ਤ੍ਰਿਪੂਰਾ : ਉਸ ਬੱਚੇ ਨੂੰ ਵੇਖੋ ਜੋ ਬੋਰਡ 'ਤੇ ਕੁੱਝ ਲਿੱਖਣ ਦੀ ਕੋਸ਼ਿਸ਼ ਕਰ ਰਿਹਾ ਹੈ। ਦੋ ਦਿਨ ਪਹਿਲਾਂ ਤੱਕ ਉਸ ਨੂੰ ਸਿੱਖਿਆ ਦੇ ਮਹੱਤਤਾ ਬਾਰੇ ਕੁੱਝ ਵੀ ਪਤਾ ਨਹੀਂ ਸੀ। ਉਸ ਨੂੰ ਇਹ ਤੱਕ ਨਹੀਂ ਪਤਾ ਸੀ ਕਿ ਪੈਂਸਿਲ ਕਿਵੇਂ ਫੜਨੀ ਹੈ।
ਅਨੋਖੀ ਕਲਾਸ, ਫਲਾਈਓਵਰ ਦੇ ਹੇਠ ਦਿੱਤੀ ਜਾ ਰਹੀ ਸਿੱਖਿਆ ਸਿੱਖਿਆ ਤੋਂ ਵਾਂਝੇ ਬੱਚਿਆਂ ਲਈ ਫਲਾਈਓਵਰ ਹੇਠ ਕਲਾਸ
ਤ੍ਰਿਪੂਰਾ ਦੀ ਰਾਜਧਾਨੀ ਅਗਰਲਤਾ 'ਚ ਗਲੀ ਦੇ ਬਹੁਤ ਸਾਰੇ ਬੱਚੇ ਅਜਿਹੇ ਹਨ, ਜੋ ਕਦੇ ਵੀ ਸਕੂਲ ਨਹੀਂ ਜਾ ਸਕੇ। ਇਨ੍ਹਾਂ ਚੋਂ ਜ਼ਿਆਦਾਤਰ ਬੱਚੇ ਬਾਲ ਮਜ਼ਦੂਰੀ ਕਰਦੇ ਹਨ। ਇਹ ਨਹੀਂ ਜਾਣਦੇ ਸਨ ਕਿ ਉਹ ਜੋ ਪੈਸਾ ਕਮਾਉਂਦੇ ਹਨ ਉਸ ਦੀ ਗਿਣਤੀ ਕਿਵੇਂ ਕੀਤੀ ਜਾਵੇ , ਪਰ ਹੁਣ ਹੋਰ ਨਹੀਂ। ਅਗਰਲਤਾ 'ਚ ਇਨ੍ਹਾਂ ਗਲੀ ਦੇ ਬੱਚਿਆਂ ਨੂੰ ਨਵੀਂ ਰਾਹ ਵਿਖਾਉਣ ਲਈ ਇੱਕ ਪਰਿਵਾਰ ਦੇ ਪੰਜ ਭੈਂਣ-ਭਰਾ ਅੱਗੇ ਆਓਏ ਹਨ। ਪੰਜੇਂ ਭੈਂਣ-ਭਰਾ ਨੇ 16 ਜੂਨ ਤੋਂ ਤ੍ਰਿਪੂਰਾ ਦੀ ਰਾਜਧਾਨੀ ਵਿੱਚ ਸੜਕਾਂ 'ਤੇ ਰਹਿਣ ਵਾਲੇ ਇਨ੍ਹਾਂ ਬੱਚਿਆਂ ਨੂੰ ਬੁਨਿਆਦੀ ਸਿੱਖਿਆ ਦੇਣਾ ਸ਼ੁਰੂ ਕੀਤਾ ਹੈ। ਉਨ੍ਹਾਂ ਨੇ ਸ਼ਹਿਰ ਦੇ ਬਟਾਲਾ ਇਲਾਕੇ ਵਿੱਚ ਇੱਕ ਫਲਾਈਓਵਰ ਹੇਠ ਇਨ੍ਹਾਂ ਬੱਚਿਆਂ ਨੂੰ ਸਿਖਿਆ ਦੇਣਾ ਸ਼ੁਰੂ ਕੀਤਾ ਹੈ।
ਨੌਜਵਾਨਾਂ ਨੇ ਕੀਤੀ ਸਿੱਖਿਆ ਦੇਣ ਦੀ ਪਹਿਲ
