ਪੰਜਾਬ

punjab

ETV Bharat / bharat

ਅੱਜ ਦਾ ਰਾਸ਼ੀਫਲ: ਜਾਣੋਂ ਕਿਵੇਂ ਰਹੇਗਾ ਤੁਹਾਡਾ ਦਿਨ

ਕਿਵੇਂ ਦਾ ਰਹੇਗਾ ਤੁਹਾਡਾ ਅੱਜ ਦਾ ਪੂਰਾ ਦਿਨ? ਪੜਾਈ, ਪ੍ਰੇਮ, ਵਿਆਹ, ਵਪਾਰ ਵਰਗੇ ਮੋਰਚਿਆਂ ਉੱਤੇ ਕਿਵੇਂ ਰਹੇਗੀ ਗ੍ਰਹਿ ਦਸ਼ਾ? ਕੀ ਵਿਆਹਤਾ ਜੀਵਨ ਵਿੱਚ ਕਲੇਸ਼ ਤੋਂ ਮਿਲੇਗੀ ਨਿਜਾਤ? ਪੜਾਈ ਵਿੱਚ ਬੱਚਿਆ ਦਾ ਮਨ ਨਹੀਂ ਲੱਗ ਰਿਹਾ, ਕੀ ਕਰੋਂ ਉਪਾਅ? ਕੀ ਆਉਣ ਵਾਲੇ ਸਮੇਂ ਵਿੱਚ ਵਿਦੇਸ਼ ਯਾਤਰਾ ਕਰਨ ਦਾ ਮਿਲੇਗਾ ਮੌਕਾ? ਅਜਿਹੇ ਤਮਾਮ ਸਵਾਲਾਂ ਦੇ ਜਵਾਬ ਜਾਣਨ ਲਈ ਈਟੀਵੀ ਭਾਰਤ 'ਤੇ ਪੜ੍ਹੋ, ਅੱਜ ਦਾ ਰਾਸ਼ੀਫਲ

ਫ਼ੋਟੋ
ਫ਼ੋਟੋ

By

Published : Jun 14, 2021, 3:02 AM IST

Aries horoscope

ਫ਼ੋਟੋ

ਅੱਜ ਤੁਸੀਂ ਭਾਵੁਕ ਅਤੇ ਨਿਰਾਸ਼ ਮਹਿਸੂਸ ਕਰੋਗੇ। ਤੁਸੀਂ ਆਪਣੇ ਰਿਸ਼ਤੇ ਮਜ਼ਬੂਤ ਕਰਨ ਲਈ ਵਿਸ਼ੇਸ਼ ਕੋਸ਼ਿਸ਼ਾਂ ਕਰੋਗੇ। ਤੁਸੀਂ ਵਚਨਬੱਧਤਾ ਨੂੰ ਭਵਿੱਖ ਲਈ ਸੁਰੱਖਿਆ ਦੇ ਤੌਰ ਉੱਤੇ ਦੇਖਦੇ ਹੋ। ਇਸ ਦੇ ਨਤੀਜੇ ਵਜੋਂ, ਤੁਸੀਂ ਮਜ਼ਬੂਤ, ਲੰਬੇ ਸਮੇਂ ਤੱਕ ਚੱਲਣ ਵਾਲੇ ਸੰਬੰਧ ਵਿਕਸਿਤ ਕਰੋਗੇ।

