ਸਾਨੰਦ:ਕੇਂਦਰੀ ਰੇਲ ਮੰਤਰੀ ਅਸ਼ਵਿਨੀ ਵੈਸ਼ਨਵ ਨੇ ਸ਼ਨੀਵਾਰ ਨੂੰ ਕਿਹਾ ਕਿ ਅਹਿਮਦਾਬਾਦ ਅਤੇ ਸਾਨੰਦ ਵਿਚਕਾਰ ਹਾਈ ਸਪੀਡ ਟਰੇਨ ਅਗਲੇ ਛੇ ਮਹੀਨਿਆਂ ਵਿੱਚ ਚੱਲਣੀ ਸ਼ੁਰੂ ਹੋ ਜਾਵੇਗੀ। ਸੈਮੀਕੰਡਕਟਰ ਕੰਪਨੀ ਮਾਈਕਰੋਨ ਦੇ ਪਲਾਂਟ ਦਾ ਨੀਂਹ ਪੱਥਰ ਰੱਖਣ ਲਈ ਇੱਥੇ ਆਯੋਜਿਤ ਪ੍ਰੋਗਰਾਮ 'ਚ ਬੋਲਦਿਆਂ ਵੈਸ਼ਨਵ ਨੇ ਕਿਹਾ ਕਿ ਵੰਦੇ ਭਾਰਤ ਐਕਸਪ੍ਰੈੱਸ ਟਰੇਨ ਵੀ ਸਾਨੰਦ 'ਚ ਰੁਕੇਗੀ। ਕੇਂਦਰੀ ਮੰਤਰੀ ਨੇ ਕਿਹਾ, 'ਅਹਿਮਦਾਬਾਦ ਅਤੇ ਸਾਨੰਦ ਵਿਚਕਾਰ ਵਿਸ਼ਵ ਪੱਧਰੀ ਰੇਲ ਸੇਵਾ ਸ਼ੁਰੂ ਹੋਵੇਗੀ। ਹਾਈ ਸਪੀਡ ਟਰੇਨ ਅਗਲੇ ਛੇ ਮਹੀਨਿਆਂ ਵਿੱਚ ਸ਼ੁਰੂ ਹੋ ਜਾਵੇਗੀ।
Sanand High Speed Train: ਕੇਂਦਰੀ ਰੇਲ ਮੰਤਰੀ ਵੈਸ਼ਨਵ ਦਾ ਅਹਿਮ ਬਿਆਨ, ਕਿਹਾ- 'ਛੇ ਮਹੀਨਿਆਂ 'ਚ ਸਾਨੰਦ-ਅਹਿਮਦਾਬਾਦ ਵਿਚਾਲੇ ਚੱਲੇਗੀ ਹਾਈ ਸਪੀਡ ਟਰੇਨ' - ਗੁਜਰਾਤ
ਅਹਿਮਦਾਬਾਦ ਅਤੇ ਸਾਨੰਦ ਵਿਚਕਾਰ ਹਾਈ ਸਪੀਡ ਟਰੇਨ ਚਲਾਉਣ ਦੀ ਯੋਜਨਾ ਹੈ। ਕੇਂਦਰੀ ਰੇਲ ਮੰਤਰੀ ਅਸ਼ਵਿਨੀ ਵੈਸ਼ਨਵ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ।
Published : Sep 23, 2023, 7:05 PM IST
ਪ੍ਰਧਾਨ ਮੰਤਰੀ ਨਰਿੰਦਰ ਮੋਦੀ 24 ਸਤੰਬਰ ਨੂੰ ਵੰਦੇ ਭਾਰਤ ਐਕਸਪ੍ਰੈਸ ਨੂੰ ਦਿਖਾਉਣਗੇ ਹਰੀ ਝੰਡੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ 24 ਸਤੰਬਰ ਨੂੰ ਜਾਮਨਗਰ-ਅਹਿਮਦਾਬਾਦ ਵੰਦੇ ਭਾਰਤ ਐਕਸਪ੍ਰੈਸ ਨੂੰ ਹਰੀ ਝੰਡੀ ਦਿਖਾਉਣਗੇ। ਸੈਮੀਕੰਡਕਟਰ ਦੀ ਸਥਿਤੀ ਬਾਰੇ ਵੈਸ਼ਨਵ ਨੇ ਕਿਹਾ ਕਿ ਅਗਲੇ ਕੁਝ ਸਾਲਾਂ 'ਚ ਸੈਮੀਕੰਡਕਟਰਾਂ ਦੀ ਮੰਗ ਵਧ ਕੇ 5 ਲੱਖ ਕਰੋੜ ਰੁਪਏ ਹੋਣ ਜਾ ਰਹੀ ਹੈ। ਵੈਸ਼ਨਵ ਸੰਚਾਰ ਅਤੇ ਆਈਟੀ ਮੰਤਰੀ ਵੀ ਹਨ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਟੀਚਾ ਭਾਰਤ ਵਿੱਚ ਡਿਜ਼ਾਈਨ ਕੀਤੇ ਅਤੇ ਬਣਾਏ ਗਏ ਸੈਮੀਕੰਡਕਟਰਾਂ ਨਾਲ ਦੇਸ਼ ਦੇ ਭਵਿੱਖ ਦਾ ਨਿਰਮਾਣ ਕਰਨਾ ਹੈ।
