ਪੰਜਾਬ

punjab

ETV Bharat / bharat

ਉਮੀਦ ਹੈ ਕਿ ਡੀਸੀਜੀਆਈ ਆਕਸਫੋਰਡ ਦੇ ਟੀਕੇ ਲਈ ਜਲਦ ਦੇਵੇਗਾ EUA: ਮਜੂਮਦਾਰ-ਸ਼ਾ - ਮਜੂਮਦਾਰ-ਸ਼ਾ

ਕਿਰਨ ਮਜੂਮਦਾਰ-ਸ਼ਾ ਨੇ ਉਮੀਦ ਜ਼ਾਹਰ ਕੀਤੀ ਹੈ ਕਿ ਬ੍ਰਿਟੇਨ ਦੀ ਮੈਡੀਕਲ ਅਤੇ ਸਿਹਤ ਸੰਭਾਲ ਉਤਪਾਦ ਰੈਗੂਲੇਟਰੀ ਏਜੰਸੀ (ਐਮਐਚਆਰਏ) ਤੋਂ ਪ੍ਰਵਾਨਗੀ ਦੇ ਤੁਰੰਤ ਬਾਅਦ ਹੀ ਆਕਸਫੋਰਡ ਦੀ ਐਸਟਰਾਜ਼ੇਨੇਕਾ ਕੋਵਿਡ -19 ਟੀਕੇ ਨੂੰ ਡੀਸੀਜੀਆਈ ਐਮਰਜੈਂਸੀ ਵਰਤੋਂ ਦੇ ਅਧਿਕਾਰ ਨੂੰ ਮਨਜ਼ੂਰੀ ਦੇਵੇਗਾ।

ਕਿਰਨ ਮਜੂਮਦਾਰ-ਸ਼ਾ
ਕਿਰਨ ਮਜੂਮਦਾਰ-ਸ਼ਾ

By

Published : Nov 24, 2020, 7:36 PM IST

ਨਵੀਂ ਦਿੱਲੀ: ਬਾਇਓਕੋਨ ਦੀ ਕਾਰਜਕਾਰੀ ਚੇਅਰਪਰਸਨ ਕਿਰਨ ਮਜੂਮਦਾਰ-ਸ਼ਾ ਨੇ ਉਮੀਦ ਜ਼ਾਹਰ ਕੀਤੀ ਹੈ ਕਿ ਬ੍ਰਿਟੇਨ ਦੀ ਮੈਡੀਕਲ ਅਤੇ ਸਿਹਤ ਸੰਭਾਲ ਉਤਪਾਦ ਰੈਗੂਲੇਟਰੀ ਏਜੰਸੀ (ਐਮਐਚਆਰਏ) ਤੋਂ ਪ੍ਰਵਾਨਗੀ ਦੇ ਤੁਰੰਤ ਬਾਅਦ ਹੀ ਆਕਸਫੋਰਡ ਦੀ ਐਸਟਰਾਜ਼ੇਨੇਕਾ ਕੋਵਿਡ -19 ਟੀਕੇ ਨੂੰ ਡੀਸੀਜੀਆਈ ਐਮਰਜੈਂਸੀ ਵਰਤੋਂ ਦੇ ਅਧਿਕਾਰ ਨੂੰ ਮਨਜ਼ੂਰੀ ਦੇਵੇਗਾ।

ਮਜੂਮਦਾਰ-ਸ਼ਾ ਨੇ ਮੰਗਲਵਾਰ ਨੂੰ ਟਵੀਟ ਕੀਤਾ, "ਅਦਰ ਪੂਨਾਵਾਲਾ ਨੇ ਆਕਸਫੋਰਡ ਦੇ ਟੀਕੇ 'ਤੇ ਕਿਹਾ, ਜਨਵਰੀ ਤੱਕ 10 ਕਰੋੜ ਖੁਰਾਕ - ਉਮੀਦ ਕੀਤੀ ਜਾਣੀ ਚਾਹੀਦੀ ਹੈ ਕਿ ਐਮਐਚਆਰਏ ਦੀ ਮਨਜ਼ੂਰੀ ਦੇ ਤੁਰੰਤ ਬਾਅਦ ਡੀਸੀਜੀਆਈ ਈਯੂਏ ਦੇਵੇਗਾ ਜਿਸ ਨਾਲ ਭਾਰਤ ਚ ਟੀਕਾਕਰਣ ਸ਼ੁਰੂ ਕੀਤਾ ਜਾ ਸਕੇਗਾ।

ਪੂਨਾਵਾਲਾ ਨੇ ਸੋਮਵਾਰ ਨੂੰ ਕਿਹਾ ਕਿ ਜਨਵਰੀ ਤੱਕ ਸੀਰਮ ਸੰਸਥਾ ਕੋਲ ਟੀਕੇ ਦੀ 10 ਕਰੋੜ ਖੁਰਾਕ ਹੋਵੇਗੀ। 40 ਕਰੋੜ ਖੁਰਾਕ ਉਸ ਕੋਲ ਪਹਿਲਾਂ ਤੋਂ ਹੈ।

ਸੀਰਮ ਭਾਰਤ ਚ ਆਕਸਫੋਰਡ ਯੂਨੀਵਰਸਿਟੀ-ਐਸਟਰਾਜ਼ੇਨੇਕਾ ਕੋਵਿਡ -19 ਟੀਕੇ ਦੇ ਉਮੀਦਵਾਰ ਦਾ ਪਰੀਖਣ ਕਰ ਰਹੀ ਹੈ।

ਐਸਟਰਾਜ਼ੇਨੇਕਾ ਨੇ ਕਿਹਾ ਹੈ ਕਿ ਉਹ 2021 ਵਿੱਚ ਇਸ ਟੀਕੇ ਦੀਆਂ ਤਿੰਨ ਅਰਬ ਖੁਰਾਕਾਂ ਦੀ ਨਿਰਮਾਣ ਸਮਰੱਥਾ ਵੱਲ ਵਧ ਰਹੀ ਹੈ।

ABOUT THE AUTHOR

...view details