ਚੰਡੀਗੜ੍ਹ:ਸਿੱਖਾਂ ਵਲੋਂ ਮੁੱਢ ਤੋਂ ਹਰ ਜ਼ੁਲਮ ਦਾ ਡੱਟ ਕੇ ਸਾਹਮਣਾ ਕੀਤਾ ਗਿਆ ਹੈ। ਸਿੱਖ ਪੰਥ ਦੇ ਮਹਾਨ ਯੋਧਿਆਂ ਬਾਬਾ ਬਘੇਲ ਸਿੰਘ, ਜੱਸਾ ਸਿੰਘ ਰਾਮਗੜ੍ਹੀਆ ਅਤੇ ਜੱਸਾ ਸਿੰਘ ਆਹਲੂਵਾਲੀਆ ਵੱਲੋਂ 1783 ਵਿੱਚ ਲਾਲ ਕਿਲ੍ਹੇ ’ਤੇ ਕੇਸਰੀ ਨਿਸ਼ਾਨ ਝੁਲਾ ਕੇ ਮੁਗਲ ਰਾਜ ਦਾ ਤਖ਼ਤਾ ਪਲਟਿਆ ਸੀ। ਇਤਿਹਾਸ ਦੇ ਮਾਹਿਰਾਂ ਅਨੁਸਾਰ ਉਸ ਸਮੇਂ ਬਾਬਾ ਬਘੇਲ ਸਿੰਘ ਦੀ ਫ਼ੌਜ ਵਿਚ 12 ਹਜ਼ਾਰ ਤੋਂ ਵੱਧ ਘੋੜਸਵਾਰ ਫ਼ੌਜੀ ਸ਼ਾਮਲ ਸਨ।
ਇਤਿਹਾਸ
ਦਿੱਲੀ ਦੇ ਆਲੇ-ਦੁਆਲੇ ਦੇ ਇਲਾਕੇ ਨੂੰ ਜਿੱਤਣ ਤੋਂ ਬਾਅਦ, ਸਿੱਖ ਯੋਧਾ ਬਾਬਾ ਬਘੇਲ ਸਿੰਘ ਆਪਣੀ ਫੌਜ ਨਾਲ ਜਨਵਰੀ, 1774 ਵਿਚ ਦਿੱਲੀ ਪਹੁੰਚੇ ਅਤੇ ਸ਼ਾਹਦਰਾ, ਪਹਾੜਗੰਜ ਅਤੇ ਜੈ ਸਿੰਘਪੁਰਾ 'ਤੇ ਕਬਜ਼ਾ ਕਰ ਲਿਆ। 1783 ਦੇ ਸ਼ੁਰੂ ਵਿਚ ਸਿੱਖਾਂ ਨੇ ਲਾਲ ਕਿਲ੍ਹੇ 'ਤੇ ਕਬਜ਼ਾ ਕਰਨ ਦੀ ਰਣਨੀਤੀ ਬਣਾਈ ਸੀ।
ਇਸ ਨੂੰ ਲਾਗੂ ਅਮਲ ਵਿੱਚ ਲਿਆਉਣ ਲਈ ਲਈ ਬਘੇਲ ਸਿੰਘ ਅਤੇ ਜੱਸਾ ਸਿੰਘ ਆਹਲੂਵਾਲੀਆ ਨੇ 60 ਹਜ਼ਾਰ ਫੌਜੀਆਂ ਨਾਲ ਗਾਜ਼ੀਆਬਾਦ ਵਿੱਚ ਮੀਟਿੰਗ ਕੀਤੀ। ਉਸੇ ਸਾਲ 8 ਅਤੇ 9 ਮਾਰਚ ਨੂੰ ਉਸਦੀ ਫੌਜ ਨੇ ਮਲਕਾਗੰਜ, ਅਜਮੇਰੀ ਗੇਟ ਸਮੇਤ ਦਿੱਲੀ ਦੇ ਕਈ ਇਲਾਕਿਆਂ 'ਤੇ ਕਬਜ਼ਾ ਕਰ ਲਿਆ।
ਜੱਸਾ ਸਿੰਘ ਰਾਮਗੜ੍ਹਾ ਵੀ ਆਪਣੇ ਦਸ ਹਜ਼ਾਰ ਸਿਪਾਹੀਆਂ ਨਾਲ ਇਸ ਮੁਹਿੰਮ ਵਿੱਚ ਸ਼ਾਮਲ ਹੋ ਗਿਆ ਅਤੇ ਲਾਲ ਕਿਲ੍ਹਾ ਫਤਿਹ ਕਰਨ ਲਈ ਅੱਗੇ ਵਧਿਆ। 11 ਮਾਰਚ ਨੂੰ ਸਿੱਖ ਸਿਪਾਹੀਆਂ ਨੇ ਲਾਲ ਕਿਲ੍ਹੇ 'ਤੇ ਹਮਲਾ ਕੀਤਾ, ਉਥੇ ਨਿਸ਼ਾਨ ਸਾਹਿਬ ਚੜ੍ਹਾਇਆ ਅਤੇ ਦੀਵਾਨ-ਏ-ਆਮ 'ਤੇ ਕਬਜ਼ਾ ਕਰ ਲਿਆ।
ਇਸ ਦਿਵਸ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਵਲੋਂ ਟਵਿੱਟਰ ਉੱਤੇ ਵਧਾਈ ਦਿੱਤੀ ਗਈ। ਉਨ੍ਹਾਂ ਲਿਖਿਆ ਕਿ, "ਅਣਖੀਲੇ ਸਿੱਖ ਸੂਰਬੀਰ ਬਾਬਾ ਬਘੇਲ ਸਿੰਘ, ਬਾਬਾ ਜੱਸਾ ਸਿੰਘ ਰਾਮਗੜ੍ਹੀਆ ਤੇ ਬਾਬਾ ਜੱਸਾ ਸਿੰਘ ਆਹਲੂਵਾਲੀਆ ਅਤੇ ਹਜ਼ਾਰਾਂ ਹੋਰ ਸਿੰਘਾਂ ਦੀ ਬਹਾਦਰੀ ਦੀ ਦਾਸਤਾਨ ਬਿਆਨਦਾ ਹੈ 'ਦਿੱਲੀ ਫ਼ਤਹਿ ਦਿਵਸ'। 1783 'ਚ ਮੁਗ਼ਲਾਂ ਨੂੰ ਕਰਾਰੀ ਹਾਰ ਦੇ ਕੇ ਦਿੱਲੀ ਦੇ ਲਾਲ ਕਿਲੇ 'ਤੇ ਨਿਸ਼ਾਨ ਸਾਹਿਬ ਝੁਲਾਉਣ ਵਾਲੇ ਦ੍ਰਿੜ ਸਿੱਖ ਯੋਧਿਆਂ ਨੂੰ ਸਲਾਮ।"
ਇਹ ਵੀ ਪੜ੍ਹੋ: ਭਗਵੰਤ ਮਾਨ ਨੇ ਲੋਕ ਸਭਾ ਸੀਟ ਤੋਂ ਦਿੱਤਾ ਅਸਤੀਫਾ, ਜ਼ਿਮਨੀ ਚੋਣਾਂ ਦੀਆਂ ਤਿਆਰੀਆਂ ਸ਼ੁਰੂ