- Former Pentagon Official Statement: ਪੈਂਟਾਗਨ ਦੇ ਸਾਬਕਾ ਅਧਿਕਾਰੀ ਦਾ ਅਹਿਮ ਬਿਆਨ, ਕਿਹਾ- 'ਜਿਵੇਂ ਲਾਦੇਨ ਸਿਰਫ ਇਕ ਇੰਜੀਨੀਅਰ ਨਹੀਂ ਸੀ, ਉਸੇ ਤਰ੍ਹਾਂ ਨਿਝਰ ਸਿਰਫ ਇਕ ਪਲੰਬਰ ਨਹੀਂ ਸੀ'
- PM Modi International lawyers Conference: ਵਕੀਲਾਂ ਦੇ ਸੰਮੇਲਨ 'ਚ ਬੋਲੇ PM ਮੋਦੀ, ਕਿਹਾ- ਭਾਰਤ 'ਤੇ ਦੁਨੀਆ ਦਾ ਭਰੋਸਾ ਵਧਿਆ
- Rahul Gandhi targeted Modi government: ਰਾਹੁਲ ਗਾਂਧੀ ਨੇ ਮਹਿਲਾ ਰਾਖਵਾਂਕਰਨ ਬਿੱਲ ਨੂੰ ਲੈ ਕੇ ਮੋਦੀ ਸਰਕਾਰ 'ਤੇ ਸਾਧਿਆ ਨਿਸ਼ਾਨਾ, ਕਿਹਾ- ਇੰਨ੍ਹਾਂ ਦੇ ਇਰਾਦਿਆਂ ਨੂੰ ਸਮਝ ਰਹੀ ਹੈ ਜਨਤਾ
ਸੈਮੀਕੰਡਕਟਰ ਦੇ ਮਾਮਲੇ ਵਿੱਚ ਗੁਜਰਾਤ ਬਣਿਆ ਮੋਹਰੀ ਸੂਬਾ: ਸੈਮੀਕੰਡਕਟਰ ਦੇ ਮਾਮਲੇ ਵਿੱਚ ਗੁਜਰਾਤ ਦੇਸ਼ ਵਿੱਚ ਮੋਹਰੀ ਬਣ ਗਿਆ ਹੈ। ਮਾਈਕਰੋਨ ਨੇ ਜੂਨ ਵਿੱਚ ਗੁਜਰਾਤ ਵਿੱਚ ਸੈਮੀਕੰਡਕਟਰ ਅਸੈਂਬਲੀ ਅਤੇ ਟੈਸਟਿੰਗ ਪਲਾਂਟ ਸਥਾਪਤ ਕਰਨ ਦਾ ਐਲਾਨ ਕੀਤਾ ਸੀ। ਇੱਥੇ ਕੁੱਲ 2.75 ਅਰਬ ਡਾਲਰ (ਕਰੀਬ 22,540 ਕਰੋੜ ਰੁਪਏ) ਦਾ ਨਿਵੇਸ਼ ਹੋਵੇਗਾ। ਕੰਪਨੀ ਨੇ ਸਾਨੰਦ ਵਿੱਚ ਇੱਕ ਨਵੀਂ ਅਸੈਂਬਲੀ ਅਤੇ ਟੈਸਟਿੰਗ ਪਲਾਂਟ ਦੇ ਪੜਾਅਵਾਰ ਨਿਰਮਾਣ ਲਈ ਟਾਟਾ ਪ੍ਰੋਜੈਕਟਸ ਨਾਲ ਇੱਕ ਸਮਝੌਤਾ ਕੀਤਾ ਹੈ। ਤੁਹਾਨੂੰ ਦੱਸ ਦੇਈਏ ਕਿ ਯਾਤਰੀਆਂ ਨੇ ਵੰਦੇ ਭਾਰਤ ਟਰੇਨ ਦੀ ਕਾਫੀ ਤਾਰੀਫ ਕੀਤੀ ਹੈ। ਹਾਲਾਂਕਿ, ਲੋਕਾਂ ਨੇ ਇਸ ਦੇ ਕਿਰਾਏ ਨੂੰ ਲੈ ਕੇ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ ਸੀ। ਅਹਿਮਦਾਬਾਦ ਅਤੇ ਸਾਨੰਦ ਵਿਚਾਲੇ ਇਸ ਟਰੇਨ ਦੇ ਚੱਲਣ ਨਾਲ ਆਸ-ਪਾਸ ਦੇ ਇਲਾਕਿਆਂ ਦੇ ਲੋਕਾਂ ਨੂੰ ਕਾਫੀ ਫਾਇਦਾ ਹੋਵੇਗਾ।