Taurus Horoscope

ਫ਼ੋਟੋ

ਚੀਜ਼ਾਂ ਬਹੁਤ ਮੁਸ਼ਕਲ ਅਤੇ ਗੁੰਝਲਦਾਰ ਹੋਣਗੀਆਂ। ਅੱਜ ਅਸਫਲਤਾਵਾਂ ਅਤੇ ਚੁਣੌਤੀਆਂ ਲਈ ਤਿਆਰ ਰਹੋ। ਭਾਵੇਂ ਸਮੱਸਿਆ ਕਿੰਨੀ ਵੀ ਵੱਡੀ ਕਿਉਂ ਨਾ ਹੋਵੇ, ਤੁਹਾਡੀ ਸਮਰੱਥਾ, ਤੁਹਾਡੀ ਸਾਧਨ-ਸੰਪਨਤਾ ਨਾਲ ਤੁਸੀਂ ਇਸ ਨੂੰ ਸੁਲਝਾ ਲਓਗੇ। ਕੇਂਦਰਿਤ ਅਤੇ ਸੁਚੇਤ ਰਹਿਣ ਦੀ ਕੋਸ਼ਿਸ਼ ਕਰੋ। ਸਾਵਧਾਨ ਅਤੇ ਚੌਕਸ ਰਹੋ। ਸ਼ਾਂਤੀ ਅਤੇ ਸੂਝ ਨਾਲ ਪੇਸ਼ ਆਓ। ਤੁਹਾਨੂੰ ਸਿਰਫ਼ ਇਸ ਦੀ ਲੋੜ ਹੈ। ਕੋਈ ਸੰਕਟ ਜਾਂ ਦੁਵਿਧਾ ਤੁਹਾਨੂੰ ਰੋਕ ਨਹੀਂ ਸਕੇਗੀ। ਤੁਸੀਂ ਅਪਾਰ ਸਫਲਤਾ ਹਾਸਿਲ ਕਰੋਗੇ।

Gemini Horoscope

ਫ਼ੋਟੋ

ਤੁਸੀਂ ਅੱਜ ਬੀਤੇ ਸਮੇਂ ਦੀਆਂ ਯਾਦਾਂ ਵਿੱਚ ਖੋ ਜਾਓਗੇ। ਤੁਸੀਂ ਉਦਾਸੀਨ ਮੂਡ ਵਿੱਚ ਹੋਵੋਗੇ। ਬੌਧਿਕ ਕੰਮ ਤੁਹਾਨੂੰ ਆਕਰਸ਼ਿਤ ਕਰਨਗੇ। ਬੀਤੇ ਸਮੇਂ ਦੀ ਪਰਛਾਈ ਤੁਹਾਡੇ ਮੌਜੂਦਾ ਅਤੇ ਆਉਣ ਵਾਲੇ ਸਮੇਂ 'ਤੇ ਨਾ ਪੈਣ ਦਿਓ।

Cancer horoscope

ਫ਼ੋਟੋ

ਅੱਜ ਦੇ ਦਿਨ ਤੁਸੀਂ ਆਪਣੇ ਆਪ ਨੂੰ ਪ੍ਰਸੰਨਤਾ ਭਰੇ ਭਾਵਾਂ ਵਿੱਚ ਪਾਓਗੇ। ਕਿਉਂਕਿ ਤੁਸੀਂ ਖੁਸ਼ ਅਤੇ ਜੋਸ਼ ਵਿੱਚ ਮਹਿਸੂਸ ਕਰ ਰਹੇ ਹੋ, ਤੁਸੀਂ ਸਖ਼ਤ ਮਿਹਨਤ ਕਰਨ ਵਿੱਚ ਸੰਕੋਚ ਮਹਿਸੂਸ ਨਹੀਂ ਕਰੋਗੇ, ਭਾਵੇਂ ਇਹ ਕੁਝ ਬੇਮਤਲਬ ਦੀਆਂ ਗਤੀਵਿਧੀਆਂ ਜਾਂ ਕੰਮ ਵਿੱਚ ਕਿਉਂ ਨਾ ਹੋਵੇ। ਇਹ ਬਾਗਬਾਨੀ, ਖਾਣਾ ਪਕਾਉਣ, ਬੇਕਿੰਗ ਅਤੇ ਇੱਥੋਂ ਤੱਕ ਕਿ ਵਧੀਆ ਨਿੱਘੇ ਮੇਲ-ਮਿਲਾਪ ਜਿਹੀਆਂ ਗਤੀਵਿਧੀਆਂ ਲਈ ਉੱਤਮ ਦਿਨ ਹੈ। ਸ਼ਾਮ ਦੇ ਸਿਤਾਰੇ ਤੁਹਾਨੂੰ ਬਾਹਰ ਜਾਣ ਅਤੇ ਆਪਣੇ ਪਿਆਰੇ 'ਤੇ - ਭਾਵਨਾ, ਪੈਸੇ ਜਾਂ ਸਮਾਂ ਨਿਛਾਵਰ ਕਰਨ ਲਈ ਪ੍ਰੇਰਿਤ ਕਰ ਰਹੇ ਹਨ।

