ਗੁਹਾਟੀ: ਆਲ ਇੰਡੀਆ ਡੈਮੋਕ੍ਰੇਟਿਕ ਫਰੰਟ (ਏ.ਆਈ.ਯੂ.ਡੀ.ਐੱਫ.) ਦੇ ਮੁਖੀ ਬਦਰੂਦੀਨ ਅਜਮਲ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਮੁਸਲਿਮ ਮਰਦ 21 ਸਾਲ ਦੀ ਉਮਰ 'ਚ ਵਿਆਹ ਕਰਵਾ ਲੈਂਦੇ ਹਨ। ਜਦਕਿ ਹਿੰਦੂ ਮਰਦ 40 ਸਾਲ ਦੀ ਉਮਰ ਤੱਕ ਅਣਵਿਆਹੇ ਰਹਿੰਦੇ ਹਨ ਤਾਂ ਜੋ ਘੱਟੋ-ਘੱਟ ਤਿੰਨ ਔਰਤਾਂ ਨਾਲ ਨਾਜਾਇਜ਼ ਸਬੰਧ ਬਣਾਏ ਜਾ ਸਕਣ।
ਉਨ੍ਹਾਂ ਕਿਹਾ ਕਿ ਇਹੀ ਕਾਰਨ ਹੈ ਕਿ ਅੱਜਕਲ ਹਿੰਦੂਆਂ ਦੇ ਬੱਚੇ ਘੱਟ ਹਨ। ਉਨ੍ਹਾਂ ਕਿਹਾ, ਹਿੰਦੂ 40 ਸਾਲ ਦੀ ਉਮਰ ਤੋਂ ਬਾਅਦ ਵਿਆਹ ਕਰਦੇ ਹਨ। ਜੇ ਉਹ ਇੰਨੀ ਦੇਰ ਨਾਲ ਵਿਆਹ ਕਰਦਾ ਹੈ ਤਾਂ ਉਸ ਦੇ ਬੱਚੇ ਕਿਵੇਂ ਹੋ ਸਕਦੇ ਹਨ?
ਉਨ੍ਹਾਂ ਕਿਹਾ ਕਿ ਜਦੋਂ ਤੁਸੀਂ ਸਿਰਫ਼ ਉਪਜਾਊ ਜ਼ਮੀਨ 'ਤੇ ਹੀ ਬਿਜਾਈ ਕਰਦੇ ਹੋ ਤਾਂ ਚੰਗੇ ਨਤੀਜੇ ਦੀ ਆਸ ਰੱਖੀ ਜਾ ਸਕਦੀ ਹੈ। ਅਜਮਲ ਨੇ ਹਿੰਦੂਆਂ ਨੂੰ ਉਸੇ ਫਾਰਮੂਲੇ ਦੀ ਪਾਲਣਾ ਕਰਨ ਦੀ ਸਲਾਹ ਦਿੱਤੀ ਜਿਸ ਤਰ੍ਹਾਂ ਮੁਸਲਮਾਨਾਂ ਨੂੰ ਸਹੀ ਉਮਰ 'ਚ ਵਿਆਹ ਕਰਵਾਉਣਾ ਚਾਹੀਦਾ ਹੈ।
ਇਹ ਵੀ ਪੜ੍ਹੋ:ਸਕੂਲ ਬੱਸ ਨਾਲ ਵਾਪਰਿਆਂ ਦਰਦਨਾਕ ਹਾਦਸਾ, ਬੱਸ ਦੇ ਡਰਾਈਵਰ ਸਣੇ ਦੋ ਬੱਚਿਆਂ ਦੀ ਮੌਤ
ਉਨ੍ਹਾਂ ਕਿਹਾ ਕਿ ਜੇਕਰ ਹਿੰਦੂ ਕੁੜੀਆਂ 18-20 ਸਾਲ ਦੀ ਉਮਰ ਵਿੱਚ ਮਰਦਾਂ ਨਾਲ ਵਿਆਹ ਕਰ ਲੈਣ ਤਾਂ ਉਨ੍ਹਾਂ ਦੇ ਚੰਗੇ ਬੱਚੇ ਪੈਦਾ ਹੋ ਸਕਦੇ ਹਨ। AIUDF ਮੁਖੀ ਦੀ ਟਿੱਪਣੀ ਦੀ ਪਹਿਲਾਂ ਹੀ ਵਿਆਪਕ ਆਲੋਚਨਾ ਹੋ ਚੁੱਕੀ ਹੈ। (ਆਈਏਐਨਐਸ)