ਦਿੱਲੀ:ਰਾਜਧਾਨੀ ਦਿੱਲੀ ਵਿੱਚ ਹੁਣ ਸ਼ਰਾਬ ਦੀ ਹੋਮ ਡਿਲਵਰੀ (Home delivery) ਮਨਜ਼ੂਰੀ ਦੇ ਦਿੱਤੀ ਗਈ ਹੈ। ਦਿੱਲੀ ਸਰਕਾਰ ਦੀ ਨਵੀਂ ਆਬਕਾਰੀ ਨੀਤੀ ਅਨੁਸਾਰ ਹੁਣ ਦਿੱਲੀ ਦੇ ਲੋਕ ਮੋਬਾਈਲ ਐਪ (Mobile app) ਜਾਂ ਵੈੱਬਸਾਈਟ (Website) ਰਾਹੀਂ ਘਰ ਬੈਠ ਕੇ ਸ਼ਰਾਬ ਮੰਗਵਾ ਸਕਦੇ ਹਨ। ਆਬਕਾਰੀ (ਸੋਧ) ਨਿਯਮ, 2021 ਦੇ ਅਨੁਸਾਰ, ਸਿਰਫ ਐੱਲ-13 ਲਾਇਸੈਂਸ ਰੱਖਣ ਵਾਲੇ ਸ਼ਰਾਬ ਦੇ ਠੇਕੇਦਾਰਾਂ ਨੂੰ ਲੋਕਾਂ ਦੇ ਘਰਾਂ ਵਿੱਚ ਸ਼ਰਾਬ ਪਹੁੰਚਾਉਣ ਦੀ ਆਗਿਆ ਹੋਵੇਗੀ।
ਐੱਲ-13 ਲਾਇਸੈਂਸ ਧਾਰਕ ਨੂੰ ਸਿਰਫ ਇਜਾਜ਼ਤ ਹੈ
ਇਸ ਬਾਰੇ ਗਜ਼ਟ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ। ਇਸ ਨੋਟੀਫਿਕੇਸ਼ਨ ਵਿਚ ਕਿਹਾ ਗਿਆ ਹੈ, ਕਿ ਸਿਰਫ ਐੱਲ-13 ਲਾਇਸੈਂਸ ਧਾਰਕ ਹੀ ਸ਼ਰਾਬ ਵਿਕਰੇਤਾ ਮੋਬਾਈਲ ਐਪ (Mobile app) ਜਾਂ ਆਨਲਾਈਨ (online) ਵੈੱਬ ਪੋਰਟਲ ਰਾਹੀਂ ਘਰਾਂ ਵਿੱਚ ਸ਼ਰਾਬ ਪਹੁੰਚਾ ਸਕਣਗੇ। ਕੋਰੋਨਾ ਦੇ ਸਮੇਂ ਹੁਣ ਸ਼ਰਾਬ ਦੀਆਂ ਦੁਕਾਨਾਂ ਦੇ ਬਾਹਰ ਖੜ੍ਹੇ ਹੋਣ ਦੀ ਸਮੱਸਿਆ ਅਤੇ ਭੀੜ ਦੀ ਸਥਿਤੀ ਤੋਂ ਛੁਟਕਾਰਾ ਮਿਲੇਗਾ।