Leo Horoscope

ਫ਼ੋਟੋ

ਜੋ ਲੋਕ ਵਿਕਰੀਆਂ ਅਤੇ ਬਾਜ਼ਾਰੀਕਰਨ ਵਿਭਾਗਾਂ ਨਾਲ ਸੰਬੰਧ ਰੱਖਦੇ ਹਨ ਉਹ ਸੰਭਾਵਿਤ ਤੌਰ ਉੱਤੇ ਸਫਲ ਪੇਸ਼ਕਾਰੀਆਂ ਅਤੇ ਪ੍ਰਗਤੀਸ਼ੀਲ ਬੈਠਕਾਂ ਵਿੱਚ ਭਾਗ ਲੈ ਸਕਦੇ ਹਨ। ਇੱਕ ਜਾਂ ਦੋ ਬੈਠਕਾਂ ਵਿੱਚ ਦੇਰੀ ਹੋ ਸਕਦੀ ਹੈ। ਆਪਣੀਆਂ ਅੰਦਰੂਨੀ ਸਮਰੱਥਾਵਾਂ ਨੂੰ ਪਛਾਣੋ ਅਤੇ ਆਉਣ ਵਾਲੇ ਹਫਤੇ ਵਿੱਚ ਆਪਣੀ ਕੀਮਤ ਸਾਬਿਤ ਕਰੋ।

Virgo horoscope

ਫ਼ੋਟੋ

ਤੁਸੀਂ ਆਪਣੇ ਵਿਅਸਤ ਸਮੇਂ ਵਿੱਚੋਂ ਤਰੋਤਾਜ਼ਾ ਕਰਨ ਵਾਲੀ ਅਤੇ ਆਰਾਮਦਾਇਕ ਛੁੱਟੀ ਲੈ ਸਕਦੇ ਹੋ। ਆਉਣ ਵਾਲੀਆਂ ਲੜਾਈਆਂ ਲਈ ਆਪਣੇ ਆਪ ਨੂੰ ਤਿਆਰ ਕਰਨ ਲਈ ਇਹ ਬਹੁਤ ਲੁੜੀਂਦੀ ਬ੍ਰੇਕ ਹੈ। ਸਮਾਜਿਕ ਸਮਾਰੋਹ ਹੋਣਗੇ। ਤਿਆਰ ਰਹੋ। ਲੋਕਾਂ ਨਾਲ ਗੱਲ-ਬਾਤ ਕਰਨਾ ਲਾਭਦਾਇਕ ਸਾਬਿਤ ਹੋ ਸਕਦਾ ਹੈ।

Libra Horoscope

ਫ਼ੋਟੋ

ਤੁਸੀਂ ਸੰਭਾਵਿਤ ਤੌਰ ਉੱਤੇ ਆਪਣੀ ਨਿੱਜੀ ਜ਼ਿੰਦਗੀ ਵੱਲ ਜ਼ਿਆਦਾ ਧਿਆਨ ਦਿਓਗੇ। ਤੁਸੀਂ ਆਪਣੇ ਘਰ ਦੀ ਅੰਦਰੂਨੀ ਸਜਾਵਟ ਨੂੰ ਬਦਲਣਾ ਅਤੇ ਆਪਣੇ ਘਰ ਨੂੰ ਸਜਾਉਣ ਲਈ ਨਵੀਆਂ ਚੀਜ਼ਾਂ ਖਰੀਦਣਾ ਚਾਹ ਸਕਦੇ ਹੋ। ਅਜਿਹਾ ਦਿਖਾਈ ਦੇ ਰਿਹਾ ਹੈ ਕਿ ਅੱਜ ਤੁਸੀਂ ਆਪਣੇ ਪਰਿਵਾਰ ਨਾਲ ਥੋੜ੍ਹਾ ਸਮਾਂ ਬਿਤਾਓਗੇ।

