ਨਵੀਂ ਦਿੱਲੀ: ਭਾਰਤ ਵਿੱਚ ਇੱਕ ਦਿਨ ਵਿੱਚ ਕੋਵਿਡ-19 ਦੇ 25,467 ਨਵੇਂ ਮਾਮਲੇ ਸਾਹਮਣੇ ਆਉਣ ਉਪਰੰਤ ਦੇਸ਼ ਵਿੱਚ ਕੋਰੋਨਾ ਗ੍ਰਸਤ ਲੋਕਾਂ ਦੀ ਗਿਣਤੀ ਵਧ ਕੇ 3,24,74,773 ਹੋ ਗਈ। ਦੂਜੇ ਪਾਸੇ ਇਲਾਜ ਅਧੀਨ ਮਰੀਜਾਂ ਦੀ ਗਿਣਤੀ ਘਟ ਕੇ 3,17,20,112 ਹੋ ਗਈ ਹੈ, ਜਿਹੜੀ ਕਿ ਕੁਲ ਮਾਮਲਿਆਂ ਦਾ 0.98 ਫੀਸਦ ਹੈ। ਲਗਭਗ 156 ਦਿਨਾਂ ਬਾਅਦ ਇਲਾਜ ਅਧੀਨ ਮਰੀਜਾਂ ਦੀ ਗਿਣਤੀ ਸਭ ਨਾਲੋਂ ਘੱਟ ਦਰਜ ਕੀਤੀ ਗਈ ਹੈ।
354 ਹੋਰ ਚੜ੍ਹੇ ਕੋਰੋਨਾ ਦੀ ਭੇਂਟ
ਦਰੀ ਸਿਹਤ ਮੰਤਰਾਲੇ ਵੱਲੋਂ ਮੰਗਲਵਾਰ ਨੂੰ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ, ਦੇਸ਼ ਵਿੱਚ 354 ਹੋਰ ਕੋਰੋਨਾ ਮਰੀਜਾਂ ਦੀ ਮੌਤ ਹੋ ਗਈ ਹੈ, ਜਿਸ ਨਾਲ ਮ੍ਰਿਤਕਾਂ ਦੀ ਗਿਣਤੀ ਵਧ ਕੇ 4,35,110 ਹੋ ਗਈ। ਪਿਛਲੇ 24 ਘੰਟਿਆਂ ਵਿੱਚ ਇਲਾਜ ਅਧੀਨ ਮਰੀਜਾਂ ਦੀ ਗਿਣਤੀ 39,486 ਦਰਜ ਕੀਤੀ ਗਈ ਹੈ। ਮਰੀਜਾਂ ਦੇ ਠੀਕ ਹੋਣ ਦੀ ਕੌਮੀ ਦਰ 97.68 ਫੀਸਦੀ ਹੈ। ਦੇਸ਼ ਵਿੱਚ ਅਜੇ ਤੱਕ ਕੁਲ 50,93,91,792 ਨਮੂਨਿਆਂ ਦੀ ਕੋਵਿਡ-19 ਸਬੰਧੀ ਜਾਂਚ ਕੀਤੀ ਗਈ ਹੈ, ਜਿਸ ਵਿੱਚੋਂ 16,47,526 ਨਮੂਨਿਆਂ ਦੀ ਜਾਂਚ ਸੋਮਵਾਰ ਨੂੰ ਕੀਤੀ ਗਈ ਸੀ।
ਰੋਜਾਨਾ ਫੈਲਾਅ ਹੈ 1.55 ਫੀਸਦ