ਕਰਨਾਟਕ/ਬੈਂਗਲੁਰੂ: ਅੱਜ ਕੱਲ ਸੜਕ ਹਾਦਸਿਆਂ ਦੀ ਘਟਨਾਵਾਂ ਬਹੁਤ ਹੀ ਜ਼ਿਆਦਾ ਵੱਧਦੀਆਂ ਜਾ ਰਹੀਆਂ ਹਨ। ਹੁਣ ਇਸ ਦਾ ਕਾਰਨ ਬੱਚਿਆਂ ਵਿੱਚ ਵੱਧਦਾ ਕਰੇਜ ਕਹਿਾ ਲਈਏ ਜਾਂ ਨਸ਼ਾ ਕਰਕੇ ਡਰਾਈਵਿੰਗ ਕਰਨਾ ਕਹਿ ਲਈਏ। ਅੱਜ ਕੱਲ੍ਹ ਹਰ ਇੱਕ ਗੱਡੀ ਚਲਾਉਣਾ ਹਰ ਇੱਕ ਸ਼ੌਂਕ ਬਣ ਗਿਆ ਹੈ ਅਤੇ ਗੱਡੀ ਚਲਾਉਣ ਵੇਲੇ ਵਰਤੀ ਗਈ ਅਣਗਹਿਲੀ ਨਾਲ ਰੋਜ਼ਾਨਾ ਪਤਾ ਨਹੀਂ ਕਿੰਨੇ ਹੀ ਲੋਕਾਂ ਦੀਆਂ ਜਾਨਾਂ ਜਾ ਰਹੀਆਂ ਹਨ। ਰੋਜਾਨਾ ਪਤਾ ਨਹੀਂ ਕਿੰਨੀਆਂ ਮਾਵਾਂ ਦੇ ਪੁੱਤ ਜਾ ਰਹੇ ਹਨ ਕਿਸੇ ਦੇ ਸਿਰ ਉੱਤੇ ਬਾਪ ਦਾ ਪਰਛਾਵਾਂ ਉੱਠ ਰਿਹਾ ਹੈ।
ਇਸੇ ਤਰ੍ਹਾਂ ਦਾ ਇੱਕ ਭਿਆਨਕ ਹਾਦਸਾ ਵਾਪਰਿਆ ਹੈ ਕਰਨਾਟਕ ਦੇ ਬੈਂਗਲੂਰੂ ਵਿੱਚ ਜਿੱਥੇ ਇੱਕ ਮਹਿਲਾ ਡਾਕਟਰ ਨੇ ਸਕੂਟੀ ਸਵਾਰ ਨੌਜਵਾਨ 'ਤੇ ਕਾਰ ਚੜ੍ਹਾ ਦਿੱਤੀ। ਨੌਜਵਾਨ ਪ੍ਰਭਾਕਰ ਗੰਭੀਰ ਜ਼ਖ਼ਮੀ ਹੋ ਗਿਆ। ਸ਼ਨੀਵਾਰ ਨੂੰ ਨਗਰਭਵੀ ਦੇ ਕੇਕੇ ਲੇਆਉਟ ਨੇੜੇ ਵਾਪਰੀ ਇਹ ਘਟਨਾ ਨੇੜੇ ਦੇ ਸੀਸੀਟੀਵੀ ਵਿੱਚ ਕੈਦ ਹੋ ਗਈ।