ਸੜਕ 'ਤੇ ਰਹਿਣ ਵਾਲੇ ਬੱਚਿਆਂ ਲਈ ਬੁਨਿਆਦੀ ਸਿੱਖਿਆ ਦੀ ਵਿਸਵਸਥਾ ਕੀਤੀ ਜਾਂਦੀ ਹੈ ਤਾਂ ਜੋ ਇਨ੍ਹਾਂ ਬੱਚਿਆਂ ਨੂੰ ਮੁੱਢਲੀ ਸਿੱਖਿਆ ਲਈ ਤਿਆਰ ਕੀਤਾ ਜਾ ਸਕੇ। ਹਾਲ ਹੀ ਵਿੱਚ ਮਾਸਟਰਜ਼ ਪੂਰੀ ਕਰਨ ਵਾਲੇ ਜਯੰਤ ਮਜ਼ੂਮਦਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਸੜਕ 'ਤੇ ਰਹਿਣ ਵਾਲੇ ਬੱਚਿਆਂ ਦੇ ਮਾਪਿਆਂ ਤੋਂ ਚੰਗਾ ਹੁੰਗਾਰਾ ਮਿਲਿਆ ਹੈ। ਸਾਰੇ ਆਪਣੇ ਬੱਚਿਆਂ ਨੂੰ ਮੁੱਢਲੀ ਸਿੱਖਿਆ ਲਈ ਭੇਜਣ ਵਿੱਚ ਸਹਿਯੋਗ ਕਰ ਰਹੇ ਹਨ।
ਪੁਲਿਸ ਕਰ ਰਹੀ ਨੌਜਵਾਨਾਂ ਦੀ ਮਦਦ
ਪੰਜੇਂ ਭੈਂਣ-ਭਰਾ ਸੜਕ 'ਤੇ ਰਹਿਣ ਵਾਲੇ ਬੱਚਿਆਂ ਨੂੰ ਉਤਸ਼ਾਹਤ ਕਰ ਰਹੇ ਹਨ ਤਾਂ ਜੋ ਉਹ ਅੱਗੇ ਚੰਗਾ ਜੀਵਨ ਜੀਓ ਸਕਣ। ਸਥਾਨਕ ਪੁਲਿਸ ਨੇ ਵੀ ਇਨ੍ਹਾਂ ਪੰਜਾਂ ਦੀ ਮਦਦ ਕਰ ਰਹੀ ਹੈ। ਕਦੇ-ਕਦੇ ਜਦੋਂ ਕੁੱਝ ਬੱਚਿਆਂ ਦੇ ਮਾਪੇ ਬੱਚਿਆਂ ਨੂੰ ਪੜ੍ਹਨ ਲਈ ਭੇਜਣ ਦਾ ਕਹਿਣ ਤੇ ਨਾਰਾਜ਼ ਹੋ ਜਾਂਦੇ ਹਨ ਤਾਂ ਅਜਿਹੇ ਹਾਲਾਤ ਵਿੱਚ ਪੁਲਿਸ ਉਨ੍ਹਾਂ ਦੀ ਮਦਦ ਕਰਦੀ ਹੈ।
ਅਗਰਲਤਾ ਦੇ ਪੰਜੋਂ ਨੌਜਵਾਨ ਵੱਖ-ਵੱਖ ਪਿਛੋਕੜ ਦੇ ਹਨ। ਇਨ੍ਹਾਂ ਚੋਂ ਕੁੱਝ ਨੇ ਆਪਣੀ ਮਾਸਟਰ ਡਿਗਰੀ ਪੂਰੀ ਕੀਤੀ ਹੈ, ਜਦੋਂ ਕਿ ਕੁੱਝ ਅਜੇ ਵੀ ਖੋਜ ਕਾਰਜਾਂ ਵਿੱਚ ਲੱਗੇ ਹੋਏ ਹਨ। ਪਰ ਕੁੱਝ ਵੀ ਹੋਵੇ ਉਹ ਆਪਣੀ ਸਿੱਖਿਆ ਨੂੰ ਸਹੀ ਦਿਸ਼ਾ ਵਿੱਚ ਵਰਤ ਰਹੇ ਹਨ। ਨਿਸ਼ਚਤ ਹੈ ਕਿ ਉਹ ਅਗਰਲਤਾ ਦੀ ਗਲੀ ਦੇ ਬੱਚਿਆਂ ਲਈ ਨਵੀਂ ਉਮੀਂਦ ਲੈ ਕੇ ਆਏ ਹਨ।
ਇਹ ਵੀ ਪੜ੍ਹੋ: 2 ਜੁਲਾਈ ਨੂੰ ਵਿਸ਼ਵ ਖੇਡ ਪੱਤਰਕਾਰ ਦਿਵਸ 2021 ਜਾਣੋ ਇਸ ਦਿਨ ਦੀ ਮਹੱਤਤਾ