ਪੰਜਾਬ

punjab

ETV Bharat / bharat

ਹੇਮੰਤ ਬਿਸਵਾ ਸਰਮਾ ਬਣੇ ਅਸਾਮ ਦੇ 15ਵੇਂ ਮੁੱਖ ਮੰਤਰੀ, 12 ਮੰਤਰੀਆਂ ਨੇ ਚੁੱਕੀ ਸਹੁੰ - himanta biswa sarma

ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਨੇਤਾ ਹੇਮੰਤ ਬਿਸਵਾ ਸਰਮਾ ਨੇ ਅੱਜ ਅਸਾਮ ਦੇ 15ਵੇਂ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਸ਼੍ਰੀਮੰਤਾ ਸੰਕਰਦੇਵ ਕਲਾਕਸ਼ੇਤਰ ਵਿਖੇ ਆਯੋਜਿਤ ਸਹੁੰ ਚੁੱਕ ਸਮਾਗਮ ਵਿੱਚ ਅਸਾਮ ਦੇ ਰਾਜਪਾਲ ਜਗਦੀਸ਼ ਮੁਖੀ ਨੇ ਉਨ੍ਹਾਂ ਨੂੰ ਮੁੱਖ ਮੰਤਰੀ ਦੀ ਸਹੁੰ ਚੁਕਾਈ।

ਫ਼ੋਟੋ
ਫ਼ੋਟੋ

By

Published : May 10, 2021, 2:12 PM IST

ਗੁਹਾਟੀ: ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਨੇਤਾ ਹੇਮੰਤ ਬਿਸਵਾ ਸਰਮਾ ਨੇ ਅੱਜ ਅਸਾਮ ਦੇ 15ਵੇਂ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਸ਼੍ਰੀਮੰਤਾ ਸੰਕਰਦੇਵ ਕਲਾਕਸ਼ੇਤਰ ਵਿਖੇ ਆਯੋਜਿਤ ਸਹੁੰ ਚੁੱਕ ਸਮਾਗਮ ਵਿੱਚ ਅਸਾਮ ਦੇ ਰਾਜਪਾਲ ਜਗਦੀਸ਼ ਮੁਖੀ ਨੇ ਉਨ੍ਹਾਂ ਨੂੰ ਮੁੱਖ ਮੰਤਰੀ ਦੀ ਸਹੁੰ ਚੁਕਾਈ।

ਸਰਮਾ ਦੇ ਨਾਲ, 12 ਵਿਧਾਇਕਾਂ ਨੂੰ ਵੀ ਮੰਤਰੀ ਅਹੁੱਦੇ ਅਤੇ ਗੁਪਤਤਾ ਵਜੋਂ ਸਹੁੰ ਵੀ ਚੁਕਾਈ। ਜਿਸ ਵਿੱਚ ਨੌ ਭਾਜਪਾ ਕੋਟੇ ਤੋਂ ਹਨ, ਜਦੋਂ ਕਿ ਅਸਾਮ ਗਣ ਪ੍ਰੀਸ਼ਦ (ਏਜੀਪੀ) ਦੇ ਦੋ ਅਤੇ ਯੂਨਾਈਟਿਡ ਪੀਪਲਜ਼ ਲਿਬਰਲ ਪਾਰਟੀ (ਯੂਪੀਪੀਐਲ) ਦੇ ਇੱਕ ਵਿਧਾਇਕ ਨੇ ਮੰਤਰ ਅਹੁਦੇ ਦੀ ਸਹੁੰ ਚੁੱਕੀ।

ਮੰਤਰੀ ਅਹੁਦੇ ਦੀ ਸਹੁੰ ਚੁੱਕਣ ਵਾਲਿਆਂ ਵਿੱਚ ਅਤੁਲ ਬੋਰਾ, ਕੇਸ਼ਬ ਮਹੰਤ, ਅਤੰਜਾ ਨਿਓਗ, ਰਣਜੀਤ ਕੁਮਾਰ ਦਾਸ, ਸਥਾਨ ਮੋਹਨ, ਪਿਯੂਸ਼ ਹਜ਼ਾਰਿਕਾ, ਕੌਸ਼ਿਕ ਰੇ, ਹਿਤੇਂਦਰਨਾਥ ਗੋਸਵਾਮੀ, ਵਿਸ਼ਵਵਿਤ ਦੈਮਰੀ, ਚੰਦਰਮੋਹਨ ਪਟੇਰੀ, ਸੰਜੇ ਕਿਸਨ ਅਤੇ ਗੋਬਿੰਦਾ ਬਾਸੁਮਾਰੀ ਸ਼ਾਮਲ ਹਨ।

ਦਸ ਦੇਈਏ ਕਿ ਭਾਜਪਾ ਵਿਧਾਇਕ ਦਲ ਦੇ ਨੇਤਾ ਚੁਣੇ ਜਾਣ ਤੋਂ ਬਾਅਦ ਹੇਮੰਤ ਬਿਸਵਾ ਸਰਮਾ ਨੇ ਐਤਵਾਰ ਨੂੰ ਰਾਜ ਭਵਨ ਵਿਖੇ ਰਾਜਪਾਲ ਜਗਦੀਸ਼ ਮੁਖੀ ਨਾਲ ਮੁਲਾਕਾਤ ਕਰਕੇ ਸਰਕਾਰ ਬਣਾਉਣ ਦੇ ਦਾਅਵੇ ਦੀ ਦਾਅਵੇਦਾਰੀ ਕੀਤੀ ਸੀ। ਰਾਜਪਾਲ ਨੇ ਦਾਅਵਾ ਸਵੀਕਾਰ ਕਰਦੇ ਹੋਏ ਸਰਮਾ ਨੂੰ ਸਰਕਾਰ ਬਣਾਉਣ ਦਾ ਸੱਦਾ ਦਿੱਤਾ।

ਵਿਧਾਇਕ ਦਲ ਦਾ ਨੇਤਾ ਦੇ ਰੂਪ ਵਿੱਚ ਸਰਮਾ ਦਾ ਨਾਮ ਪੇਸ਼ ਕਰਨ ਵਾਲੇ ਸੋਨੋਵਾਲ ਨੇ ਕਿਹਾ ਕਿ, "ਉੱਤਰ-ਪੂਰਬੀ ਲੋਕਤੰਤਰੀ ਗਠਜੋੜ (ਨੇਡਾ) ਦੇ ਕਨਵੀਨਰ ਸਰਮਾ ਮੇਰੇ ਲਈ ਛੋਟੇ ਭਰਾ ਵਰਗਾ ਹੈ।" ਮੈਂ ਉਨ੍ਹਾਂ ਨੂੰ ਇਸ ਨਵੀਂ ਯਾਤਰਾ ਲਈ ਸ਼ੁੱਭਕਾਮਨਾਵਾਂ ਦਿੰਦੀ ਹਾਂ।

ABOUT THE AUTHOR

...view details