ਸ਼ਿਮਲਾ/ਹਿਮਾਚਲ ਪ੍ਰਦੇਸ਼ : ਚੋਣਾਂ ਜਿੱਤਣ ਦੇ ਇੱਕ ਮਹੀਨੇ ਤੋਂ ਬਾਅਦ ਹਿਮਾਚਲ ਕੈਬਨਿਟ ਦਾ ਗਠਨ ਹੋ ਗਿਆ ਹੈ। ਅੱਜ ਸਵੇਰੇ 10 ਵਜੇ ਸ਼ਿਮਲਾ ਦੇ ਰਾਜਭਵਨ ਚ ਗਵਰਨਰ ਰਾਜਿੰਦਰ ਵਿਸ਼ਵਨਾਥ ਆਰਲੇਕਰ ਨੇ 7 ਵਿਧਾਇਕਾਂ ਨੂੰ ਮੰਤਰੀ ਦੇ ਅਹੁਦੇ ਦੀ ਸਹੁੰ ਚੁਕਾਈ ਹੈ। ਮੁੱਖ ਸਕੱਤਰ (himachal cabinet ministers 2023) ਪ੍ਰਬੋਧ ਸਕਸੈਨਾ ਨੇ ਕਾਰਵਾਈ ਦਾ ਸੰਚਾਲਨ ਕੀਤਾ ਹੈ। ਇਸ ਕਾਰਵਾਈ ਦੌਰਾਨ ਕਈ ਵਿਧਾਇਕਾਂ ਨੇ ਆਪਣੇ ਅਹੁਦੇ ਦੀ ਸਹੁੰ ਚੁੱਕੀ ਹੈ।
ਇਨ੍ਹਾਂ ਵਿਧਾਇਕਾਂ ਨੇ ਚੁੱਕੀ ਸਹੁੰ:ਧਨੀਰਾਮ ਸ਼ੰਡਿਲ ਨੇ ਸਭ ਤੋਂ ਪਹਿਲਾਂ (Dhaniram Shandil was the first to take oath) ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕੀ ਹੈ। ਇਸ ਤੋਂ ਬਾਅਦ ਚੰਦਰ ਕੁਮਾਰ ਨੇ ਦੂਜੇ ਸਥਾਨ 'ਤੇ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕੀ। ਇਸੇ ਤਰ੍ਹਾਂ ਤੀਜੇ ਸਥਾਨ 'ਤੇ ਹਰਸ਼ਵਰਧਨ ਚੌਹਾਨ, ਚੌਥੇ ਸਥਾਨ ਤੇ ਜਗਤ ਸਿੰਘ ਨੇਗੀ ਨੇ ਸਹੁੰ ਚੁੱਕੀ ਹੈ। ਜਦੋਂ ਕਿ ਪੰਜਵੇਂ ਸਥਾਨ 'ਤੇ ਰੋਹਿਤ ਠਾਕੁਰ ਨੇ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕੀ ਹੈ। ਜਾਣਕਾਰੀ ਮੁਤਾਬਿਕ ਅਨਿਰੁਧ ਸਿੰਘ ਨੇ ਛੇਵੇਂ ਸਥਾਨ 'ਤੇ ਅਤੇ ਵਿਕਰਮਾਦਿੱਤ ਸਿੰਘ ਨੇ ਸੱਤਵੇਂ ਸਥਾਨ 'ਤੇ ਮੰਤਰੀ ਵਜੋਂ ਅਹੁਦਾ ਸੰਭਾਲਿਆ ਹੈ। ਸ਼ਿਮਲਾ ਨੂੰ ਪਹਿਲੀ ਲਿਸਟ ਮੁਤਾਬਿਕ ਤਿੰਨ ਮੰਤਰੀ ਮਿਲੇ ਹਨ, ਹਾਲਾਂਕਿ ਮੰਤਰੀਆਂ ਦੇ ਤਿੰਨ ਅਹੁਦੇ (Three posts of ministers are still vacant) ਹਾਲੇ ਖਾਲੀ ਹਨ।