ਪਟਨਾ—ਬਿਹਾਰ ਦੇ ਅੱਧੀ ਦਰਜਨ ਜ਼ਿਲਿਆਂ 'ਚ ਕਾਨੂੰਨ ਵਿਵਸਥਾ ਵਿਗੜਦੀ ਜਾ ਰਹੀ ਹੈ, ਜਦਕਿ ਸਾਸਾਰਾਮ ਅਤੇ ਨਾਲੰਦਾ 'ਚ ਸਥਿਤੀ ਬੇਕਾਬੂ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਹਰਕਤ 'ਚ ਨਜ਼ਰ ਆ ਰਹੇ ਹਨ। ਗ੍ਰਹਿ ਮੰਤਰੀ ਨੇ ਬਿਹਾਰ ਦੇ ਰਾਜਪਾਲ ਰਾਜੇਂਦਰ ਵਿਸ਼ਵਨਾਥ ਅਰਲੇਕਰ ਨਾਲ ਗੱਲਬਾਤ ਕਰਕੇ ਸਥਿਤੀ ਦੀ ਜਾਣਕਾਰੀ ਲਈ। ਅਮਿਤ ਸ਼ਾਹ ਨੇ ਰਾਜਪਾਲ ਨੂੰ ਕਿਹਾ ਹੈ ਕਿ ਜਿਨ੍ਹਾਂ ਜ਼ਿਲ੍ਹਿਆਂ ਵਿੱਚ ਸਥਿਤੀ ਵਿਗੜ ਰਹੀ ਹੈ, ਉੱਥੇ ਵਾਧੂ ਪੁਲਿਸ ਬਲ ਤਾਇਨਾਤ ਕੀਤੇ ਜਾਣ ਅਤੇ ਰਾਜਪਾਲ ਖੁਦ ਸਥਿਤੀ 'ਤੇ ਨਜ਼ਰ ਰੱਖਣ। ਗ੍ਰਹਿ ਮੰਤਰੀ ਨੇ ਰਾਜਪਾਲ ਨੂੰ ਨਿਗਰਾਨੀ ਲਈ ਵੀ ਕਿਹਾ ਹੈ।
2 ਦਿਨਾਂ ਦੌਰੇ 'ਤੇ ਅਮਿਤ ਸ਼ਾਹ:-ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ 2 ਦਿਨਾਂ ਲਈ ਬਿਹਾਰ ਦੌਰੇ 'ਤੇ ਹਨ। ਅਮਿਤ ਸ਼ਾਹ ਦੇ ਦੌਰੇ ਨੂੰ ਲੈ ਕੇ ਸਿਆਸਤ ਸ਼ੁਰੂ ਹੋ ਗਈ ਹੈ। ਸਾਸਾਰਾਮ ਵਿੱਚ ਸਮਰਾਟ ਅਸ਼ੋਕ ਦੇ ਜਨਮ ਦਿਨ ਮੌਕੇ ਪ੍ਰੋਗਰਾਮ ਕਰਵਾਇਆ ਜਾਣਾ ਸੀ ਪਰ ਫਿਰਕੂ ਤਣਾਅ ਕਾਰਨ ਪ੍ਰੋਗਰਾਮ ਰੱਦ ਕਰਨਾ ਪਿਆ। ਅਮਿਤ ਸ਼ਾਹ ਦਾ ਸਾਸਾਰਾਮ ਦੌਰਾ ਪੁਖਤਾ ਸੁਰੱਖਿਆ ਨਾ ਹੋਣ ਕਾਰਨ ਰੱਦ ਕਰ ਦਿੱਤਾ ਗਿਆ ਸੀ। ਇਸ ਦੇ ਨਾਲ ਹੀ SSB ਵਿੱਚ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਪ੍ਰੋਗਰਾਮ ਵੀ ਮੁਲਤਵੀ ਕਰ ਦਿੱਤਾ ਗਿਆ ਹੈ।