ਕੋਲਾਰ/ਕਰਨਾਟਕ:ਜ਼ਿਲ੍ਹੇ ਵਿੱਚ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਬੰਗਾਰਾਪੇਟ ਤਾਲੁਕ 'ਚ ਮੰਗਲਵਾਰ ਨੂੰ ਆਨਰ ਕਿਲਿੰਗ ਦਾ ਮਾਮਲਾ ਦਰਜ ਕੀਤਾ ਗਿਆ ਸੀ। ਦੂਜੀ ਜਾਤੀ ਦੇ ਨੌਜਵਾਨ ਨਾਲ ਪਿਆਰ ਕਰਨ ਕਾਰਨ ਇੱਕ ਪਿਤਾ ਨੇ ਆਪਣੀ ਹੀ ਧੀ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ। ਇਸ ਘਟਨਾ ਤੋਂ ਦੁਖੀ ਹੋ ਕੇ ਲੜਕੀ ਦੇ ਪ੍ਰੇਮੀ ਨੇ ਖੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਛਾਣ ਬੰਗਾਰਾਪੇਟ ਤਾਲੁਕ ਦੇ ਕਾਮਸਮੁਦਰਾ ਹੋਬਲੀ ਦੇ ਬੋਦਾਗੁਰਕੀ ਪਿੰਡ ਦੀ ਕੀਰਤੀ (20) ਵਜੋਂ ਹੋਈ ਹੈ ਅਤੇ ਖੁਦਕੁਸ਼ੀ ਕਰਨ ਵਾਲੇ ਪ੍ਰੇਮੀ ਦੀ ਪਛਾਣ ਗੰਗਾਧਰ (24) ਵਜੋਂ ਹੋਈ ਹੈ।
Honor killing: ਪਿਤਾ ਨੇ ਕੀਤਾ ਧੀ ਦਾ ਕਤਲ, ਪ੍ਰੇਮਿਕਾ ਦੀ ਮੌਤ ਬਾਰੇ ਪਤਾ ਲੱਗਣ 'ਤੇ ਪ੍ਰੇਮੀ ਨੇ ਵੀ ਕੀਤੀ ਖੁਦਕੁਸ਼ੀ - ਪ੍ਰੇਮਿਕਾ ਦੀ ਮੌਤ
ਕਰਨਾਟਕ ਦੇ ਕੋਲਾਰ ਜ਼ਿਲ੍ਹੇ ਵਿੱਚ ਇੱਕ ਵਿਅਕਤੀ ਨੇ ਝੂਠੀ ਸ਼ਾਨ ਦੀ ਖਾਤਰ ਆਪਣੀ ਧੀ ਦਾ ਕਤਲ ਕਰ ਦਿੱਤਾ। ਬੇਟੀ ਆਪਣੀ ਪਸੰਦ ਦੇ ਲੜਕੇ ਨਾਲ ਵਿਆਹ ਕਰਨ 'ਤੇ ਅੜੀ ਹੋਈ ਸੀ। ਪ੍ਰੇਮਿਕਾ ਦੀ ਮੌਤ ਦੀ ਖ਼ਬਰ ਸੁਣ ਕੇ ਪ੍ਰੇਮੀ ਨੇ ਵੀ ਖੁਦਕੁਸ਼ੀ ਕਰ ਲਈ। ਪੁਲਿਸ ਨੇ ਮਾਮਲਾ ਦਰਜ ਕਰਕੇ ਮੁਲਜ਼ਮ ਪਿਤਾ ਨੂੰ ਗ੍ਰਿਫਤਾਰ ਕਰ ਲਿਆ ਹੈ।
ਜਾਤਿ ਬਣੀ ਵਿਆਹ 'ਚ ਰੋੜਾ:ਗੰਗਾਧਰ ਅਤੇ ਕੀਰਤੀ ਪਿਛਲੇ ਇੱਕ ਸਾਲ ਤੋਂ ਇੱਕ ਦੂਜੇ ਨਾਲ ਪ੍ਰੇਮ ਸਬੰਧ ਵਿੱਚ ਸਨ। ਇਸ ਸਬੰਧੀ ਗੰਗਾਧਰ ਨੇ ਕੀਰਤੀ ਦੇ ਪਿਤਾ ਕ੍ਰਿਸ਼ਨਾਮੂਰਤੀ ਨਾਲ ਆਪਣੇ ਪਿਆਰ ਬਾਰੇ ਦੱਸਿਆ ਸੀ। ਉਸ ਨੇ ਵਿਆਹ ਕਰਵਾਉਣ ਦੀ ਗੱਲ ਵੀ ਕਹੀ। ਪਰ, ਜਾਤਿ ਉਨ੍ਹਾਂ ਦੇ ਪਿਆਰ ਵਿੱਚ ਰੁਕਾਵਟ ਬਣ ਗਈ। ਪਤਾ ਲੱਗਾ ਹੈ ਕਿ ਕੀਰਤੀ ਦੇ ਪਿਤਾ ਦੋਵਾਂ ਦੇ ਵਿਆਹ ਲਈ ਤਿਆਰ ਨਹੀਂ ਸਨ। ਕੀਰਤੀ ਨੂੰ ਉਸ ਦੇ ਮਾਤਾ-ਪਿਤਾ ਨੇ ਕਈ ਵਾਰ ਗੰਗਾਧਰ ਨੂੰ ਭੁੱਲ ਜਾਣ ਦੀ ਸਲਾਹ ਦਿੱਤੀ ਸੀ। ਪਰ, ਕੀਰਤੀ ਨਹੀਂ ਮੰਨੀ।
ਕੀਰਤੀ ਅਪਣੀ ਜਿੱਦ 'ਤੇ ਅੜੀ ਰਹੀ:ਇਸ ਸਬੰਧ ਵਿੱਚ ਮੰਗਲਵਾਰ ਸਵੇਰੇ ਕੀਰਤੀ ਅਤੇ ਉਸ ਦੇ ਪਿਤਾ ਕ੍ਰਿਸ਼ਨਾਮੂਰਤੀ ਵਿਚਕਾਰ ਫਿਰ ਇਸੇ ਗੱਲਬਾਤ ਨੂੰ ਲੈ ਕੇ ਬਹਿਸ ਹੋਈ ਅਤੇ ਕੀਰਤੀ ਨੇ ਆਪਣੇ ਪਿਤਾ ਦੀ ਗੱਲ ਸੁਣਨ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਕ੍ਰਿਸ਼ਨਾਮੂਰਤੀ ਨੇ ਗੁੱਸੇ 'ਚ ਆ ਕੇ ਆਪਣੀ ਬੇਟੀ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ। ਕੀਰਤੀ ਦੀ ਮੌਤ ਬਾਰੇ ਪਤਾ ਲੱਗਣ ਤੋਂ ਬਾਅਦ ਉਸ ਦੇ ਪ੍ਰੇਮੀ ਗੰਗਾਧਰ ਨੇ ਖੁਦਕੁਸ਼ੀ ਕਰ ਲਈ। ਇਸ ਘਟਨਾ ਸਬੰਧੀ ਥਾਣਾ ਕਾਮਸਮੁਦਰਾ ਵਿੱਚ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਪੁਲਿਸ ਨੇ ਧੀ ਦਾ ਕਤਲ ਕਰਨ ਵਾਲੇ ਕ੍ਰਿਸ਼ਨਮੂਰਤੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।