ਹੋ ਗਈ। ਗਲਤ ਸਾਈਡ 'ਚ ਬੱਸ ਚਲਾਉਣ ਕਾਰਨ ਬੱਸ ਅਤੇ ਟੀਯੂਵੀ ਗੱਡੀ ਵਿਚਾਲੇ ਆਹਮੋ-ਸਾਹਮਣੇ ਟੱਕਰ ਹੋ ਗਈ।
![ਦਿੱਲੀ ਮੇਰਠ ਐਕਸਪ੍ਰੈਸ ਵੇਅ 'ਤੇ ਭਿਆਨਕ ਸੜਕ ਹਾਦਸਾ, ਇੱਕੋ ਪਰਿਵਾਰ ਦੇ 6 ਲੋਕਾਂ ਦੀ ਮੌਤ, ਦੇਖੋ ਸੀਸੀਟੀਵੀ Horrific Road Accident, Ghaziabad accident](https://etvbharatimages.akamaized.net/etvbharat/prod-images/11-07-2023/1200-675-18967884-thumbnail-16x9-pop.jpg)
ਦਰਦਨਾਕ ਸੜਕ ਹਾਦਸਾ ਸੀਸੀਟੀਵੀ 'ਚ ਹੋਇਆ ਕੈਦ: ਇਹ ਮਾਮਲਾ ਨੈਸ਼ਨਲ ਹਾਈਵੇਅ 9 ਯਾਨੀ ਦਿੱਲੀ ਮੇਰਠ ਐਕਸਪ੍ਰੈਸਵੇਅ ਨਾਲ ਸਬੰਧਤ ਹੈ, ਜੋ ਗਾਜ਼ੀਆਬਾਦ ਦੇ ਵਿਜੇਨਗਰ ਖੇਤਰ ਦੇ ਨੇੜੇ ਤਿਗਰੀ ਗੋਲ ਚੱਕਰ ਨੇੜੇ ਹੈ। ਐਕਸਪ੍ਰੈੱਸ ਵੇਅ 'ਤੇ ਵਾਹਨ ਬਹੁਤ ਤੇਜ਼ ਰਫਤਾਰ 'ਤੇ ਹਨ। ਮੰਗਲਵਾਰ ਸਵੇਰੇ ਕਰੀਬ 6 ਵਜੇ ਇੱਥੇ ਇੱਕ ਬੱਸ ਅਤੇ ਇੱਕ ਟੀਯੂਵੀ ਵਾਹਨ ਦੀ ਟੱਕਰ ਹੋ ਗਈ। ਹਾਦਸਾਗ੍ਰਸਤ ਵਾਹਨਾਂ ਦੀ ਰਫ਼ਤਾਰ ਬਹੁਤ ਤੇਜ਼ ਸੀ। ਬੱਸ ਡਰਾਈਵਰ ਦਿੱਲੀ ਦੇ ਗਾਜ਼ੀਪੁਰ ਨੇੜੇ ਸੀਐਨਜੀ ਭਰਵਾਉਣ ਤੋਂ ਬਾਅਦ ਗ਼ਲਤ ਦਿਸ਼ਾ ਤੋਂ ਆ ਰਿਹਾ ਸੀ। ਉਸ ਨੇ ਸਾਹਮਣੇ ਤੋਂ ਆ ਰਹੀ ਟੀਯੂਵੀ ਗੱਡੀ ਨੂੰ ਟੱਕਰ ਮਾਰ ਦਿੱਤੀ। ਕਾਰ 'ਚ ਬੈਠੇ ਲੋਕ ਮੇਰਠ ਤੋਂ ਗੁੜਗਾਓਂ ਜਾ ਰਹੇ ਸਨ। ਕਾਰ 'ਚ 8 ਲੋਕ ਸਵਾਰ ਸਨ। ਹਾਦਸੇ ਦੀ ਸੂਚਨਾ ਮਿਲਣ 'ਤੇ ਪੁਲਿਸ ਮੌਕੇ 'ਤੇ ਪਹੁੰਚ ਗਈ ਅਤੇ ਜਾਂਚ 'ਚ ਜੁਟੀ ਹੋਈ ਹੈ। ਇਸ ਹਾਦਸੇ 'ਚ 6 ਲੋਕਾਂ ਦੀ ਮੌਤ ਹੋਣ ਦੀ ਖਬਰ ਹੈ, ਜਦਕਿ ਦੋ ਜ਼ਖਮੀ ਹੋ ਗਏ ਹਨ। ਮਰਨ ਵਾਲਿਆਂ ਵਿੱਚ ਦੋ ਬੱਚੇ ਵੀ ਸ਼ਾਮਲ ਹਨ।
ਸਕੂਲੀ ਬਸ ਨਾਲ ਹੋਇਆ ਹਾਦਸਾ: ਗੌਰਤਲਬ ਹੈ ਕਿ ਪੁਲਿਸ ਨੇ ਕਾਂਵੜੀਆਂ ਲਈ ਪੁਖ਼ਤਾ ਪ੍ਰਬੰਧ ਕੀਤੇ ਹੋਏ ਹਨ। ਉੱਥੇ ਹੀ ਕਈ ਥਾਵਾਂ ’ਤੇ ਟਰੈਫਿਕ ਨੂੰ ਵੀ ਡਾਇਵਰਟ ਕੀਤਾ ਜਾ ਰਿਹਾ ਹੈ। ਇਸ ਸਮੇਂ ਦਿੱਲੀ ਮੇਰਠ ਐਕਸਪ੍ਰੈਸ ਵੇਅ 'ਤੇ ਆਵਾਜਾਈ ਪਹਿਲਾਂ ਦੇ ਮੁਕਾਬਲੇ ਵਧ ਗਈ ਹੈ। ਇਸ ਦੌਰਾਨ ਅਜਿਹਾ ਹਾਦਸਾ ਟ੍ਰੈਫਿਕ ਵਿਵਸਥਾ ਲਈ ਮੁਸ਼ਕਿਲ ਸਾਬਤ ਹੋ ਸਕਦਾ ਹੈ। ਦੋਵੇਂ ਵਾਹਨਾਂ ਨੂੰ ਮੌਕੇ ਤੋਂ ਹਟਾਇਆ ਜਾ ਰਿਹਾ ਹੈ। ਜਾਣਕਾਰੀ ਮੁਤਾਬਕ ਬੱਸ ਡਰਾਈਵਰ ਗ਼ਲਤ ਦਿਸ਼ਾ 'ਚ ਗੱਡੀ ਚਲਾ ਰਿਹਾ ਸੀ, ਜਿਸ ਕਾਰਨ ਇਹ ਹਾਦਸਾ ਵਾਪਰਿਆ। ਪਰ, ਸਹੀ ਕਾਰਨਾਂ ਦੀ ਜਾਂਚ ਕੀਤੀ ਜਾਵੇਗੀ। ਮ੍ਰਿਤਕਾਂ ਦੀ ਪਛਾਣ ਕੀਤੀ ਜਾ ਰਹੀ ਹੈ। ਹਾਦਸਾਗ੍ਰਸਤ ਵਾਹਨ ਇੱਕ ਸਕੂਲੀ ਬੱਸ ਦੱਸੀ ਜਾ ਰਹੀ ਹੈ, ਜੋ ਕਿ ਖਾਲੀ ਜਾ ਰਹੀ ਸੀ।