Scorpio Horoscope

ਫ਼ੋਟੋ

ਤੰਦਰੁਸਤੀ ਹੀ ਦੌਲਤ ਹੈ। ਆਪਣੀ ਸਿਹਤ ਨੂੰ ਨਜ਼ਰਅੰਦਾਜ਼ ਕਰਨਾ ਯਕੀਨਨ ਤੁਹਾਡੇ ਰੁਟੀਨ ਵਿੱਚ ਰੁਕਾਵਟ ਬਣੇਗਾ। ਜੇ ਤੁਸੀਂ ਦੇਖਭਾਲ ਜਾਂ ਆਰਾਮ ਕਰਨਾ ਛੱਡ ਦਿੰਦੇ ਹੋ ਤਾਂ ਤੁਹਾਨੂੰ ਫ਼ਲੂ ਜਾਂ ਜ਼ੁਖਾਮ ਹੋ ਸਕਦਾ ਹੈ। ਅੱਗੇ ਤੰਦਰੁਸਤ ਜੀਵਨ ਜਿਓਣ ਲਈ ਆਪਣੇ ਸ਼ਡਿਊਲ ਵਿੱਚ ਕਸਰਤ ਅਤੇ ਖੁਰਾਕ ਸ਼ਾਮਲ ਕਰੋ।

Sagittarius Horoscope

ਫ਼ੋਟੋ

ਅੱਜ ਤੁਸੀਂ ਹਰ ਪਾਸੇ ਜਿੱਤ ਹਾਸਿਲ ਕਰੋਗੇ। ਸਫਲਤਾ ਹਾਸਿਲ ਕਰਨ ਲਈ ਕੋਈ ਵੀ ਚੁਣੌਤੀ ਲਓ। ਅੱਜ ਤੁਹਾਨੂੰ ਆਪਣੇ ਤੋਂ ਹੇਠ ਕੰਮ ਕਰਦੇ ਕਰਮਚਾਰੀਆਂ ਲਈ ਦਿਸ਼ਾ-ਨਿਰਦੇਸ਼ਕ ਬਣਨਾ ਚਾਹੀਦਾ ਹੈ ਕਿਉਂਕਿ ਉਹ ਤੁਹਾਡਾ ਮਾਰਗ-ਦਰਸ਼ਨ ਚਾਹੁਣਗੇ। ਤੁਹਾਡੀ ਅਗਵਾਈ ਉਹਨਾਂ ਨੂੰ ਪ੍ਰੇਰਿਤ ਕਰਦੀ ਹੈ ਅਤੇ ਇਹ ਤੁਹਾਨੂੰ ਦਿਨ ਦੇ ਅੰਤ 'ਤੇ ਖੁਸ਼ੀ ਦਿੰਦੀ ਹੈ।

Capricorn Horoscope

ਫ਼ੋਟੋ

ਭਾਵੁਕ ਹੋਣਾ ਨੁਕਸਾਨਦਾਇਕ ਸਾਬਿਤ ਹੋ ਸਕਦਾ ਹੈ। ਇਹ ਤੁਹਾਡੇ ਪੇਸ਼ੇਵਰ ਜਾਂ ਨਿੱਜੀ ਜੀਵਨ ਵਿੱਚ ਰੁਕਾਵਟ ਬਣ ਸਕਦਾ ਹੈ। ਤੁਹਾਡੇ ਆਲੇ-ਦੁਆਲੇ ਦੇ ਲੋਕ ਇਸ ਨੂੰ ਆਪਣੇ ਫਾਇਦੇ ਲਈ ਵਰਤ ਸਕਦੇ ਹਨ ਅਤੇ ਤੁਹਾਨੂੰ ਹੇਠਾਂ ਲੈ ਕੇ ਆਉਣ ਦੀ ਕੋਸ਼ਿਸ਼ ਕਰ ਸਕਦੇ ਹਨ। ਆਪਣੀਆਂ ਭਾਵਨਾਵਾਂ 'ਤੇ ਨਿਯੰਤਰਣ ਰੱਖਣਾ ਸਫਲਤਾ ਦੇ ਮੁਸ਼ਕਲ ਰਾਹ ਨੂੰ ਆਸਾਨ ਬਣਾ ਸਕਦਾ ਹੈ।

Aquarius Horoscope

ਫ਼ੋਟੋ

ਅੱਜ ਤੁਹਾਡੇ ਫੁਰਤੀਲੇ ਅਤੇ ਬਹੁਤ ਜੋਸ਼ ਵਿੱਚ ਹੋਣ ਕਾਰਨ ਤੁਹਾਡੇ ਵਿਰੋਧੀ ਤੁਹਾਡੇ ਤੋਂ ਹੈਰਾਨ ਹੋਣਗੇ। ਅੱਜ ਤੁਸੀਂ ਆਪਣੇ ਆਪ ਨੂੰ ਕੀਰਤੀਮਾਨ ਸਥਾਪਿਤ ਕਰਦੇ ਪਾ ਸਕਦੇ ਹੋ ਅਤੇ ਇਸ ਲਈ, ਸਾਰੀਆਂ ਰੁਕਾਵਟਾਂ ਗਾਇਬ ਹੁੰਦੀਆਂ ਦਿਖਾਈ ਦੇ ਰਹੀਆਂ ਹਨ। ਤੁਸੀਂ ਸਫਲਤਾ, ਰਹਿਮਦਿਲੀ ਅਤੇ ਸਖਤ-ਮਿਹਨਤ ਨਾਲ ਤੁਹਾਡੇ ਆਲੇ-ਦੁਆਲੇ ਦੇ ਲੋਕਾਂ ਦੇ ਦਿਲਾਂ 'ਤੇ ਰਾਜ ਕਰੋਗੇ।

Pisces Horoscope

ਫ਼ੋਟੋ

ਅੱਜ ਤੁਹਾਡਾ ਮਨ ਵਧੀਆ ਫੈਸਲੇ ਲੈਂਦਾ ਦਿਖਾਈ ਦੇ ਰਿਹਾ ਹੈ। ਅੱਜ ਤੁਸੀਂ ਸੰਭਾਵਿਤ ਤੌਰ ਉੱਤੇ ਖ਼ਾਸ ਕੰਮਾਂ ਵਿੱਚ ਸ਼ਾਮਿਲ ਹੋ ਸਕਦੇ ਹੋ ਅਤੇ ਤੁਹਾਡੇ ਸਾਰੇ ਸਵਾਲਾਂ ਦੇ ਜਵਾਬ ਲੱਭ ਸਕਦੇ ਹੋ। ਤੁਹਾਡਾ ਕਦੇ ਨਾ ਖਤਮ ਹੋਣ ਵਾਲਾ ਵਿਸ਼ਵਾਸ ਤੁਹਾਨੂੰ ਬਾਕੀ ਬਚੇ ਕੰਮ ਪੂਰੇ ਕਰਨ ਵੱਲ ਲੈ ਕੇ ਜਾਵੇਗਾ। ਤੁਹਾਡੀ ਕਿਸਮਤ ਤੁਹਾਨੂੰ ਸਫਲਤਾ ਵੱਲ ਲੈ ਕੇ ਜਾਵੇਗੀ। ਤੁਸੀਂ ਸੰਭਾਵਿਤ ਤੌਰ ਤੇ ਪੇਸ਼ੇਵਰ ਦੇ ਮੁਕਾਬਲੇ ਬੌਧਿਕ ਕੋਸ਼ਿਸ਼ਾਂ ਵੱਲ ਜ਼ਿਆਦਾ ਝੁਕ ਸਕਦੇ ਹੋ। ਇਹ ਧਿਆਨ ਰੱਖੋ ਕਿ ਤੁਸੀਂ ਕੋਈ ਜ਼ੁੰਮੇਵਾਰੀ ਨਿਭਾਉਣੀ ਨਾ ਛੱਡ ਦਿਓ।

ABOUT THE AUTHOR

...view details